ਜੀ ਸਕੇਅਰ ਵਾਲੇ ਬਿਜਨਿਸਮੈਨ ਅਮਰਪ੍ਰੀਤ ਸਿੰਘ ਦੇ ਉਪਰਾਲੇ ਸਦਕਾ ਉੱਚੇ ਅਸਮਾਨੋਂ ਬੱਦਲਾਂ ਵਿੱਚੋਂ ਵੀ ਹੈਪੀ ਵਿਸਾਖੀ ਆਖਿਆ ਗਿਆ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬੀਤੀ 14 ਮਈ ਨੂੰ ਕੈਲਗਰੀ ਵਿਖੇ ਖਾਲਸਾ ਪੰਥ ਦੇ ਜਨਮ ਦਿਹਾੜੇ ਅਤੇ ਵਿਸਾਖੀ ਨੂੰ ਮਨਾਉਂਦਿਆਂ ਨਗਰ ਕੀਰਤਨ ਕੱਢਿਆ ਗਿਆ । ਸੰਗਤਾਂ ਦੇ ਠਾਠਾਂ ਮਾਰਦੇ ਇਕੱਠ ਨੂੰ ਏਅਰਪੋਰਟ ਨੇੜੇ ਹੋਣ ਕਾਰਣ ਅਸਮਾਨੀ ਉਡਦੇ ਜਹਾਜਾਂ ਵਿੱਚੋਂ ਵੀ ਲੋਕ ਇਸ ਅਲੌਕਿਕ ਨਗਰ ਕੀਰਤਨ ਨੂੰ ਵੇਖ ਰਹੇ ਸਨ ਪਰ ਕੈਲਗਰੀ ਦੇ ਉਹ ਲੋਕ ਜਿਹੜੇ ਇਸ ਨਗਰ ਕੀਰਤਨ ਵਿੱਚ ਸਾਮਿਲ ਨਹੀਂ ਹੋਏ ਉਹ ਵੀ ਅਸਮਾਨ ਵੱਲ ਮੂੰਹ ਉੱਪਰ ਨੂੰ ਕਰਕੇ ਇੱਕ ਵਾਰ ਹੈਪੀ ਵਿਸਾਖੀ ਜਰੂਰ ਕਹਿੰਦੇ ਸਨ।
ਨੀਲੇ ਅਸਮਾਨ ਦੇ ਬੱਦਲਾਂ ਵਿੱਚ ਇੱਕ ਛੋਟਾ ਜਹਾਜ ਬਾਰ ਬਾਰ ਕੈਲਗਰੀ ਸਹਿਰ ਅਤੇ ਨਗਰ ਕੀਰਤਨ ਉੱਪਰ ਗੇੜੀਆਂ ਕੱਢ ਰਿਹਾ ਸੀ । ਉਸ ਜਹਾਜ ਦੇ ਪਿੱਛੇ ਇੱਕ ਬੈਨਰ ਵੀ ਬੱਝਾ ਹੋਇਆ ਸੀ ਜਿਸ ਉੱਪਰ ਹੈਪੀ ਵਿਸਾਖੀ ਲਿਿਖਆ ਹੋਇਆ ਸੀ। ਜਹਾਜ ਦੇ ਜ਼ਰੀਏ ਹੈਪੀ ਵਿਸਾਖੀ ਕਹਿਣ ਦਾ ਸਾਰਾ ਪਰਬੰਧ ਕੈਲਗਰੀ ਦੇ ਉੱਘੇ ਬਿਜਨਿਸਮੈਨ ਜੀ ਸਕੇਅਰ ਕੰਕਰੀਟ ਵਾਲੇ ਅਮਰਪ੍ਰੀਤ ਸਿੰਘ ਨੇ ਕੀਤਾ ਹੋਇਆ ਸੀ ।ਇਸ ਤੋਂ ਪਹਿਲਾਂ ਵੀ ਸਾਲ 2019 ਵਿੱਚ ਇਸੇ ਤਰਾਂ ਇਸ ਛੋਟੇ ਜਹਾਜ ਦੇ ਜ਼ਰੀਏ ਹੈਪੀ ਵਿਸਾਖੀ ਆਖਿਆ ਗਿਆ ਸੀ। ਇਸ ਸਬੰਧੀ ਪੰਜਾਬੀ ਅਖ਼ਬਾਰ ਨਾਲ ਗੱਲਬਾਤ ਦੌਰਾਨ ਅਮਰਪਰੀਤ ਸਿੰਘ ਹੋਰਾਂ ਦੱਸਿਆ ਕਿ ਅਜਿਹੇ ਤਰੀਕੇ ਨਾਲ ਨਗਰ ਕੀਰਤਨ ਦੌਰਾਨ ਹੋਰ ਦੂਸਰੀਆਂ ਕੌਮਾਂ ਤੱਕ ਵਿਸਾਖੀ ਨਗਰ ਕੀਰਤਨ ਦਾ ਸੁਨੇਹਾ ਪਹੁੰਚਾਉਣ ਦਾ ਇਹ ਢੰਗ ਤਰੀਕਾ ਕਾਫੀ ਸਮੇਂ ਤੋਂ ਉਹਨਾਂ ਦੇ ਮਨ ਅੰਦਰ ਸੀ ਜੋ ਗੁਰੁ ਮਹਾਰਾਜ ਦੀ ਕ੍ਰਿਪਾ ਸਦਕਾ ਸਾਲ 2019 ਅਤੇ 2022 ਦੌਰਾਨ ਪੂਰਾ ਹੋਇਆ ਹੈ ਅਤੇ ਭਵਿੱਖ ਵਿੱਚ ਵੀ ਉਹ ਇਸ ਉਪਰਾਲੇ ਨੂੰ ਜਾਰੀ ਰੱਖਣਗੇ। ਅਮਰਪ੍ਰੀਤ ਸਿੰਘ ਦੇ ਇਸ ਉਪਰਾਲੇ ਦੀ ਪੰਜਾਬੀ ਭਾਈਚਾਰੇ ਅੰਦਰ ਕਾਫੀ ਚਰਚਾ ਹੋ ਰਹੀ ਹੈ ਅਤੇ ਅਜਿਹੇ ਉਪਰਾਲੇ ਲਈ ਉਹ ਵਧਾਈ ਦੇ ਹੱਕਦਾਰ ਹਨ।