ਖੇਡਾਂ ਖੇਡਦਿਆਂ

ਓਂਟਾਰੀਓ ਵਾਲਿਆਂ ਨੇ ਖਿਡਾਰੀਆਂ ‘ਤੇ ਕੀਤੀ ਡਾਲਰਾਂ ਦੀ ਵਰਖਾ

ਟੋਰਾਂਟੋ ਪੰਜਾਬੀ ਕਬੱਡੀ ਕੱਪ-2023
ਓ ਕੇ ਸੀ ਦੂਸਰੀ ਵਾਰ ਕੀਤਾ ਕੱਪ ‘ਤੇ ਕਬਜਾ
ਓਂਟਾਰੀਓ ਵਾਲਿਆਂ ਨੇ ਖਿਡਾਰੀਆਂ ‘ਤੇ ਕੀਤੀ ਡਾਲਰਾਂ ਦੀ ਵਰਖਾ
ਮਲਿਕ ਬਿਨਯਾਮੀਨ ਤੇ ਸ਼ਰਨਾ ਡੱਗੋਰੋਮਾਣਾ ਬਣੇ ਸਰਵੋਤਮ ਖਿਡਾਰੀ

ਓਂਟਾਰੀਓ ਕਬੱਡੀ ਫੈਡਰੇਸ਼ਨ ਦੇ ਝੰਡੇ ਹੇਠ ਚੱਲ ਰਹੇ ਟੋਰਾਂਟੋ ਦੇ ਕਬੱਡੀ ਸੀਜ਼ਨ ਦਾ ਚੌਥਾ ਸ਼ਾਨਦਾਰ ਕਬੱਡੀ ਕੱਪ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਸੀਏਏ ਸੈਂਟਰ ਵਿਖੇ ਕਰਵਾਇਆ ਗਿਆ। ਜਿਸ ਨੂੰ ਜਿੱਤਣ ਦਾ ਮਾਣ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਹਾਸਿਲ ਕੀਤਾ ਅਤੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਓਂਟਾਰੀਓ ਕਲੱਬ ਨੇ ਇਸ ਸੀਜ਼ਨ ਦਾ ਦੂਸਰਾ ਖਿਤਾਬ ਜਿੱਤਿਆ ਹੈ। ਲਹਿੰਦੇ ਪੰਜਾਬ ਦਾ ਧਾਵੀ ਮਲਿਕ ਬਿਨਯਾਮੀਨ ਤੇ ਚੜ੍ਹਦੇ ਪੰਜਾਬ ਦਾ ਜਾਫੀ ਸ਼ਰਨਾ ਡੱਗੋਰੋਮਾਣਾ ਸਰਵੋਤਮ ਖਿਡਾਰੀ ਬਣੇ। ਕੱਪ ਦੌਰਾਨ ਓਂਟਾਰੀਓ ਦੇ ਕਬੱਡੀ ਪ੍ਰਮੋਟਰਾਂ ਨੇ ਖਿਡਾਰੀਆਂ ‘ਤੇ ਡਾਲਰਾਂ ਦੀ ਖੂਬ ਵਰਖਾ ਕੀਤੀ ਅਤੇ ਖੁਸ਼ੀ ਗਿੱਲ ਦੁੱਗਾ ਨੇ 1.5 ਲੱਖ ਰੁਪਏ ਦਾ ਜੱਫਾ ਲਗਾਇਆ।
