ਉੱਘੇ ਗੀਤਕਾਰ ਜਸਬੀਰ ਗੁਣਾਚੌਰੀਆ ਨੂੰ ਗੁਰਦੇਵ ਸਿੰਘ ਮਾਨ ਮੇਮੋਰਿਅਲ ਐਵਾਰਡ” ਨਾਲ ਨਿਵਾਜਿਆ ਗਿਆ ।

ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਗੀਤਕਾਰ
ਸਵ:ਗੁਰਦੇਵ ਸਿੰਘ ਮਾਨ ਦੀ ਯਾਦ ਨੂੰ ਸਮਰਪਿਤ ਸਮਾਗਮ
ਰੂਪਿੰਦਰ ਖਹਿਰਾ ਰੂਪੀ ( ਸਰ੍ਹੀ) – ਕਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ
ਦਾ ਸਲਾਨਾ ਸਮਾਗਮ 16ਜੂਨ,2024 ਨੂੰ 2 ਵਜੇ ਬਾਅਦ ਦੁਪਹਿਰ ਸ਼ਾਹੀ
ਕੇਟਰਿੰਗ ਰੈਸਟੋਰੈਂਟ ਦੇ ਉਪਰਲੇ ਹਾਲ ਵਿਖੇ ਹੋਇਆ । ਜਿਸ ਵਿੱਚ ਗੀਤਕਾਰ
ਸਵ: ਗੁਰਦੇਵ ਸਿੰਘ ਮਾਨ ਦੀ ਬਰਸੀ ਮਨਾਈ ਗਈ । ਇਸ ਮੌਕੇ “ਗੁਰਦੇਵ ਸਿੰਘ
ਮਾਨ ਮੇਮੋਰਿਅਲ ਐਵਾਰਡ” ਨਾਲ ਉੱਘੇ ਗੀਤਕਾਰ ਜਸਬੀਰ ਸਿੰਘ ਗੁਣਾਚੌਰੀਆ
ਨੂੰ ਨਿਵਾਜਿਆ ਗਿਆ ।


ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ, ਸਕੱਤਰ ਪ੍ਰਿਤਪਾਲ
ਗਿੱਲ, ਅਜ਼ੀਜ ਓਲਾ ਖ਼ਾਨ “ ਗੰਗਾ ਸਾਗਰ ਵਾਲੇ ” , ਰਾਜਵੀਰ ਸਿੰਘ ਮਾਨ,
ਗ਼ਜ਼ਲ-ਗੋ ਕੁਵਿੰਦਰ ਚਾਂਦ ਸਟੇਜ ਤੇ ਸੁਸ਼ੋਭਿਤ ਹੋਏ । ਸਟੇਜ ਦਾ ਸੰਚਾਲਨ ਸਕੱਤਰ
ਪ੍ਰਿਤਪਾਲ ਗਿੱਲ ਵੱਲੋਂ ਬਾਖ਼ੂਬੀ ਨਿਭਾਇਆ ਗਿਆ । ਉਪਰੰਤ ਚਮਕੌਰ ਸਿੰਘ ਸੇਖੋਂ
ਦੀ ਟੀਮ ਵੱਲੋਂ ਢਾਡੀ ਵਾਰਾਂ ਪੇਸ਼ ਕੀਤੀਆਂ ਗਈਆਂ । ਪ੍ਰਸਿੱਧ ਲੇਖਕ ਗੁਰਭਜਨ
ਗਿੱਲ ਦੀ ਪੁਸਤਕ “ਅਖੱਰ-ਅਖੱਰ” ਦਾ ਲੋਕ ਅਰਪਣ ਕੀਤਾ ਗਿਆ ਅਤੇ ਪੁਸਤਕ
ਬਾਰੇ ਪਰਚਾ ਕੁਲਦੀਪ ਗਿੱਲ ਵੱਲੋਂ ਪੜ੍ਹਿਆ ਗਿਆ ।

