ਕਨੇਡਾ ਵਿੱਚ ਵੀ ਹਥਿਆਰਾਂ ਦੀ ਨੋਕ ‘ਤੇ ਫਿਰੌਤੀ ਮੰਗੀ ਜਾਣ ਲੱਗੀ
ਟੌਰਾਂਟੋ( ਪੰਜਾਬੀ ਅਖ਼ਬਾਰ ਬਿਊਰੋ) ਉਂਟਾਰੀਓ ਦੀ ਯੋਰਕ ਰੀਜਨਲ ਪੁਲਿਸ ਨੇ ਇੱਕ ਵੀਡੀਓ ਜਾਰੀ ਕੀਤਾ ਹੈ ਜਿਸ ਵਿੱਚ ਚਾਰ ਜਣੇ ਮਾਰਖਮ ਦੇ ਇੱਕ ਘਰ ਵਿੱਚ ਦਾਖਲ ਹੋ ਕੇ ਹਥਿਆਰਾਂ ਦੀ ਨੋਕ ਤੇ ਪੈਸੇ ਦੀ ਮੰਗ ਕਰ ਰਹੇ ਹਨ
ਪੁਲਿਸ ਨੇ ਦੱਸਿਆ ਕਿ ਬੁੱਧਵਾਰ ਦੀ ਰਾਤ ਵਿਕਟੋਰੀਆ ਸਕੁਏਅਰ ਬੁਲੇਵਡ ਤੇ ਵੁਡ ਬਾਇਨ ਐਵੇਨਿਊ ਤੇ ਸਥਿੱਤ ਘਰ ਵਿੱਚ ਚਾਰ ਜਣੇ ਕਾਲੇ ਰੰਗ ਦੇ ਕੱਪੜੇ ਪਹਿਨੀ ਤੇ ਮੂੰਹ ਢੱਕ ਕੇ ਦਾਖਲ ਹੋਏ ਜਿਸ ਵਕਤ ਇਹ ਲੋਕ ਇਸ ਘਰ ਵਿੱਚ ਦਾਖਲ ਹੋਏ ਅਤੇ ਹਥਿਆਰਾਂ ਦੀ ਨੋਕ ਤੇ ਫਿਰੌਤੀ ਦੀ ਮੰਗ ਕੀਤੀ। ਉਸ ਵਕਤ ਘਰ ਵਿੱਚ ਇੱਕ ਬੱਚੇ ਸਮੇਤ ਚਾਰ ਜਣੇ ਮੌਜੂਦ ਸਨ ।ਇਹ ਚਾਰੇ ਜਣੇ ਇੱਕ ਗਾੜੇ ਰੰਗ ਦੇ ਕੰਪੈਕਟ ਸਪੋਰਟ ਯੂਟਿਿਲਟੀ ਵਹੀਕਲ ਤੇ ਉਥੋਂ ਫਰਾਰ ਹੋ ਗਏ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਇਹ ਵਿਅਕਤੀ ਮਿਥ ਕੇ ਇਸ ਘਰ ਵਿੱਚ ਦਾਖਲ ਹੋਏ ਸਨ। ਇਸ ਮਾਮਲੇ ਵਿੱਚ ਕਿਸੇ ਦੇ ਜ਼ਖਮੀਂ ਹੋਣ ਦੀ ਸੂਚਨਾ ਨਹੀਂ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਹਨਾਂ ਲੁਟੇਰਿਆਂ ਸਬੰਧੀ ਕੋਈ ਵੀ ਵੀਡੀਓ ਫੁਟੇਜ ਜਾਂ ਕੋਈ ਜਾਣਕਾਰੀ ਹੋਵੇ ਤਾਂ ਤੁਰੰਤ ਪੁਲਿਸ ਨਾਲ ਸਾਂਝੀ ਕੀਤੀ ਜਾਵੇ।