ਮੇਜ਼ਬਾਨ:- ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਤਰਲੋਚਨ ਸਿੰਘ ਮੰਡ (ਐਚ ਕੇ ਯੂਨਾਈਟਡ) ਤੇ ਜਸਬੀਰ ਕੁਲਾਰ (ਸ਼ਾਹ ਟਰਾਂਸਪੋਰਟ) ਦੀ ਅਗਵਾਈ ‘ਚ ਜਸਵਿੰਦਰ ਮਾਨ (ਜੀਟੀਐਲ), ਜਸਵਿੰਦਰ ਢੀਂਡਸਾ, ਅਮਨ ਤੂਰ (ਅਲਾਇੰਸ ਟਰੱਕਿੰਗ), ਨਵ ਪੰਧੇਰ (ਅਟਲਾਟਿੰਟਸ ਰੇਡੀਏਟਰ), ਪ੍ਰਿੰਸ ਸੈਣੀ (ਟੀਐਕਸਟੀ ਈਐਲਡੀ), ਲਖਬੀਰ ਸਾਹੀ (ਕਿੰਗ ਟਰੱਕ ਲੋਨ), ਬੂਟਾ ਸਹੋਤਾ (ਫੇਅਰ ਐਂਡ ਫਾਸਟ ਆਟੋਬਾਡੀ ਸ਼ਾਪ), ਸਰਬਜੀਤ ਬਾਸੀ, ਹੈਪੀ ਸੰਘੇੜਾ, ਜਸਦੀਪ ਟਿਵਾਣਾ, ਸਤਿੰਦਰ ਸਹੋਤਾ, ਪਾਪੂਲਰ ਟਾਇਰ, ਸੁੱਖਾ ਰੰਧਾਵਾ (ਕੁਇੱਕ ਟਾਇਰ), ਐਚਜੀਸੀ, ਕੇਜੇਐਸ ਟਰਾਂਸਪੋਰਟ, ਏਸ਼ੀਅਨ ਫੂਡ ਸੈਂਟਰ, ਸਰਾਏ ਟਰੱਕਿੰਗ,  ਲਾਲੀ ਟਿਵਾਣਾ, ਕਮਲ ਸੰਘੇੜਾ, ਮਨੀ ਢਿੱਲੋਂ, ਰਾਜਾ ਫਗੂੜਾ, ਜਸਬੀਰ ਕੋਟ, ਹਿੰਦਾ ਲੱਲੀਆਂ, ਜਸਬੀਰ ਸਮਰਾ, ਹੈਰੀ ਮੁਲਤਾਨੀ, ਗੁਰਦੀਪ ਸਮਰਾ, ਦੀਪ ਢਿੱਲੋਂ ਐਬਟਸਫੋਰਡ, ਨਿਰਮਲ ਬਰਾੜ ਲੰਗੇਆਣਾ, ਸੁੱਖਾ ਧਾਲੀਵਾਲ ਰਾਓਕੇ, ਹਰਦੀਪ ਢਿੱਲੋਂ, ਜਗਦੇਵ ਰਾਮੂਵਾਲੀਆਂ, ਬਿੰਦਰ ਜਗਰਾਓ, ਹੈਰੀ ਧਾਲੀਵਾਲ ਦੇ ਸਹਿਯੋਗ ਨਾਲ ਉਕਤ ਕੱਪ ਦਾ ਆਯੋਜਨ ਕੀਤਾ ਗਿਆ।  

