ਪੰਜਾਬੀਆਂ ਦੀ ਬੱਲੇ ਬੱਲੇ

ਕਿੰਨੇ ਗਿੱਲ ਜਿੱਤ ਦੇ ਸਮੁੰਦਰਾਂ ‘ਚ ਤਰ ਗਏ,ਕਿੰਨਿਆਂ ਨੂੰ ਪੱਤਣਾਂ ਦੀ ਥਾਹ ਨਾ ਪਈ !

ਕਿੰਨੇ ਗਿੱਲ ਜਿੱਤ ਦੇ ਸਮੁੰਦਰਾਂ ‘ਚ ਤਰ ਗਏ,
ਕਿੰਨਿਆਂ ਨੂੰ ਪੱਤਣਾਂ ਦੀ ਥਾਹ ਨਾ ਪਈ !

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਦੀਆਂ ਫੈਡਰਲ ਚੋਣਾਂ ਵਿੱਚ ਆਪਣੇ ਆਖਿਰੀ ਨਾਂ ਗਿੱਲ ਵਾਲੇ ਉਮੀਂਦਵਾਰਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਹੋਣ ਕਾਰਣ ਬਹੁਤ ਸਾਰੇ ਚੋਣ ਖੇਤਰਾਂ ਵਿੱਚ ਗਿੱਲ -ਗਿੱਲ ਹੋਈ ਹੋਈ ਸੀ । ਇਸ ਸਾਲ ਕੈਨੇਡਾ ਵਿੱਚ ਚੋਣਾਂ ਦੌਰਾਨ “ਗਿੱਲਾਂ “ਦਾ ਜਾਦੂ ਸਿਰ ਚੜ੍ਹਕੇ ਬੋਲਿਆ । ਕੁੱਲ 6 ਗਿੱਲ ਉਮੀਂਦਵਾਰਾਂ ਨੂੰ ਹੀ ਜਿੱਤ ਦਾ ਪੱਤਣ ਨਸੀਬ ਹੋਇਆ ਬਾਕੀ ਹਾਰ ਦੇ ਸਮੁੰਦਰਾਂ ‘ਚ ਗੋਤੇ ਖਾ ਗਏ।

ਦਲਵਿੰਦਰ ਗਿੱਲ ਕੈਲਗਰੀ ਮੈਕਨਾਈਟ, ਅਮਨਪ੍ਰੀਤ ਗਿੱਲ ਕੈਲਗਰੀ ਸਕਾਈਵਿਊ, ਪਰਮ ਗਿੱਲ ਮਿਲਟਨ ਈਸਟ, ਹਰਬਿੰਦਰ ਗਿੱਲ ਵਿੰਡਸਰ ਵੈਸਟ, ਅਮਰਜੀਤ ਗਿੱਲ ਬਰੈਂਪਟਨ ਪੱਛਮੀ, ਸੁਖਮਨ ਸਿੰਘ ਗਿੱਲ ਐਬਟਸਫੋਰਡ—ਸਾਊਥ ਲੈਂਗਲੀ ਤੋਂ ਜੇਤੂ ਰਹੇ

