ਕਨੇਡੀਅਨ ਨਾਗਰਿਕਾਂ ਲਈ ਭਾਰਤੀ ਵੀਜ਼ਾ ਮਿਲਣਾ ਸੁਰੂ ਹੋਇਆ


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਬੀਤੇ ਸਤੰਬਰ ਮਹੀਨੇ ਭਾਰਤ ਨੇ ਕਨੇਡਾ ਨਾਲ ਸੁਰੂ ਹੋਏ ਇਲਜਾਮਾਂ ਦੇ ਵਿਵਾਦ ਦੌਰਾਨ ਕਨੇਡੀਅਨ ਨਾਗਰਿਕਾਂ ਲਈ ਭਾਰਤ ਵਿੱਚ ਆਉਣ ਲਈ ਵੀਜ਼ਾ ਸਰਵਿਿਸਸ਼ ਉੱਤੇ ਰੋਕ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਕਨੇਡਾ ਵਿੱਚ ਬੈਠੇ ਭਾਰਤੀ ਮੂਲ ਦੇ ਨਾਗਰਿਕ, ਖਾਸ ਕਰਕੇ ਜਿਨਾਂ ਨੇ ਭਾਰਤ ਜਾਣ ਲਈ ਨੇੜਲੇ ਭਵਿੱਖ ਦੇ ਵਿੱਚ ਯੋਜਨਾਵਾਂ ਬਣਾਈਆ ਹੋਈਆ ਸਨ ਅਤੇ ਬਹੁਤ ਸਾਰੇ ਭਾਰਤੀ ਮੂਲ ਦੇ ਕਨੇਡੀਅਨ ਸਿਟੀਜਨ ਰੱਖਣ ਵਾਲੇ ਲੋਕਾਂ ਨੂੰ ਪਹਿਲਾਂ ਤੋਂ ਸਸਤੀਆਂ ਹੋਣ ਕਾਰਣ ਖਰੀਦੀਆਂ ਹਵਾਈ ਟਿਕਟਾਂ ਰੱਦ ਕਰਨੀਆਂ ਪਈਆਂ ਸਨ। ਇੱਕ ਮਹੀਨੇ ਤੱਕ ਚੱਲੀ ਇਸ ਪਾਬੰਦੀ ਤੋਂ ਬਾਅਦ ਭਾਰਤ ਹੁਣ ਥੋੜਾ ਨਰਮ ਪੈਂਦਾ ਨਜ਼ਰ ਆਇਆ ਹੈ ਅਤੇੇ ਉਹਨਾਂ ਨੇ ਕੱੁਝ ਵੀਜ਼ਾ ਸੇਵਾਵਾਂ ਦੁਬਾਰਾ ਕਨੇਡਾ ਵਾਸੀਆਂ ਲਈ ਖੋਲ ਦਿੱਤੀਆਂ ਹਨ। ਭਾਰਤੀ ਬਿਆਨ ਅਨੁਸਾਰ ਹੁਣ ਹਾਈ ਕਮਿਸ਼ਨ ਟੋਰੋਂਟੋ ਅਤੇ ਵੈਨਕੂਵਰ ਕੋਸਲੇਟ ਜਨਰਲ ਦੇ ਦਫਤਰਾਂ ਵਿੱਚ ਕੁਝ ਸੇਵਾਵਾਂ ਬਹਾਲ ਕੀਤੀਆਂ ਜਾ ਰਹੀਆਂ ਹਨ। ਭਾਰਤ ਵੱਲੋਂ ਇਹ ਜਾਣਕਾਰੀ ਸੋਸ਼ਲ ਮੀਡੀਆ ਉੱਤੇ 25 ਅਕਤੂਬਰ 2023 ਨੂੰ ਸਾਂਝੀ ਕੀਤੀ ਗਈ । 26 ਅਕਤੂਬਰ 2023 ਤੋਂ ਬਹਾਲ ਕੀਤੀਆਂ ਸੇਵਾਵਾਂ ਵਿੱਚ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਅਤੇ ਕਾਨਫਰੰਸ ਵੀਜ਼ਾ ਸ਼ਾਮਿਲ ਹੈ। ਇਸ ਤੋਂ ਬਾਅਦ ਕਨੇਡੀਅਨ ਸਰਕਾਰ ਵਿੱਚ ਮੰਤਰੀ ਹਰਜੀਤ ਸਿੰਘ ਸੱਜਣ ਨੇ ਆਖਿਆ ਕਿ ਇਹ ਇੱਕ ਚੰਗੀ ਗੱਲ ਹੈ ਕਿ ਵੀਜ਼ਾ ਸਰਵਿਸ ਮੁੜ ਸ਼ੁਰੂ ਹੋ ਗਈਆਂ ਹਨ ਪਰ ਨਾਲ ਹੀ ਉਹਨਾਂ ਇਹ ਗੱਲ ਵੀ ਆਖੀ ਕਿ ਅਸਲ ਵਿੱਚ ਇਹ ਬੰਦ ਹੀ ਨਹੀਂ ਹੋਣੀਆਂ ਚਾਹੀਦੀਆਂ ਸਨ।ਭਾਰਤੀ ਮੂਲ ਦੇ ਕਨੇਡੀਅਨ ਲੋਕਾਂ ਨੇ ਇਸ ਐਲਾਨ ਨਾਲ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਉਹਨਾਂ ਨੇ ਵੱਡੀ ਗਿਣਤੀ ਵਿੱਚ ਇਸ ਰੁੱਤੇ ਵਿਆਹਾਂ ਸ਼ਾਦੀਆਂ ਵਿੱਚ ਸਾਮਿਲ ਹੋਣ ਲਈ ਜਾਣਾ ਹੁੰਦਾ ਹੈ ਪਰ ਦੋਵੇਂ ਸਰਕਾਰਾਂ ਦੇ ਕੂਟਨੀਤਕ ਸਬੰਧ ਖਰਾਬ ਹੋ ਜਾਣ ਕਾਰਣ ਉਹ ਕਸੂਤੀ ਸਥਿੱਤੀ ਵਿੱਚ ਫਸ ਗਏ ਹਨ ਪਰ ਹੁਣ ਉਹਨਾਂ ਨੂੰ ਆਸ ਬੱਝੀ ਹ ੈਕਿ ਉਹ ਆਪਣਿਆਂ ਦੀਆਂ ਖੁਸ਼ੀਆਂ ਵਿੱਚ ਸਾਮਿਲ ਹੋ ਸਕਣਗੇ।

Exit mobile version