ਕੁਰਸੀ ਦੇ ਆਲੇ ਦੁਆਲੇ
ਕਨੇਡਾ ਚੋਣਾਂ ਬਿਲਕੁੱਲ ਨਿਰਪੱਖ ਹੋਣਗੀਆਂ- ਮੁੱਖ ਚੋਣ ਅਧਿਕਾਰੀ

ਔਟਵਾ (ਪੰਜਾਬੀ ਅਖ਼ਬਾਰ ਬਿਊਰੋ) 28 ਅਪ੍ਰੈਲ 2025 ਨੂੰ ਹੋ ਰਹੀਆਂ ਚੋਣਾਂ ਸਬੰਧੀ ਅੱਜ ਕੈਨੇਡਾ ਦੇ ਮੁੱਖ ਚੋਣ ਅਧਿਕਾਰੀ ਸਟੀਫਨ ਪੇਰੋਲ ਨੇ ਆਖਿਆ ਹੈ ਕਿ ਇਹ ਚੋਣਾਂ ਬਿਲਕੁਲ ਨਿਰਪੱਖ ਢੰਗ ਨਾਲ ਕਰਵਾਈਆਂ ਜਾਣਗੀਆਂ ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਐਡਵਾਂਸ ਪੋਲੰਿਗ 18 ਤੋਂ 21 ਅਪ੍ਰੈਲ ਤੱਕ ਹੋਵੇਗੀ ਉਹਨਾਂ ਦੱਸਿਆ ਕਿ ਕੈਨੇਡਾ ਭਰ ਵਿੱਚ 500 ਦੇ ਕਰੀਬ ਇਲੈਕਸ਼ਨ ਦਫਤਰ ਖੋਲੇ ਜਾਣਗੇ ਤਾਂ ਕਿ ਕਨੇਡੀਅਨਾਂ ਨੂੰ ਆਪਣੀ ਵੋਟ ਪੋਲ ਕਰਨ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ।