ਕਨੇਡਾ ਵਿੱਚ ਦੋ ਸਹਿਰਾਂ ਦੇ ਮੇਅਰ ਪੰਜਾਬੀ ਬਣੇ
ਐਡਮੰਟਨ ਤੋਂ ਅਮਰਜੀਤ ਸੋਹੀ ਅਤੇ ਕੈਲਗਰੀ ਤੋਂ ਡਾ:ਜੋਤੀ ਗੌਂਡੇਕ ਦੇ ਸਿਰ ਮੇਅਰ ਦਾ ਤਾਜ ਟਿਕਿਆ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਦੇ ਅਲਬਰਟਾ ਸੂਬੇ ਅੰਦਰ ਹੋਈਆਂ ਮਿਊਂਸਿਪਲ ਚੋਣਾਂ ਮੌਕੇ ਪੰਜਾਬੀਆਂ ਦੀ ਉਦੋਂ ਬੱਲੇ ਬੱਲੇ ਹੋ ਗਈ ਜਦੋਂ ਦੋਵਾਂ ਸਹਿਰਾਂ ਦੇ ਮੇਅਰਾਂ ਦੀ ਚੋਣ ਵਿੱਚ ਐਡਮੰਟਨ ਤੋਂ ਅਮਰਜੀਤ ਸੋਹੀ ਜੋ ਕਿ ਪੰਜਾਬ ਦੇ ਸੰਗਰੂਰ ਜਿਲੇ ਦੇ ਭਨਭੌਰਾ ਪਿੰਡ ਦੇ ਜੰਮਪਲ ਹਨ ਮੇਅਰ ਚੁਣੇ ਗਏ ਅਤੇ ਕੈਲਗਰੀ ਸਹਿਰ ਤੋਂ ਡਾ: ਜੋਤੀ ਗੌਂਡੇਕ ਵੱਡੇ ਫਰਕ ਨਾਲ ਕੈਲਗਰੀ ਸਹਿਰ ਦੀ ਮੇਅਰ ਚੁਣੀ ਗਈ । ਇਹਨਾਂ ਚੋਣਾ ਨਾਲ ਕਨੇਡਾ ਦੇ ਇਤਹਾਸ ਇੱਕ ਰਿਕਾਰਡ ਦਰਜ ਹੋਇਆ ਹੈ ਕਿ ਡਾ:ਜੋਤੀ ਗੌਂਡੇਕ ਕੈਲਗਰੀ ਸਹਿਰ ਦੀ ਪਹਿਲੀ ਮਹਿਲਾ ਅਤੇ ਪਹਿਲੀ ਔਰਤ ਮੇਅਰ ਚੁਣੀ ਗਈ ਹੈ ਅਤੇ ਅਮਰਜੀਤ ਸੋਹੀ ਪਹਿਲੀ ਵਾਰ ਐਡਮੰਟਨ ਦੇ ਪੰਜਾਬੀ ਮੂਲ ਦੇ ਮੇਅਰ ਬਣੇ ਹਨ।
ਕੈਲਗਰੀ ਵਿਖੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਵਾਰਡ ਵਿੱਚੋਂ ਰਾਜ ਧਾਲੀਵਾਲ ਕੌਂਸਲਰ ਚੁਣੇ ਗਏ ਹਨ ਜਦੋਂ ਕਿ ਐਡਮੰਟਨ ਵਿਖੇ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਜਿੱਥੇ ਪਹਿਲਾਂ ਹੀ ਪੰਜਾਬੀ ਮੂਲ ਦਾ ਕੌਂਸਲਰ ਮੋਅ ਬੰਗਾ ਸੀ ਉੱੱਥੇ 7 ਉਮੀਂਦਵਾਰਾਂ ਵਿੱਚੋਂ 6 ਪੰਜਾਬੀ ਸਨ,ਉੱਥੇ ਜੋ ਐਨੀ ਬਰਾਈਟ ਨੂੰ ਜੇਤੂ ਹੋਣ ਦਾ ਖਿਤਾਬ ਮਿਲਿਆ ।
ਹੁਣ ਤੱਕ ਇਹੀ —ਬਾਕੀ ਖ਼ਬਰਾਂ ਅੱਪਡੇਟ ਹੋਣ ਦੀ ਉਡੀਕ ਕਰੋ ਜੀ