ਕਸ਼ਮੀਰ ਹਮਲੇ ਤੋਂ ਬਾਦ ਭਾਰਤ -ਪਾਕਿਸਤਾਨ ਬਾਰਡਰ ਬੰਦ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਸੁਰੱਖਿਆ ਬਾਰੇ ਮੰਤਰੀ ਮੰਡਲ ਦੀ ਮੀਟਿੰਗ (CCS) ਵਿੱਚ ਪੰਜ ਵੱਡੇ ਫੈਸਲੇ ਲਏ ਗਏ। ਇਹ ਮੁਲਾਕਾਤ ਢਾਈ ਘੰਟੇ ਚੱਲੀ। ਇਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿਦੇਸ਼ ਮੰਤਰੀ ਐਸ ਜੈਸ਼ੰਕਰ, ਐਨਐਸਏ ਅਜੀਤ ਡੋਵਾਲ ਸਮੇਤ ਕਈ ਅਧਿਕਾਰੀ ਮੌਜੂਦ ਸਨ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕਿਹਾ, ‘ਪਹਿਲਗਾਮ ਅੱਤਵਾਦੀ ਹਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕੈਬਨਿਟ ਸੁਰੱਖਿਆ ਕਮੇਟੀ (ਸੀਸੀਐਸ) ਨੇ 5 ਵੱਡੇ ਫੈਸਲੇ ਲਏ ਹਨ। ਭਾਰਤ ਸਰਕਾਰ ਵੱਲੋਂ ਕੀਤੇ ਗਏ ਵੱਡੇ ਫੈਸਲਿਆਂ ਦੇ ਵਿੱਚ ਜੋ ਪੰਜ ਪ੍ਰਮੁੱਖ ਫੈਸਲੇ ਕੀਤੇ ਗਏ ਹਨ ਉਹਨਾਂ ਵਿੱਚ ਪਹਿਲਾ ਹੈ ਕਿ ਪਾਕਿਸਤਾਨ ਨਾਲ 1960 ਵਿੱਚ ਕੀਤਾ ਗਿਆ ਸਿੰਧੂ ਜਲ ਸਮਝੌਤਾ ਤੁਰੰਤ ਪ੍ਰਭਾਵ ਤੋਂ ਮੁਅਤਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਅਟਾਰੀ ਵਾਘਾ ਸਰਹੱਦ ਨੂੰ ਤੁਰੰਤ ਪ੍ਰਭਾਵ ਤੋਂ ਬੰਦ ਕਰ ਦਿੱਤਾ ਗਿਆ ਹੈ। ਤੀਜੇ ਫੈਸਲੇ ਵਿੱਚ ਪਾਕਿਸਤਾਨੀ ਨਾਗਰਿਕਾਂ ਨੂੰ ਸਾਰਕ ਵੀਜ਼ਾ ਛੋਟ ਯੋਜਨਾ ਯਾਨੀ ਕਿ ਐਸ ਵੀ ਈਐਸ ਦੇ ਤਹਿਤ ਭਾਰਤ ਆਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਜੋ ਪਾਕਿਸਤਾਨੀ ਨਾਗਰਿਕ ਇਸ ਵਕਤ ਇਸ ਵੀਜ਼ੇ ਜਾਨੀ ਕਿ ਐਸਵੀਈ ਐਸ ਵੀਜੇ ਤੇ ਭਾਰਤ ਵਿੱਚ ਹਨ ਉਹਨਾਂ ਨੂੰ 48 ਘੰਟਿਆਂ  ਦੇ ਅੰਦਰ ਅੰਦਰ ਭਾਰਤ ਛੱਡਣਾ ਪਵੇਗਾ ਚੌਥੇ ਫੈਸਲੇ ਵਿੱਚ ਨਵੀਂ ਦਿੱਲੀ ਸਥਿਤ ਪਾਕਿਸਤਾਨੀ ਅੰਬੈਸੀ ਵਿੱਚ ਰੱਖਿਆ ਸੈਨਿਕ ਨੇਵੀ ਅਤੇ ਜਲ ਸੈਨਾ ਸਲਾਹਕਾਰਾਂ ਨੂੰ ਆਯੋਗ ਵਿਅਕਤੀ ਯਾਨੀ ਪਰਸੋਨਾ ਨੋਨ ਗਰੈਟਾ ਐਲਾਨ ਦਿੱਤਾ ਗਿਆ ਹੈ ਉਹਨਾਂ ਨੂੰ ਭਾਰਤ ਛੱਡਣ ਲਈ ਸੱਤ ਦਿਨ ਦਾ ਸਮਾਂ ਦਿੱਤਾ ਗਿਆ ਹੈ। ਪੰਜਵੇਂ ਫੈਸਲੇ ਵਿੱਚ ਭਾਰਤ ਨੇ ਇਸਲਾਮਾਬਾਦ ਸਥਿਤ ਭਾਰਤੀ ਐੰਬੈਸੀ ਤੋਂ ਆਪਣੇ ਰੱਖਿਆ ਜਲ ਸੈਨਾ ਤੇ ਹਵਾਈ ਸੈਨਾ  ਸਲਾਹਕਾਰਾਂ ਨੂੰ ਵਾਪਸ ਬੁਲਾ ਲਿਆ ਹੈ। ਵਰਨਣ ਯੋਗ ਹੈ ਕਿ ਬੀਤੇ ਦਿਨ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਲੋਕਾਂ ਦੀ ਮੌਤ ਹੋਈ ਸੀ ਅਤੇ 20 ਤੋਂ ਜਿਆਦਾ ਲੋਕ ਜ਼ਖਮੀ ਹਨ ਇਹ ਗੋਲੀਬਾਰੀ ਉਸ ਵਕਤ ਹੋਈ ਜਦੋਂ ਬੈਸਰਨ ਘਾਟੀ ਵਿੱਚ ਵੱਡੀ ਗਿਣਤੀ ਵਿੱਚ ਟੂਰਿਸਟ ਮੌਜੂਦ ਹਨ ਸਨ ਮਾਰੇ ਗਏ ਲੋਕਾਂ ਵਿੱਚ ਯੂਪੀ ਗੁਜਰਾਤ ਮੱਧ ਪ੍ਰਦੇਸ਼ ਮਹਾਰਾਸ਼ਟਰ ਕਰਨਾਟਕ ਤਾਮਿਲਨਾਡੂ ਅਤੇ ਉੜੀਸਾ ਦੇ ਟੂਰਿਸਟ ਸ਼ਾਮਿਲ ਸਨ ਇਹਨਾਂ ਵਿੱਚ ਨੇਪਾਲ ਅਤੇ ਯੂਨਾਈਟਡ ਅਰਬ ਅਮੀਰਾਤ ਦਾ ਵੀ ਇੱਕ ਇੱਕ ਟੂਰਿਸਟ ਮਾਰਿਆ ਗਿਆ ਹੈ ਜਦੋਂ ਕਿ ਦੋ ਸਥਾਨਕ ਲੋਕ ਵੀ ਮਾਰੇ ਗਏ ਹਨ ਸੁਰੱਖਿਆ ਏਜੰਸੀਆਂ ਨੇ ਪਹਿਲਗਾਮ ਹਮਲੇ ਦੇ ਸ਼ੱਕੀ ਅੱਤਵਾਦੀਆਂ ਦੇ ਸਕੈਚ ਜਾਰੀ ਕੀਤੇ ਹਨ ਜਿਨਾਂ ਦੇ ਨਾਮ ਆਸਿਫ ਫੌਜੀ ਸੁਲੇਮਾਨ ਸ਼ਾਹ ਅਤੇ ਅਬੂ ਤਲਹਾ ਦੱਸੇ ਗਏ ਹਨ। ਇੰਟੈਲੀਜੈਂਟਸ ਸੂਤਰਾਂ ਨੇ ਦੱਸਿਆ ਹੈ ਕਿ ਹਮਲੇ ਦਾ ਮਾਸਟਰ ਮਾਇੰਡ ਲਸ਼ਕਰੇ ਤਾਇਬਾ ਦਾ ਡਿਪਟੀ ਚੀਫ ਸੈਫੁੱਲਾ ਖਾਲਿਦ ਹੈ ਜੋ ਪਾਕਿਸਤਾਨ ਵਿੱਚ ਮੌਜੂਦ ਹੈ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਸ ਅੱਤਵਾਦੀ ਹਮਲੇ ਵਿੱਚ ਪੰਜ ਅੱਤਵਾਦੀ ਸ਼ਾਮਿਲ ਸਨ ਇਹਨਾਂ ਵਿੱਚੋਂ ਦੋ ਸਥਾਨਕ ਤੇ ਤਿੰਨ ਪਾਕਿਸਤਾਨੀ ਅੱਤਵਾਦੀ ਸਨ

Exit mobile version