ਕਨੇਡਾ ਵਿੱਚ ਪੀ ਆਰ ਕੋਟੇ ਉੱਪਰ ਕੱਟ ਲੱਗਣ ਦੀਆਂ ਤਿਆਰੀਆਂ

ਔਟਵਾ(ਪੰਜਾਬੀ ਅਖ਼ਬਾਰ ਬਿਊਰੋ) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਦੇਸ਼ ਵਿੱਚ ਘੱਟ ਮਿਹਨਤਾਨੇ ਵਾਲੇ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਘੱਟ ਕੀਤੀ ਜਾਵੇਗੀ ਹੈਲੀਫੈਕਸ ‘ਚ ਮੰਤਰੀ ਮੰਡਲ ਦੀ ਮੀਟਿੰਗ ਦੇ ਦੌਰਾਨ ਉਹਨਾਂ ਆਖਿਆ ਕਿ ਕਰੋਨਾ ਮਹਾਂਮਾਰੀ ਦੇ ਦੌਰਾਨ ਬਿਜ਼ਨਸ ਅਦਾਰਿਆਂ ਨੂੰ ਇਹ ਸਹੂਲਤ ਦਿੱਤੀ ਗਈ ਸੀ ਕਿ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਉਹ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਧਾ ਸਕਦੇ ਹਨ ਪਰ ਹੁਣ ਸਥਿਤੀ ਬਦਲ ਚੁੱਕੀ ਹੈ ਅਤੇ ਆਰਥਿਕਤਾ ਲੀਹ ‘ਤੇ ਪੈ ਚੁੱਕੀ ਹੈ ਇਸ ਕਾਰਨ ਇਹਨਾਂ ਘੱਟ ਮਿਹਨਤਾਂਨੇ ਵਾਲੇ ਅਸਥਾਈ ਕਾਮਿਆਂ ਦੇ ਕੰਮ ਕਰਨ ਦੀ ਮਿਆਦ ਦੋ ਸਾਲ ਤੋਂ ਘੱਟ ਕਰਕੇ ਇੱਕ ਸਾਲ ਕੀਤੀ ਜਾ ਰਹੀ ਹੈ ਜਦੋਂ ਕਿ ਬਿਜਨਸ ਅਦਾਰੇ ਆਪਣੇ ਵਰਕਰਾਂ ਦੀ ਗਿਣਤੀ ਦੇ 20 ਫੀਸਦੀ ਦੀ ਜਗ੍ਹਾ ਹੁਣ 10 ਫੀਸਦੀ ਹੀ ਅਸਥਾਈ ਵਿਦੇਸ਼ੀ ਕਾਮੇ ਰੱਖ ਸਕਣਗੇ ਤਾਂਕਿ ਕੈਨੇਡਾ ਦੇ ਲੋਕਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਪਰਮਾਨੈਂਟ ਰੈਜੀਡੈਂਸੀ ਦੀ ਗਿਣਤੀ ਘਟਾਉਣ ਉੱਪਰ ਵੀ ਵਿਚਾਰ ਚੱਲ ਰਿਹਾ ਹੈ