ਪ੍ਰਧਾਨਗੀ ਮੰਡਲ , ਸਭਾ ਦੇ ਮੈਂਬਰ ਅਤੇ ਆਏ ਮਹਿਮਾਨਾਂ ਦੀ ਹਾਜ਼ਰੀ ਵਿੱਚ
ਗੀਤਕਾਰ ਜਸਬੀਰ ਸਿੰਘ ਗੁਣਾਚੌਰੀਆ ਨੂੰ “ ਗੁਰਦੇਵ ਸਿੰਘ ਮਾਨ ਮੇਮੋਰਿਅਲ
ਐਵਾਰਡ” ਨਾਲ ਨਿਵਾਜਿਆ ਗਿਆ । ਮਾਨ ਸਾਹਿਬ ਦੇ ਸਪੁੱਤਰ ਰਾਜਵੀਰ ਸਿੰਘ
ਮਾਨ ਨੂੰ ਖ਼ਾਸ ਤੌਰ ਤੇ ਸਨਮਾਨਿਤ ਕੀਤਾ ਗਿਆ
ਸਭਾ ਵੱਲੋਂ ਮਾਇਕ ਸਹਾਇਤਾ ਲਈ ਬਲਦੇਵ ਸਿੰਘ ਬਾਠ ਅਤੇ ਮਾਨ ਸਾਹਿਬ ਦੇ
ਬੇਟੇ ਰਾਜਵੀਰ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ।

ਅਦਾਰਾ ਰੇਡਿਓ ਰੈਡ ਐਫ ਐਮ ਤੋਂ ਜਾਣੇ ਮਾਣੇ ਹੋਸਟ ਹਰਜਿੰਦਰ ਸਿੰਘ ਥਿੰਦ ਅਤੇ
ਰੇਡੀਓ ਹੋਸਟ ਦਵਿੰਦਰ ਸਿੰਘ ਬੈਨੀਪਾਲ ਖ਼ਾਸ ਤੌਰ ਤੇ ਸ਼ਾਮਿਲ ਹੋਏ । ਅਖ਼ਬਾਰ
‘ਦੇਸ ਪ੍ਰਦੇਸ’ ਤੋਂ ਪੱਤਰਕਾਰ ਸੁਖਵਿੰਦਰ ਸਿੰਘ ਚੌਹਲਾ ਨੇ ਵੀ ਸ਼ਿਰਕਤ ਕੀਤੀ ।
ਰੇਡੀਓ ਅਤੇ ਟੀ.ਵੀ. ਹੋਸਟ ਪਾਲ ਵੜੈਚ ਨੇ ਵੀ ਹਾਜ਼ਰੀ ਲਗਵਾਈ ।
ਹਾਜ਼ਰ ਸਰੋਤੇ ਅਤੇ ਬੁਲਾਰਿਆਂ ਦੀ ਸੂਚੀ ਇਸ ਪ੍ਰਕਾਰ ਹੈ : -ਮਾਨ ਸਾਹਿਬ ਦੇ
ਸਪੁੱਤਰ ਰਾਜਵੀਰ ਸਿੰਘ ਵੱਲੋਂ ਇੱਕ ਸੁਰੀਲਾ ਗੀਤ ਪੇਸ਼ ਕੀਤਾ ਗਿਆ ,ਪ੍ਰੋ:
ਕਸ਼ਮੀਰਾ ਸਿੰਘ ਗਿੱਲ, ਬਿਕੱਰ ਸਿੰਘ ਖੋਸਾ, ਡਾ: ਗੁਰਦੇਵ ਸਿੰਘ ਮੋਹਾਲੀ,
ਬਲਦੇਵ ਸਿੰਘ ਬਾਠ ,ਬਲਬੀਰ ਸਿੰਘ ਸੰਘਾ, ਦਰਸ਼ਨ ਸਿੰਘ ਸੰਘਾ, ਗੁਰਦੀਪ ਸਿੰਘ
ਲੋਪੋ, ਹਰਚੰਦ ਸਿੰਘ ਗਿੱਲ, ਗੁਰਮੀਤ ਕਾਲਕਟ, ਦਵਿੰਦਰ ਕੌਰ ਜੌਹਲ, ਗ਼ਜ਼ਲਗੋ
ਕੁਵਿੰਦਰ ਚਾਂਦ, ਇੰਦਰਜੀਤ ਸਿੰਘ ਧਾਮੀ, ਇੰਦਰਪਾਲ ਸਿੰਘ ਸੰਧੂ, ਦਵਿੰਦਰ
ਕੌਰ, ਜਸਵੰਤ ਕੌਰ ਜੌਹਲ, ਬਲਿਹਾਰ ਸਿੰਘ ਲੇਲ੍ਹ ( ਪੰਜਾਬੀ ਲਿਖਾਰੀ ਸਭਾ
ਸਿਆਟਲ ਦੇ ਪ੍ਰਧਾਨ) ਬਲਬੀਰ ਲਹਿਰਾ( ਗਾਇਕ), ਗੁਰਬਚਨ ਸਿੰਘ ਬਰਾੜ,
ਅਲਬੇਲਾ ਜੀ, ਕੁਲਦੀਪ ਸਿੰਘ ਗਿੱਲ, ਹਰਜਿੰਦਰ ਸਿੰਘ ਚੀਮਾ ,ਹਰਪਾਲ ਸਿੰਘ
ਬਰਾੜ ,ਅਜ਼ੀਜ ਉੱਲਾ ਖ਼ਾਨ, ਰਾਜਦੀਪ ਸਿੰਘ ਤੂਰ, ਗੁਰਦੇਵ ਸਿੰਘ ਸਿੱਧੂ, ਕੇਸਰ
ਸਿੰਘ ਕੂਨਰ,ਡਾ: ਹਰਮਿੰਦਰ ਸਿੰਘ ਸਿੱਧੂ ਜਲਾਲੀ ਵਾਦ, ਮਨਜੀਤ ਸਿੰਘ,
ਮਲਕੀਤ ਸਿੰਘ ਸਿੱਧੂ, ਦਰਸ਼ਨ ਸਿੰਘ ਸਿੱਧੂ, ਕਿਰਨ ਕੁਮਾਰ ਵਰਮਾ, ਸੰਤੋਖ ਸਿੰਘ,
ਕਮਲਜੀਤ ਸਿੰਘ ਔਜਲਾ, ਬਲਵਿੰਦਰ ਸਿੰਘ ਬਸਾਤੀ, ਕਰਮਜੀਤ ਸਿੰਘ
ਗਰੇਵਾਲ ,ਮਨਪ੍ਰੀਤ ਸਿੰਘ ਧਾਲੀਵਾਲ, ਡਾ : ਰਣਜੀਤ ਸਿੰਘ ਪੰਨੂ ਖ਼ੁਸ਼ਹਾਲ ਸਿੰਘ
ਗਲੋਟੀ ,ਬਲਬੀਰ ਸਿੰਘ ਗਰਚਾ, ਜਿਲੇ ਸਿੰਘ, ਅਜੈਬ ਸਿੰਘ, ਮਨਜੀਤ ਸਿੰਘ
ਮੱਲਾ, ਮੈਂਡੀ ਢੇਸਾ, ਨਾਹਲ ਢੇਸਾ, ਨਿਰਮਲ ਛੀਨਾ, ਕਰਮਜੀਤ ਸਿੰਘ, ਅਜ਼ੀਜ਼
ਲੱਧਾ, ਪ੍ਰਿਥਵੀ ਸਿੰਘ, ਬਲਜੀਤ ਝੱਜ, ਸਿਮਰਨ ਕੌਰ, ਕੁਲਦੀਪ ਸਿੰਘ ਜਗਪਾਲ
,ਸੁਰਿੰਦਰ ਸਿੰਘ ਬਰਾੜ, ਕਮਲਜੀਤ ਸਿੰਘ ਔਜਲਾ, ਕਮਲਜੀਤ ਸਿੰਘ ਗਰੇਵਾਲ,
ਮਨਪ੍ਰੀਤ ਸਿੰਘ ਧਾਲੀਵਾਲ ਅਤੇ ਸੋਹਣ ਢੇਸਾ ਸ਼ਾਮਿਲ ਹੋਏ ।

ਅੰਤ ਵਿੱਚ ਸਮਾਗਮ ਨੂੰ ਸਮੇਟਦਿਆਂ ਪ੍ਰਧਾਨ ਸੁਰਜੀਤ ਸਿੰਘ ਮਾਧੋਪੁਰੀ ਵੱਲੋਂ ਚੰਦ
ਸ਼ਬਦਾਂ ਨਾਲ ਸਭ ਦਾ ਧੰਨਵਾਦ ਕੀਤਾ ਗਿਆ ।

Exit mobile version