ਮਹਿਮਾਨ ਤੇ ਇਨਾਮ:– ਕੱਪ ਦੌਰਾਨ ਖੇਡ ਸ਼ਖਸ਼ੀਅਤਾਂ ਦੇ ਨਾਲ-ਨਾਲ ਰਾਜਨੀਤਿਕ ਹਸਤੀਆਂ ਐਡਮਿੰਟਨ ਤੋਂ ਐਮ.ਪੀ. ਟਿੰਮ ਉੱਪਲ, ਬਰੈਂਪਟਨ ਤੋਂ ਐਮ.ਪੀ. ਹਰਦੀਪ ਸਿੰਘ ਗਰੇਵਾਲ ਤੇ ਐਮ.ਪੀ. ਅਕਵਿੰਦਰ ਗਹੀਰ ਉਚੇਚੇ ਤੌਰ ‘ਤੇ ਪੁੱਜੇ। ਕੱਪ ਜੇਤੂ ਟੀਮ ਨੂੰ ਇਨਾਮ ਸੁੱਖਾ ਰੰਧਾਵਾ (ਕੁਇੱਕ ਟਾਇਰ) ਵੱਲੋਂ ਅਤੇ ਉਪ ਜੇਤੂ ਟੀਮ ਨੂੰ ਦਲਜੀਤ ਸਹੋਤਾ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਵੱਲੋਂ ਪ੍ਰਦਾਨ ਕੀਤਾ ਗਿਆ। ਕੱਪ ਦੌਰਾਨ ਕਬੱਡੀ ਪ੍ਰਮੋਟਰਾਂ ਵੱਲੋਂ ਖਿਡਾਰੀਆਂ ‘ਤੇ ਡਾਲਰਾਂ ਦੀ ਕੀਤੀ ਵਰਖਾ ਉਸ ਸਮੇਂ ਸਿਖਰਾਂ ਨੂੰ ਛੂਹ ਗਈ ਜਦੋਂ ਐਂਡੀ ਧੁੱਗਾ ਮਿਲੇਨੀਅਮ ਟਾਇਰ ਤੇ ਨਾਮਵਰ ਗਾਇਕ ਤੇ ਨਾਇਕ ਐਮੀ ਵਿਰਕ ਵੱਲੋਂ ਰੱਖੇ ਗਏ 1.5 ਲੱਖ ਰੁਪਏ (2500 ਡਾਲਰ) ਦਾ ਫਾਈਨਲ ਮੈਚ ‘ਚ ਖੁਸ਼ੀ ਗਿੱਲ ਦੁੱਗਾ ਨੇ ਜੱਫਾ ਲਗਾਇਆ।
ਤਿਰਛੀ ਨਜ਼ਰ:- ਟੋਰਾਂਟੋ ਦੀ ਕਬੱਡੀ ਦੇ ਅਜੋਕੇ ਸੀਜ਼ਨ ‘ਚ ਚੱਲ ਰਹੀ ਸੁਧਾਰ ਮੁਹਿੰਮ ਉਸ ਵੇਲੇ ਸਿਖਰਾਂ ਨੂੰ ਛੂਹ ਗਈ ਜਦੋਂ ਇਸ ਕੱਪ ਦੌਰਾਨ ਕਬੱਡੀ ਮੈਦਾਨ ਦੁਆਲੇ ਲਗਾਈ ਗਈ ਉੱਚੀ ਲੋਹੇ ਦੀ ਵਾੜ ਤੋਂ ਅੱਗੇ ਸਿਰਫ ਮੈਚ ਖੇਡਣ ਵਾਲੀਆਂ ਟੀਮਾਂ, ਇੱਕ ਟੀਮ ਨਾਲ ਦੋ ਵਿਅਕਤੀ (ਕੋਚ ਤੇ ਮੈਨੇਜ਼ਰ), ਅੰਪਾਇਰ, ਸਕੋਰਰ ਤੇ ਦੋ ਆਫੀਸ਼ਲ ਫੋਟੋਗ੍ਰਾਫਰ ਜਾ ਸਕੇ। ਇਸ ਤਰ੍ਹਾਂ ਦਰਸ਼ਕਾਂ ਨੂੰ ਸਾਫ-ਸੁਥਰੇ ਰੂਪ ‘ਚ ਕਬੱਡੀ ਦੇਖਣ ਨੂੰ ਮਿਲੀ। ਕਬੱਡੀ ਸੰਚਾਲਕਾਂ ਤੇ ਮੇਜ਼ਬਾਨਾਂ ਨੇ ਇਸ ਉਪਰਾਲੇ ਨੂੰ ਸਫਲ ਬਣਾਉਣ ਲਈ ਪੂਰੀ ਤਰ੍ਹਾਂ ਸਵੈ-ਅਨੂਸ਼ਾਸ਼ਨ ਦਿਖਾਇਆ।

ਸਰਵੋਤਮ ਖਿਡਾਰੀਆਂ ਨੂੰ ਟਰਾਫੀਆਂ ਪ੍ਰਦਾਨ ਕਰਦੇ ਹੋਏ ਤਰਲੋਚਨ ਸਿੰਘ ਮੰਡ, ਜਸਬੀਰ ਕੁਲਾਰ ਤੇ ਸਾਥੀ।

