” ਕਨੇਡਾ ਵਾਲਾ ਵਰ ” ਜਲਦ ਰਿਲੀਜ਼ ਹੋਵੇਗਾ

ਗਾਇਕ ਸੁਖਦੇਵ ਮਾਣਕ ਦਾ ਨਵਾਂ ਗੀਤ ” ਕਨੇਡਾ ਵਾਲਾ ਵਰ ” ਜਲਦ ਰਿਲੀਜ਼ ਹੋਵੇਗਾ
ਬਠਿੰਡਾ , 26 ਨਵੰਬਰ ( ਸੱਤਪਾਲ ਮਾਨ ) : – ਸ਼ਹਿਰ ਗਿੱਦੜਬਾਹਾ ਨੂੰ ਮਹਾਨ ਗਾਇਕ ਕਲਾਕਾਰਾਂ ਦੀ ਧਰਤੀ ਦੀ ਉਪਜ ਵੱਜੋਂ ਜਾਣਿਆ ਜਾਂਦਾ ਹੈ , ਜੇਕਰ ਇਸ ਸ਼ਹਿਰ ਨੂੰ ਗਾਇਕਾਂ ਦੀ ਨਰਸਰੀ ਦਾ ਨਾਉਂ ਦਿੱਤਾ ਜਾਵੇ ਤਾਂ ਇਹ ਕਥਨ ਕੋਈ ਗਲਤ ਸਾਬਤ ਨਹੀਂ ਹੋਵੇਗਾ। ਇਸੇ ਨਰਸਰੀ ਦੀ ਇੱਕ ਨਵੀਂ ਉਪਜ ਹੈ ਗਾਇਕ ਸੁਖਦੇਵ ਮਾਣਕ , ਜਿਸਨੇ ਸੋਲੋ ਗੀਤਾਂ ਅਤੇ ਦੁਗਾਣਾ ਗਾਇਕੀ ਵਿੱਚ ਪੈਰ ਧਰਿਆ ਹੈ ਅਤੇ ਉਹ ਲਗਾਤਾਰ ਆਪਣੇ ਮਿੱਥੇ ਟੀਚੇ ਦੇ ਨਜਦੀਕ ਪੁੱਜਣ ਲਈ ਯਤਨਸ਼ੀਲ ਹੈ।

ਗਾਇਕ ਸੁਖਦੇਵ ਮਾਣਕ ਦਾ ਕਹਿਣਾ ਹੈ ਕਿ ਇਸ ਗਿੱਦੜਬਾਹਾ ਦੀ ਧਰਤੀ ਦੇ ਜੰਮਪਲ ਗਾਇਕ , ਜਿੰਨਾ ਨੇ ਆਪਣੀ ਸਾਫ – ਸੁਥਰੀ ਗਾਇਕੀ ਰਾਹੀਂ ਵਿਸ਼ਵ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਉਸੇ ਤਰ੍ਹਾਂ ਹੀ ਮੈਂ ਵੀ ਉਹਨਾਂ ਮਹਾਨ ਗਾਇਕਾ ਦੀਆਂ ਪੈੜਾਂ ਵਿੱਚ ਪੈੜਾਂ ਧਰਦਾ ਹੋਇਆ ਆਪਣੀ ਸਾਫ – ਸੁਥਰੀ ਗਾਇਕੀ ਰਾਹੀਂ ਅੱਗੇ ਵੱਧਣ ਦਾ ਉਪਰਾਲਾ ਕਰ ਰਿਹਾ ਹਾਂ। ਸੁਖਦੇਵ ਮਾਣਕ ਦਾ ਇਹ ਵੀ ਕਹਿਣਾ ਹੈ ਕਿ ਮੈਂ ਇਹ ਮੁਕਾਮ ਹਾਸਲ ਕਰਨ ਲਈ ਹਮੇਸ਼ਾ ਵੱਧੀਆ ਤੇ ਪਰਿਵਾਰਕ ਗੀਤਾਂ ਦਾ ਹੀ ਸਹਾਰਾ ਲਵਾਂਗਾ। ਗਾਇਕ ਸੁਖਦੇਵ ਮਾਣਕ ਦੇ ਹੁਣ ਤੱਕ ਅਨੇਕਾਂ ਸੋਲੋ ਤੇ ਦੁਗਾਣਾ ਗੀਤ ਮਾਰਕੀਟ ਵਿੱਚ ਆਏ ਤੇ ਉਸਦੇ ਪ੍ਰਸੰਸਕਾਂ ਨੇ ਉਸਦੇ ਗੀਤਾਂ ਨੂੰ ਕਬੂਲਦਿਆ ਉਸਦੀ ਭਰਪੂਰ ਪ੍ਰਸੰਸਾ ਕੀਤੀ। ਹੁਣ ਉਸਦਾ ਨਵਾਂ ਦੁਗਾਣਾ ਗੀਤ ” ਕਨੇਡਾ ਵਾਲਾ ਵਰ ” ਉਸਦੀ ਗਾਇਕ ਸਾਥਣ ਕਮਲ ਸ਼ੇਰਗਿੱਲ ਨਾਲ ਰਿਕਾਰਡ ਹੋਇਆ ਹੈ , ਜੋ ਆਉਣ ਵਾਲੀ 01 ਦਸੰਬਰ ਨੂੰ ਉਸਦੇ ਨਿੱਜੀ ਚੈਨਲ ਐਸ.ਐਮ. ਸੁਖਦੇਵ ਮਾਣਕ ਤੇ ਰਿਲੀਜ਼ ਕੀਤਾ ਜਾਣਾ ਹੈ। ਇਸ ” ਕਨੇਡਾ ਵਾਲਾ ਵਰ ” ਗੀਤ ਦਾ ਗੀਤਕਾਰ ਹੈ ਭਿੰਦਰ ਕਾਂਝਲਾ ਅਤੇ ਇਸਨੂੰ ਸੰਗੀਤ ਦਿੱਤਾ ਹੈ ਜੇ.ਬੀ.ਆਰ. ਨੇ। ਗਾਇਕ ਸੁਖਦੇਵ ਮਾਣਕ ਅਤੇ ਗਾਇਕਾ ਕਮਲ ਸ਼ੇਰਗਿੱਲ ਦਾ ਕਹਿਣਾ ਹੈ ਕਿ ਸਾਡੇ ਇਸ ਗੀਤ ਨੂੰ ਪੰਜਾਬੀ ਸਰੋਤੇ ਅਤੇ ਸਾਡੇ ਪ੍ਰਸੰਸਕ ਜਰੂਰ ਪਸੰਦ ਕਰਨਗੇ