ਜਦੋਂ ਕਿ ਬ੍ਰਿਿਟਸ ਕੌਲੰਬੀਆਂ ਸੂਬੇ ਅੰਦਰ ਹਰਜੀਤ ਸਿੰਘ ਗਿੱਲ -ਸਰੀ ਨਿਊਟਨ ਤੋਂ ਚੋਣ ਹਾਰ ਗਏ ਹਨ।


ਮੋਗਾ – ਮੋਗਾ ਹੋਈ ਪਈ ਐ!
ਕੈਨੇਡਾ ਦੇ ਸਿਆਸੀ ਪਿੜ ਵਿੱਚ ਆਉਣ ਵਾਲੇ ਪਹਿਲੇ ਸਿੱਖ ਚੁੱਘੇ ਪਿੰਡ ਦਾ ਸਰਦਾਰ ਗੁਰਬਖਸ਼ ਸਿੰਘ ਮੱਲ੍ਹੀ ਅਤੇ ਕੈਨੇਡਾ ਦੇ ਸਾਬਕਾ ਸਿਆਸਤਦਾਨ ਰਮਿੰਦਰ ਗਿੱਲ , ਮੋਗੇ ਜਿਲ੍ਹੇ ਨਾਲ ਸਬੰਧਤ ਹਨ । 2025 ਦੀਆਂ ਚੋਣਾਂ ਮੌਕੇ ਕੈਨੇਡਾ ਵਿੱਚ ਵੱਖ ਵੱਖ ਪਾਰਟੀਆਂ ਦੇ 22 ਪੰਜਾਬੀ ਸਿੱਖ ਮੂਲ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ । ਪਰ ਮੋਗੇ ਜ਼ਿਲ੍ਹੇ ਦੇ ਪਿਛੋਕੜ ਨਾਲ ਸਬੰਧਤ ਨਵੇਂ ਮੈਂਬਰ ਪਾਰਲੀਮੈਂਟ ਵੱਡੀ ਗਿਣਤੀ ਵਿੱਚ ਚੁਣੇ ਗਏ ਹਨ ।

ਮੋਗੇ ਨੇੜਲੇ ਬੁੱਕਣਵਾਲਾ ਪਿੰਡ ਦੇ ਸੁਖਮਨ ਗਿੱਲ ਐਬਟਸਫੋਰਡ ਤੋ ਮੈਂਬਰ ਪਾਰਲੀਮੈਂਟ ਬਣ ਕੇ ਆਪਣੇ ਪਿੰਡ ਤੇ ਇਲਾਕੇ ਤੇ ਸਮੂਹ ਪੰਜਾਬੀਆਂ ਦਾ ਨਾਮ‌ ਉੱਚਾ ਕੀਤਾ ਹੈ ।

ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਦੇ ਸਾਬਕਾ ਪ੍ਰਧਾਨ ਅਮਨਪ੍ਰੀਤ ਸਿੰਘ ਗਿੱਲ ਕੈਲਗਰੀ ਸਕਾਈਵਿਊ ਹਲਕੇ ਤੋਂ ਮੈਂਬਰ ਪਾਰਲੀਮੈਂਟ ਮੋਗੇ ਦੇ ਹਾਕਮ ਕਾ ਅਗਵਾੜ ਦੇ ਰਹਿਣ ਵਾਲੇ ਹਨ।

ਕੰਜ਼ਰਵੇਟਿਵ ਪਾਰਟੀ ਦੇ ਪੁਰਾਣੇ ਆਗੂ ਮੋਗਾ ਨੇੜਲੇ ਪਿੰਡ ਪੁਰਾਣੇਵਾਲਾ ਦੇ ਜੰਮਪਲ ਪਰਮ ਗਿੱਲ ਨੂੰ ਓਨਟਾਰੀਓ ਸੂਬੇ ਤੋਂ ਕੰਜ਼ਰਵੇਟਿਵ ਪਾਰਟੀ ਦੇ ਮਿਲਟਨ ਈਸਟ-ਹਾਲਟਨ ਤੋਂ ਮੈਂਬਰ ਪਾਰਲੀਮੈਂਟ ਵੱਜੋਂ ਜਿੱਤ ਦਾ ਮਾਣ ਮਿਿਲਆ ਹੈ । ਪਰਮ ਗਿੱਲ ਬਤੌਰ ਮੈਂਬਰ ਪਾਰਲੀਮੈਂਟ ਅਤੇ ਬਤੌਰ ਐੱਮ ਐੱਲ ਏ ਆਪਣੀਆਂ ਸੇਵਾਵਾਂ ਨਿਭਾਉਂਦੇ ਆਏ ਹਨ।

ਮੋਗੇ ਦੇ ਜਿਲ੍ਹੇ ਦੇ ਸ਼ਹਿਰ ਬਾਘਾਪੁਰਾਣਾ ਦੀ ਬੀਬੀ ਅਮਨਦੀਪ ਸੋਢੀ ਬਰੈਂਪਟਨ ਸੈਂਟਰ ਤੋ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਚੁਣੇ ਗਏ ਹਨ । ਅਮਨਦੀਪ ਕੌਰ ਸੋਢੀ ਨੇ ਪਹਿਲੀ ਵਾਰ ਫਸਵੀ ਟੱਕਰ ਵਿਚੋਂ ਜਿੱਤ ਪ੍ਰਾਪਤ ਕੀਤੀ ਹੈ ।

Show More

Related Articles

Leave a Reply

Your email address will not be published. Required fields are marked *

Back to top button
Translate »