ਮੁਕਾਬਲੇਬਾਜ਼ੀ:- ਟੋਰਾਂਟੋ ਪੰਜਾਬੀ ਕੱਪ ਦੇ ਬੇਹੱਦ ਫਸਵੇਂ ਪਹਿਲੇ ਮੈਚ ‘ਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੂੰ (34.5-34) ਸਿਰਫ ਅੱਧੇ ਅੰਕ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਸੁਲਤਾਨ ਸਮਸਪੁਰ ਤੇ ਦੀਪਕ ਕਾਸ਼ੀਪੁਰ, ਜਾਫੀ ਰਵੀ ਸਾਹੋਕੇ ਤੇ ਅੰਮ੍ਰਿਤ ਫਤਹਿਗੜ੍ਹ ਛੰਨਾ ਨੇ ਧੜੱਲੇਦਾਰ ਖੇਡ ਦਿਖਾਈ। ਯੂਨਾਈਟਡ ਬਰੈਂਪਟਨ ਦੀ ਟੀਮ ਵੱਲੋਂ ਬੰਟੀ ਟਿੱਬਾ ਤੇ ਭੂਰੀ ਛੰਨਾ, ਜਾਫੀ ਅਮਨ ਦਿਉਰਾ, ਅਰਸ਼ ਬਰਸਾਲਪੁਰ ਤੇ ਯੋਧਾ ਸੁਰਖਪੁਰ ਨੇ ਵੀ ਧਾਕੜ ਖੇਡ ਦਿਖਾਈ। ਦੂਸਰੇ ਮੈਚ ‘ਚ ਓਂਟਾਰੀਓ ਕਬੱਡੀ ਕਲੱਬ ਨੇ ਜੀਟੀਏ ਕਲੱਬ ਨੂੰ 36-28 ਦੇ ਅੰਤਰ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਰੁਪਿੰਦਰ ਦੋਦਾ, ਸਾਜੀ ਸ਼ਕਰਪੁਰ ਤੇ ਰਵੀ ਦਿਉਰਾ, ਜਾਫੀ ਪਿੰਦੂ ਸੀਚੇਵਾਲ, ਸ਼ਰਨਾ ਡੱਗੋਰੋਮਾਣਾ ਤੇ ਫਰਿਆਦ ਸ਼ਕਰਪੁਰ ਨੇ ਧਾਕੜ ਖੇਡ ਦਿਖਾਈ। ਜੀਟੀਏ ਦੀ ਟੀਮ ਵੱਲੋਂ ਧਾਵੀ ਬਾਗੀ ਪਰਮਜੀਤਪੁਰਾ ਤੇ ਮੰਨਾ ਬੱਲ ਨੌ, ਜਾਫੀ ਸੱਤੂ ਖਡੂਰ ਸਾਹਿਬ ਤੇ ਯਾਦ ਕੋਟਲੀ ਨੇ ਜੁਝਾਰੂ ਖੇਡ ਦਿਖਾਈ। ਤੀਸਰੇ ਮੈਚ ‘ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ 37-28 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਚਿੱਤਪਾਲ ਚਿੱਟੀ, ਮਲਿਕ ਬਿਨਯਾਮੀਨ ਤੇ ਪਾਲੀ ਫਤਹਿਗੜ੍ਹ ਛੰਨਾ, ਜਾਫੀ ਜੱਗਾ ਚਿੱਟੀ, ਮੰਗੀ ਬੱਗਾ ਪਿੰਡ ਤੇ ਸ਼ੌਕਤ ਸੱਪਾਂ ਵਾਲਾ ਨੇ ਸ਼ਾਨਦਾਰ ਖੇਡ ਦਿਖਾਈ। ਟੋਰਾਂਟੋ ਪੰਜਾਬੀ ਕਲੱਬ ਲਈ ਧਾਵੀ ਤਬੱਛਰ ਜੱਟ ਤੇ ਮਾਹਲਾ ਗੋਬਿੰਦਪੁਰਾ, ਜਾਫੀ ਜੁਲਕਰਨੈਨ ਡੋਗਰ ਤੇ ਸੰਨੀ ਆਦਮਵਾਲ ਨੇ ਸੰਘਰਸ਼ਮਈ ਖੇਡ ਦਿਖਾਈ।
