ਮੋਗਾ (ਪੰਜਾਬੀ ਅਖ਼ਬਾਰ ਬਿਊਰੋ) ਜਗਦੇਵ ਬਾਰੜ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ । ਲੰਮੀ ਬਿਮਾਰੀ ਨਾਲ ਜੂਝਦਿਆਂ 23 ਸਤੰਬਰ 2023 ਨੂੰ ਉਹ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ । ਕਬੱਡੀ ਖੇਡ ਜਗਤ ਵਿੱਚ ਬਹੁਤ ਸਾਰੇ ਕਬੱਡੀ ਖਿਡਾਰੀਆਂ ਸਬੰਧੀ ਜਗਦੇਵ ਨੇ ਲੰਮੇ ਲੰਮੇ ਲੇਖ ਅਤੇ ਕਿਤਾਬਾਂ ਲਿਖੀਆਂ । ਲੋਕ ਗਾਇਕ ਗਿੱਲ ਹਰਦੀਪ ਨਾਲ ਆਪਣੀ ਜਿ਼ੰਦਗੀ ਦਾ ਲੰਮਾ ਸਮਾਂ ਉਹਨਾਂ ਨੇ ਨਿੱਜੀ ਸਹਾਇਕ ਵੱਜੋਂ ਬਿਤਾਇਆ । ਲੁਧਿਆਣੇ ਦੇ ਹਸਪਤਾਲ ਵਿੱਚ ਕਾਲੇ ਪੀਲੀਏ ਦੀ ਬਿਮਾਰੀ ਤੋਂ ਪੀੜਤ ਜਗਦੇਵ ਬਰਾੜ ਲਈ ਉਸਦੇ ਚਾਹੁੰਣ ਵਾਲਿਆਂ ਇਲਾਜ ਕਰਵਾਉਣ ਲਈ ਕਨੇਡਾ ਦੇ ਕਬੱਡੀ ਟੂਰਨਾਂਮੈਂਟਾਂ ਮੌਕੇ ਫੰਡ ਵੀ ਇਕੱਤਰ ਕਰਕੇ ਭੇਜਿਆ ਪਰ ਜਗਦੇਵ ਨੂੰ ਚਿੰਬੜੀ ਬਿਮਾਰੀ ਲਾ ਇਲਾਜ ਹੋ ਨਿਬੜੀ।