ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਬਾਰਡਰ ਸਰਵਿਸ ਏਜੰਸੀ ਯਾਨੀ ਸੀਬੀਐਸਏ ਵੱਲੋਂ ਕੈਲਗਰੀ ਤੇ ਰਹਿਣ ਵਾਲੇ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਅਮਰੀਕਾ ਤੋਂ ਕੈਨੇਡਾ ਵਿੱਚ ਲੱਖਾਂ ਡਾਲਰਾਂ ਦੀ ਕੋਕੀਨ ਦੀ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ 2025 ਵਾਲੇ ਦਿਨ ਜਦੋਂ ਕੂਟਸ ਬਾਰਡਰ ਰਾਹੀਂ ਅਮਰੀਕਾ ਤੋਂ ਕੈਨੇਡਾ ਵਿੱਚ ਦਾਖਲ ਹੋਏ ਟਰੱਕ ਦੀ ਦੂਜੀ ਸਕਰੀਨਿੰਗ ਕੀਤੀ ਗਈ ਤਾਂ ਉਸ ਵਿੱਚ ਲੁਕੋ ਕੇ ਰੱਖੀ 108 ਕਿਲੋ ਕੋਕੀਨ ਬਰਾਮਦ ਕੀਤੀ ਗਈ ਅਤੇ ਇਸ ਮਾਮਲੇ ਵਿੱਚ ਕੈਲਗਰੀ ਦੇ ਰਹਿਣ ਵਾਲੇ 26 ਸਾਲਾ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਬੀਐਸਏ ਦੇ ਸਾਊਦਰਨ ਅਲਬਰਟਾ ਤੇ ਸਾਊਦਰਨ ਸਸਕੈਚਵਨ ਡਿਸਟਰਿਕ ਦੇ ਡਾਇਰੈਕਟਰ ਬੈੱਨ ਟੇਮ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਹੈ ਕਿ ਸੀਬੀਐਸਏ ਕੈਨੇਡਾ ਦੀਆਂ ਗਲੀਆਂ ਵਿੱਚ ਖਤਰਨਾਕ ਡਰੱਗਸ ਨੂੰ ਰੋਕਣ ਵਾਸਤੇ ਪੂਰੀ ਤਰਾਂ ਪ੍ਰਤੀਬੱਧ ਹੈ ਅਤੇ ਅਸੀਂ ਆਪਣੀਆਂ ਸਰਹੱਦਾਂ ਨੂੰ ਸੁਰੱਖਿਤ ਰੱਖਣ ਵਾਸਤੇ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਾਂ। ਗ੍ਰਿਫਤਾਰ ਕੀਤੇ ਗਏ ਅਰਸ਼ਦੀਪ ਸਿੰਘ ਨੂੰ 7 ਮਈ ਨੂੰ ਲੈਥਬ੍ਰਿਜ ਸਥਿਤ ਅਲਬਰਟਾ ਕੋਰਟ ਆਫ਼ ਜਸਟਿਸ ਵਿੱਚ ਪੇਸ਼ ਕੀਤਾ ਜਾਵੇਗਾ
ਕਨੇਡਾ – ਅਮਰੀਕਾ ਬਾਰਡਰ ਉਪਰੋਂ ਪੰਜਾਬੀ ਟਰੱਕ ਡਰਾਈਵਰ ਕੋਲੋਂ 108 ਕਿਲੋ ਕੋਕੀਨ ਫੜੀ ਗਈ