ਦੂਸਰੇ ਦੌਰ ਦੇ ਪਹਿਲੇ ਮੈਚ ‘ਚ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੂੰ 39-27 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਭੂਰੀ ਛੰਨਾ, ਬੁਲਟ ਖੀਰਾਂਵਾਲ ਤੇ ਬੰਟੀ ਟਿੱਬਾ, ਜਾਫੀ ਹੈਰੀ ਧਲੇਤਾ (5 ਜੱਫੇ) ਤੇ ਪੰਮਾ ਸਹੌਲੀ ਨੇ ਵਧੀਆ ਖੇਡ ਦਿਖਾਈ। ਟੋਰਾਂਟੋ ਪੰਜਾਬੀ ਕਲੱਬ ਲਈ ਧਾਵੀ ਗੁਰਪ੍ਰੀਤ ਬੁਰਜਹਰੀ, ਜਾਫੀ ਜੱਗੂ ਹਾਕਮਵਾਲਾ ਤੇ ਹੁਸ਼ਿਆਰਾ ਬੌਪੁਰ ਨੇ ਸ਼ੰਘਰਸ਼ਮਈ ਖੇਡ ਦਿਖਾਈ। ਦੂਸਰੇ ਮੈਚ ‘ਚ ਓਂਟਾਰੀਓ ਕਬੱਡੀ ਕਲੱਬ ਨੇ ਯੰਗ ਕਬੱਡੀ ਕਲੱਬ ਨੂੰ 39-27 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਕਾਲਾ ਧਨੌਲਾ, ਸਾਜੀ ਸ਼ਕਰਪੁਰ ਤੇ ਰਵੀ ਦਿਉਰਾ, ਜਾਫੀ ਪਿੰਦੂ ਸੀਚੇਵਾਲ, ਵਾਗਿਗੁਰੂ ਸੀਚੇਵਾਲ ਤੇ ਫਰਿਆਦ ਸ਼ਕਰਪੁਰ ਨੇ ਵਧੀਆ ਖੇਡ ਦਿਖਾਈ। ਯੰਗ ਕਲੱਬ ਵੱਲੋਂ ਧਾਵੀ ਤਬੱਸਰ ਜੱਟ ਤੇ ਮਾਹਲਾ ਗੋਬਿੰਦਪੁਰਾ, ਜਾਫੀ ਮਨਬੀਰ ਘੋਲੀਆ ਤੇ ਮਨਦੀਪ ਕੱਚਾ ਪੱਕਾ ਨੇ ਸੰਘਰਸ਼ਮਈ ਖੇਡ ਦਿਖਾਈ। ਤੀਸਰੇ ਮੈਚ ‘ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਜੀਟੀਏ ਕਲੱਬ ਨੂੰ 32.5-31 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਦੁੱਲਾ ਬੱਗਾ ਪਿੰਡ, ਮਲਿਕ ਬਿਨਯਾਮੀਨ ਤੇ ਪਾਲੀ ਫਤਹਿਗੜ੍ਹ ਛੰਨਾ, ਜਾਫੀ ਜੱਗਾ ਚਿੱਟੀ ਨੇ ਧੜੱਲੇਦਾਰ ਖੇਡ ਦਿਖਾਈ। ਜੀਟੀਏ ਦੀ ਟੀਮ ਵੱਲੋਂ ਬਾਗੀ ਪਰਮਜੀਤਪੁਰ ਤੇ ਕਮਲ ਨਵਾਂ ਪਿੰਡ, ਜਾਫੀ ਸੱਤੂ ਖਡੂਰ ਸਾਹਿਬ ਤੇ ਬੱਗਾ ਮੱਲੀਆਂ ਨੇ ਵੀ ਧਾਕੜ ਖੇਡ ਨਾਲ ਮੈਚ ਨੂੰ ਕਾਂਟੇਦਾਰ ਬਣਾਇਆ।

