ਬਠਿੰਡਾ ,6 ਅਕਤੂਬਰ ( ਸੱਤਪਾਲ ਮਾਨ ) : – ਜਿਉਂ – ਜਿਉਂ ਪੰਚਾਇਤੀ ਚੋਣਾਂ ਪੈਣ ਦੇ ਦਿਨ ਨੇੜੇ ਆ ਰਹੇ ਹਨ , ਤਿਉਂ – ਤਿਉਂ ਚੋਣਾਂ ਵਿੱਚ ਖੜੇ ਹੋਏ ਉਮੀਦਵਾਰ ਦਿਨ – ਬ – ਦਿਨ ਸਰਗਰਮ ਹੋ ਰਹੇ ਹਨ। ਇਨ੍ਹਾਂ ਉਮੀਦਵਾਰਾਂ ਦੇ ਨਾਲ ਹੀ ਵੱਖ – ਵੱਖ ਗਾਇਕ ਕਲਾਕਾਰ ਵੀ ਆਪਣੇ ਗੀਤਾਂ ਦੀਆਂ ਰਿਕਾਰਡਿੰਗਾ ਵਿੱਚ ਪੂਰੇ ਮਗਨ ਹਨ। ਉਹ ਆਪਣੇ – ਆਪਣੇ ਗੀਤਾਂ ਰਾਹੀਂ ਸਾਡੇ ਸਮਾਜ ਅਤੇ ਵੋਟਰਾਂ ਨੂੰ ਆਪਣੀ ਵੋਟ ਯੋਗ ਉਮੀਦਵਾਰ ਨੂੰ ਪਾਉਣ ਦੇ ਸੁਨੇਹੇ ਦੇ ਰਹੇ ਹਨ।
ਅਜਿਹਾ ਹੀ ਇਕ ਸਾਫ਼ ਸੁਥਰੀ ਤੇ ਮਿਆਰੀ ਗਾਇਕੀ ਪੇਸ਼ ਕਰਨ ਵਾਲਾ ਗਾਇਕ ਹੈ ਸੁਖਪਾਲ ਪਾਲੀ। ਅਧਿਆਪਨ ਕਿੱਤੇ ਨਾਲ ਜੁੜੇ ਹੋਣ ਕਰਕੇ , ਉਸਨੇ ਜੋ ਵੀ ਅੱਜ ਤੱਕ ਗਾਇਆ ਹੈ ਸਾਫ਼ ਸੁਥਰਾ ਹੀ ਗਾਇਆ ਹੈ। ਹੁਣ ਪੰਚਾਇਤੀ ਚੋਣਾਂ ਦੇ ਦਿਨਾਂ ਵਿੱਚ ਉਸਨੇ ਆਪਣੀ ਗਾਇਕ ਸਾਥਣ ਮੋਨਿਕਾ ਸੰਧੂ ਨਾਲ ਦੁਗਾਣਾ ਗੀਤ ” ਏਸ ਵਾਰ ਸਰਪੰਚੀ ” ਗਾ ਕੇ ਸਰੋਤਿਆਂ ਦੇ ਰੁਬਰੂ ਕੀਤਾ ਹੈ। ਜਿਸਨੂੰ ਲਿਖਿਆ ਹੈ ਜਸ ਚਾਹਲ ਮੁਕਤਸਰ ਨੇ ਅਤੇ ਸੰਗੀਤਕ ਧੁੰਨਾਂ ਵਿੱਚ ਪਰੋਇਆ ਹੈ ਸੰਗੀਤਕਾਰ ਸ਼ਾਹਰੁਖ਼ ਥਿੰਦ ਨੇ ਜਦਕਿ ਇਸ ਗੀਤ ਦਾ ਪੇਸ਼ਕਾਰ ਹੈ ਜਗਦੇਵ ਟਹਿਣਾ ਤੇ ਮੇਲਾ ਟੀ.ਵੀ। ਪ੍ਰੋਡਿਊਸਰ ਗਗਨ ਬਰਾੜ ਨੇ ਦੱਸਿਆ ਕਿ ਇਸ ਗੀਤ ਦਾ ਵੀਡੀਓ ਫਿਲਮਾਂਕਣ ਕੀਤਾ ਹੈ ਨਾਮਵਰ ਕੈਮਰਾਮੈਨ ਜਗਦੇਵ ਟਹਿਣਾ ਨੇ ਅਤੇ ਇਸ ਵੀਡੀਓ ਫਿਲਮਾਂਕਣ ਵਿੱਚ ਮਾਡਲਿੰਗ ਕਰਨ ਦੀ ਭੂਮਿਕਾ ਨਿਭਾਈ ਹੈ ਦਿਲਕਸ਼ ਅਦਾਕਾਰੀ ਦੀ ਮਾਲਕ ਤੇ ਹੁਸਨ ਦੇ ਸੁਮੇਲ ਦੀ ਮਲਿਕਾ ਨਿਮਰਤ ਕੌਰ ਨੇ। ਗਾਇਕ ਸੁਖਪਾਲ ਪਾਲੀ ਨੇ ਆਪਣੇ ਇਸ ਗੀਤ ” ਏਸ ਵਾਰ ਸਰਪੰਚੀ ” ਬਾਰੇ ਦਾਅਵਾ ਕੀਤਾ ਹੈ ਕਿ ਮੇਰੇ ਇਸ ਗੀਤ ਨੂੰ ਸੁਨਣ ਵਾਲੇ ਸਭ ਸਰੋਤੇ ਪਸੰਦ ਕਰਨਗੇ ਤੇ ਉਹਨਾਂ ਦੀ ਕਸਵੱਟੀ ਤੇ ਇਹ ਗੀਤ ਪੂਰਾ ਉਤਰੇਗਾ । ਗਾਇਕ ਸੁਖਪਾਲ ਪਾਲੀ ਨੂੰ ਇਸ ਗੀਤ ਤੋਂ ਬਹੁਤ ਉਮੀਦਾਂ ਹਨ