ਐਮ.ਪੀ. ਟਿੰਮ ਉਪਲ ਤੇ ਹਰਦੀਪ ਗਰੇਵਾਲ ਸਹਿਯੋਗੀ ਸ਼ਖਸ਼ੀਅਤਾਂ ਦਾ ਸਨਮਾਨ ਕਰਦੇ ਹੋਏ।

ਪਹਿਲੇ ਸੈਮੀਫਾਈਨਲ ‘ਚ ਓਂਟਾਰੀਓ ਕਬੱਡੀ ਕਲੱਬ ਨੇ ਯੂਨਾਈਟਡ ਬਰੈਂਪਟਨ ਸਪੋਰਟਸ ਕਲੱਬ ਨੂੰ 48-34 ਅੰਕਾਂ ਨਾਲ ਹਰਾਇਆ। ਜੇਤੂ ਟੀਮ ਵੱਲੋਂ ਧਾਵੀ ਜਸਮਨਪ੍ਰੀਤ ਰਾਜੂ, ਰਵੀ ਦਿਉਰਾ ਤੇ ਰੁਪਿੰਦਰ ਦੋਦਾ, ਜਾਫੀ ਪਿੰਦੂ ਸੀਚੇਵਾਲ (6 ਜੱਫੇ), ਵਾਹਿਗੁਰੂ ਸੀਚੇਵਾਲ ਤੇ ਫਰਿਆਦ ਸ਼ਕਰਪੁਰ ਨੇ ਧਾਕੜ ਖੇਡ ਦਿਖਾਈ। ਯੂਨਾਈਟਡ ਬਰੈਂਪਟਨ ਦੀ ਟੀਮ ਵੱਲੋਂ ਧਾਵੀ ਕਾਲਾ ਧੂਰਕੋਟ ਤੇ ਬੁਲਟ ਖੀਰਾਂਵਾਲ, ਜਾਫੀ ਅਰਸ਼ ਬਰਸਾਲਪੁਰ ਨੇ ਜੁਝਾਰੂ ਖੇਡ ਦਿਖਾਈ। ਦੂਸਰੇ ਸੈਮੀਫਾਈਨਲ ‘ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੂੰ 40-32 ਅੰਕਾਂ ਨਾਲ ਹਰਾਇਆ। ਜੇਤੂ ਟੀਮ ਲਈ ਧਾਵੀ ਦੁੱਲਾ ਬੱਗਾ ਪਿੰਡ, ਚਿੱਤਪਾਲ ਚਿੱਟੀ ਤੇ ਮਲਿਕ ਬਿਨਯਾਮੀਨ, ਜਾਫੀ ਜੱਗਾ ਚਿੱਟੀ, ਜੱਗਾ ਮਾਣੂਕੇ ਗਿੱਲ ਤੇ ਮੰਗੀ ਬੱਗਾ ਪਿੰਡ ਨੇ ਸ਼ਾਨਦਾਰ ਖੇਡ ਦਿਖਾਈ। ਮੈਟਰੋ ਪੰਜਾਬੀ ਕਲੱਬ ਵੱਲੋਂ ਧਾਵੀ ਸੁਲਤਾਨ ਸਮਸਪੁਰ, ਮੋਹਸਿਨ ਡਿੱਲੋਂ ਤੇ ਸੰਦੀਪ ਲੁੱਧਰ, ਜਾਫੀ ਰਵੀ ਸਾਹੋਕੇ ਤੇ ਪ੍ਰੀਤ ਲੱਧੂਵਾਲ ਨੇ ਸੰਘਰਸ਼ਮਈ ਖੇਡ ਦਿਖਾਈ। ਫਾਈਨਲ ਮੁਕਾਬਲੇ ‘ਚ ਓਂਟਾਰੀਓ ਕਬੱਡੀ ਕਲੱਬ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੂੰ 50-41 ਅੰਕਾਂ ਨਾਲ ਹਰਾਕੇ ਸੀਜ਼ਨ ਦਾ ਦੂਸਰਾ ਖਿਤਾਬ ਜਿੱਤਿਆ। ਜੇਤੂ ਲਈ ਰਵੀ ਦਿਉਰਾ ਨੇ 15 ਅਤੇ ਜਸਮਨਪ੍ਰੀਤ ਰਾਜੂ ਨੇ 10 ਅਜੇਤੂ ਧਾਵੇ ਬੋਲੇ। ਧਾਵੀ ਰੁਪਿੰਦਰ ਦੋਦਾ, ਜਾਫੀ ਸ਼ਰਨਾ ਡੱਗੋਰੋਮਾਣਾ, ਫਰਿਆਦ ਤੇ ਵਾਹਿਗੁਰੂ ਸੀਚੇਵਾਲ ਨੇ ਵੀ ਸ਼ਾਨਦਾਰ ਖੇਡ ਦਿਖਾਈ। ਇੰਟਰਨੈਸ਼ਨਲ ਪੰਜਾਬੀ ਕਲੱਬ ਲਈ ਧਾਵੀ ਮਲਿਕ ਬਿਨਯਾਮੀਨ (18/16), ਪਾਲੀ ਫਤਹਿਗੜ੍ਹ ਛੰਨਾ ਤੇ ਚਿੱਤਪਾਲ ਚਿੱਟੀ, ਜਾਫੀ ਜੱਗਾ ਚਿੱਟੀ ਤੇ ਖੁਸ਼ੀ ਦੁੱਗਾ ਨੇ ਸੰਘਰਸ਼ਮਈ ਖੇਡ ਦਿਖਾਈ।

ਅੰਡਰ-21 ਟੀਮ ਦਾ ਸਨਮਾਨ ਕਰਦੇ ਹੋਏ ਟਿੰਮ ਉਪਲ ਤੇ ਮੇਜ਼ਬਾਨ।

ਸਰਵੋਤਮ ਖਿਡਾਰੀ:- ਫਾਈਨਲ ਮੁਕਾਬਲੇ ‘ਚ ਪਾਕਿਸਤਾਨ ਦੇ ਖਿਡਾਰੀ ਮਲਿਕ ਬਿਨਯਾਮੀਨ (ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ) ਨੇ 18 ਧਾਵਿਆਂ ਤੋਂ 16 ਅੰਕ ਹਾਸਿਲ ਕਰਕੇ ਸਰਵੋਤਮ ਧਾਵੀ ਦਾ ਖਿਤਾਬ ਆਪਣੇ ਨਾਮ ਕੀਤਾ। ਕੱਪ ਜੇਤੂ ਟੀਮ ਓਂਟਾਰੀਓ ਕਬੱਡੀ ਕਲੱਬ ਦੇ ਖਿਡਾਰੀ ਸ਼ਰਨਾ ਡੱਗੋਰੋਮਾਣਾ ਨੇ 9 ਕੋਸ਼ਿਸ਼ਾਂ ਤੋਂ 3 ਜੱਫੇ ਲਗਾਕੇ, ਸਰਵੋਤਮ ਜਾਫੀ ਦਾ ਖਿਤਾਬ ਆਪਣੇ ਨਾਮ ਕੀਤਾ। ਜੱਗਾ ਚਿੱਟੀ ਨੇ 14 ਕੋਸ਼ਿਸ਼ਾਂ ਤੇ ਫਰਿਆਦ ਸ਼ਕਰਪੁਰ ਨੇ 18 ਕੋਸ਼ਿਸ਼ਾਂ ਤੋਂ 3-3 ਜੱਫੇ ਲਗਾਏ। ਪੂਰੇ ਟੂਰਨਾਮੈਂਟ ਦੌਰਾਨ ਓਂਟਾਰੀਓ ਕਬੱਡੀ ਕਲੱਬ ਦੇ ਧਾਵੀ ਪਿੰਦੂ ਸੀਚੇਵਾਲ ਨੇ ਇੱਕ ਮੈਚ ਸਭ ਤੋਂ ਵੱਧ ਛੇ ਜੱਫੇ (ਟੋਰਾਂਟੋ ਪੰਜਾਬੀ ਕਲੱਬ ਖਿਲਾਫ) ਲਗਾਏ ਅਤੇ ਸਭ ਤੋਂ ਵੱਧ ਰੇਡਾਂ ਮਲਿਕ ਬਿਨਯਾਮੀਨ ਨੇ ਫਾਈਨਲ ਮੈਚ ‘ਚ 16/18) ਪਾਈਆਂ। ਵੈਸੇ ਰਵੀ ਦਿਉਰਾ ਨੇ ਵੀ ਇੱਕ ਓਕੇਸੀ ਵੱਲੋਂ ਫਾਈਨਲ ‘ਚ ਅਜੇਤੂ 15 ਧਾਵੇ ਬੋਲੇ ਗਏ।

ਐਮ.ਪੀ. ਟਿੰਮ ਉਪਲ ਤੇ ਪ੍ਰਬੰਧਕ ਜੇਤੂ ਟੀਮ ਓ ਕੇ ਸੀ ਨੂੰ ਟਰਾਫੀ ਪ੍ਰਦਾਨ ਕਰਦੇ ਹੋਏ

ਸੰਚਾਲਕ ਦਲ:- ਟੂਰਨਾਮੈਂਟ ਦੌਰਾਨ ਪੱਪੂ ਭਦੌੜ, ਬਲਵੀਰ ਨਿੱਝਰ, ਸਰਬਜੀਤ ਸਾਬੀ, ਬਿੰਨਾ ਮਲਿਕ, ਨੀਟਾ ਤੇ ਗੁਰਪ੍ਰੀਤ ਸਿੰਘ ਨੇ ਮੈਦਾਨ ‘ਚ ਅੰਪਾਇਰਿੰਗ ਦੀ ਜਿੰਮੇਵਾਰੀ ਨਿਭਾਈ ਅਤੇ ਦਰਸ਼ਨ ਸਿੰਘ ਗਿੱਲ ਨੇ ਰੈਫਰਲ ਅੰਪਾਇਰ ਦੀ ਭੂਮਿਕਾ ਅਦਾ ਕੀਤੀ। ਜਸਵੰਤ ਸਿੰਘ ਖੜਗ,ਮਨੀ ਖੜਗ ਤੇ ਗੁਰਜੀਤ ਸਿੰਘ ਨੇ ਮੈਚਾਂ ਦੇ ਇੱਕ-ਇੱਕ ਅੰਕ ਦਾ ਵੇਰਵਾ ਬਾਖੂਬੀ ਨੋਟ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਕਾਲਾ ਰਛੀਨ, ਮੱਖਣ ਅਲੀ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਇਕਬਾਲ ਗਾਲਿਬ, ਪ੍ਰਿਤਾ ਸ਼ੇਰਗੜ੍ਹ ਚੀਮਾ ਤੇ ਹੈਰੀ ਬਨਭੌਰਾ ਨੇ ਸ਼ੇਅਰੋ-ਸ਼ੇਅਰੀ ਨਾਲ ਭਰਪੂਰ ਕੁਮੈਂਟਰੀ ਰਾਹੀਂ ਸਾਰਾ ਦਿਨ ਰੰਗ ਬੰਨਿਆ।

ਡਾ. ਸੁਖਦਰਸ਼ਨ ਸਿੰਘ ਚਹਿਲ
+91 9779590575, +1 (403) 660-5476

Show More

Related Articles

Leave a Reply

Your email address will not be published. Required fields are marked *

Back to top button
Translate »