ਜੇਕਰ ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਦੀ ਗੱਲ ਕਰੀਏ ਤਾਂ ਉਹ ਜਗ੍ਹਾ ਫਤਿਹਗੜ੍ਹ ਸਾਹਿਬ ਸਰਹੰਦ ਵਿਖੇ ਹੈ ਜਿੱਥੇ ਦੀਵਾਨ ਟੋਡਰ ਮੱਲ ਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ , ਉਸ ਸਮੇਂ ਦੋਨਾਂ ਦੀ ਉਮਰ ਮਹਿਜ ਸੱਤ ਅਤੇ ਨੌ ਸਾਲ ਸੀ। ਜਿਨ੍ਹਾਂ ਨੂੰ ਸੂਬਾ ਸਰਹੰਦ ਨੇ ਇਸਲਾਮ ਧਰਮ ਨਾਂ ਕਬੂਲਣ ਦੀ ਸਜ਼ਾ ਸੁਣਾਉਂਦਿਆਂ ਜਿਉਂਦੇ ਜੀ ਕੰਧਾਂ ਵਿੱਚ ਚਿਣ ਦਿੱਤਾ ਸੀ ਜਦੋਂ ਕਿ ਇਸਲਾਮ ਧਰਮ ਵਿੱਚ 12 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਐਡੀ ਵੱਡੀ ਅੱਜ ਤੱਕ ਸਜ਼ਾ ਨਹੀਂ ਦਿੱਤੀ ਗਈ। ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹੰਦ ਨੇ ਜਿਉਂਦੇ ਹੀ ਕੰਧਾਂ ਵਿੱਚ ਚਿਣ ਦਿੱਤਾ ਸੀ ਅਤੇ ਬਾਅਦ ਵਿੱਚ ਕੋਹ- ਕੋਹ ਕੇ ਸ਼ਹੀਦ ਕਰ ਦਿੱਤਾ ਸੀ। ਦੀਵਾਨ ਟੋਡਰ ਮੱਲ ਨੇ ਜਦੋਂ ਸੂਬਾ ਸਰਹੰਦ ਨੂੰ ਦੋਨਾਂ ਸਾਹਿਬਜ਼ਾਦਿਆਂ ਦੇ ਅੰਤਿਮ ਸਸਕਾਰ ਕਰਨ ਦੀ ਇਜਾਜ਼ਤ ਮੰਗੀ ਤਾਂ ਸੂਬਾ ਸਰਹੰਦ ਨੇ ਸ਼ਰਤ ਰੱਖ ਦਿੱਤੀ ਕਿ ਜੇਕਰ ਤੂੰ ਦੋਨਾਂ ਬੱਚਿਆਂ ਦਾ ਅੰਤਿਮ ਸਸਕਾਰ ਕਰਨਾ ਹੈ ਤਾਂ ਜਿੰਨੀ ਜਮੀਨ ਉੱਪਰ ਅੰਤਿਮ ਸਸਕਾਰ ਹੋਣਾ ਹੈ ਓਨੀ ਜਮੀਨ ਉੱਪਰ ਸੋਨੇ ਦੀਆਂ ਮੋਹਰਾਂ ਵਿਛਾਉਣੀਆਂ ਪੈਣਗੀਆਂ। ਜਦੋਂ ਟੋਡਰ ਮੱਲ ਨੇ ਸੋਨੇ ਦੀਆਂ ਮੋਹਰਾਂ ਵਿਛਾਉਣ ਦੀ ਗੱਲ ਮੰਨ ਲਈ ਤਾਂ ਮੋਹਰਾਂ ਸਿੱਧੀਆਂ ਰੱਖੀਆਂ ਗਈਆਂ ਤਾਂ ਸੂਬਾ ਸਰਹੰਦ ਨੇ ਕਿਹਾ ਕਿ ਇਹ ਮੋਹਰਾਂ ਟੇਢੀਆਂ ਰੱਖ ਫੇਰ ਤੁਹਾਨੂੰ ਓਨੀ ਜਮੀਨ ਮਿਲੇਗੀ ਤਾਂ ਦੀਵਾਨ ਟੋਡਰ ਮੱਲ ਨੇ ਟੇਡੀਆਂ ਮੋਹਰਾਂ ਰੱਖ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋਨੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਦਾ ਅੰਤਿਮ ਸਸਕਾਰ ਕੀਤਾ। ਇਸ ਗੱਲ ਦੀ ਸੂਬਾ ਸਰਹੰਦ ਨੇ ਦੀਵਾਨ ਟੋਡਰ ਮੱਲ ਨੂੰ ਸਜ਼ਾ ਦਿੱਤੀ ਕਿ ਉਸਨੂੰ ਸਰਹੰਦ ਵਿੱਚੋਂ ਹੀ ਕੱਢ ਦਿੱਤਾ ਗਿਆ। ਇਤਿਹਾਸ ਵਿੱਚ ਆਉਂਦਾ ਹੈ ਕਿ ਦੀਵਾਨ ਟੋਡਰ ਮੱਲ ਸਰਹੰਦ ਦਾ ਸਭ ਤੋਂ ਅਮੀਰ ਵਪਾਰੀ ਸੀ ਸ਼ਾਹ ਜਹਾਨ ਨੇ ਉਸ ਨੂੰ ਸੂਬਾ ਸਰਹੰਦ ਦੇ ਖਜ਼ਾਨੇ ਦਾ ਹਿਸਾਬ ਕਿਤਾਬ ਕਰਨ ਲਈ ਰੱਖਿਆ ਹੋਇਆ ਸੀ ਤੇ ਦੀਵਾਨ ਟੋਡਰ ਮੱਲ ਦੀ ਪਾਵਰ ਉਸ ਸਮੇਂ ਸ਼ਾਸਕ ਮਨਿਸਟਰੀ ਜਿੰਨੀ ਸੀ। ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕਰਨ ਤੋਂ ਬਾਅਦ ਦੀਵਾਨ ਟੋਡਰ ਮੱਲ ਦਸਵੇਂ ਪਾਤਸ਼ਾਹ ਨੂੰ ਮਿਲੇ ਤਾਂ ਉਹਨਾਂ ਬੇਨਤੀ ਕੀਤੀ ਕਿ ਪਾਤਸ਼ਾਹ ਉਹਨਾਂ ਨੂੰ ਇੱਕ ਵਰ ਦਿਓ ਕਿ ਉਹਨਾਂ ਦੇ ਘਰ ਔਲਾਦ ਹੀ ਨਾ ਹੋਵੇ, ਜਦੋਂ ਦਸਵੇਂ ਪਾਤਸ਼ਾਹ ਨੇ ਕਿਹਾ ਕਿ ਇਹ ਕਾਹਦਾ ਵਰ ਹੋਇਆ ਤਾਂ ਉਸ ਨੇ ਕਿਹਾ ਕਿ ਜੇਕਰ ਮੇਰੇ ਘਰ ਔਲਾਦ ਹੋਈ ਤਾਂ ਉਹ ਇਹ ਨਾ ਕਹਿ ਸਕੇ ਕਿ ਇਹ ਜਮੀਨ ਸਾਡੇ ਪੁਰਖਿਆਂ ਨੇ ਖਰੀਦ ਕੇ ਛੋਟੇ ਸਾਹਿਬਜ਼ਾਦਿਆਂ ਦਾ ਅੰਤਿਮ ਸਸਕਾਰ ਕੀਤਾ ਸੀ। ਸੰਗਤੋ ਆਓ ਜਾਣੀਏ ਵਿਸ਼ਵ ਦੀ ਸਭ ਤੋਂ ਥੋੜ੍ਹੀ ਜਗਾ ਕਿੰਨੀ ਕੀਮਤ ਵਿੱਚ ਉਸ ਸਮੇਂ ਜੋ ਸੋਨਾ ਦੇ ਕੇ ਖਰੀਦੀ ਸੀ ਉਸ ਜਮੀਨ ਦੀ ਕਿੰਨੀ ਕੀਮਤ ਬਣਦੀ ਹੈ।
ਵਿਸ਼ਵ ਦੀ ਸਭ ਤੋਂ ਮਹਿੰਗੀ ਥਾਂ ਸਰਹੰਦ ਦੇ ਫਤਿਹਗੜ੍ਹ ਸਾਹਿਬ ਵਿਖੇ ਹੈ। ਜਿੱਥੇ ਦਸਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਅੰਤਿਮ ਸਸਕਾਰ ਦੀਵਾਨ ਟੋਡਰ ਮੱਲ ਨੇ ਕੀਤਾ ਸੀ। ਇਹ ਥਾਂ 78 ਹਜ਼ਾਰ ਸੋਨੇ ਦੀਆਂ ਮੋਹਰਾਂ ਯਾਨੀ ਸੋਨੇ ਦੇ ਸਿੱਕੇ ਧਰਤੀ ਤੇ ਵਿਛਾ ਕੇ ਖਰੀਦੀ ਸੀ। ਉਸ ਸਮੇਂ ਸੋਨੇ ਦੀ ਕੀਮਤ ਮੁਤਾਬਿਕ ਇਸ ਚਾਰ ਸਕੇਅਰ ਮੀਟਰ ਧਰਤੀ ਦੀ ਕੀਮਤ ਦੋ ਅਰਬ 50 ਕਰੋੜ ਬਣਦੀ ਹੈ। ਦੁਨੀਆਂ ਦੀ ਸਭ ਤੋਂ ਮਹਿੰਗੀ ਜਗ੍ਹਾ ਖਰੀਦਣ ਲਈ ਦੀਵਾਨ ਟੋਡਰ ਮੱਲ ਦਾ ਨਾਮ ਸਿੱਖ ਧਰਮ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਫਤਿਹਗੜ੍ਹ ਸਾਹਿਬ ਵਿਖੇ ਸ਼ਹੀਦੀ ਜੋੜ ਮੇਲੇ ਤੇ ਦਿੱਲੀ ਤੋਂ ਦੀਵਾਨ ਟੋਡਰ ਮੱਲ ਦਾ ਪਰਿਵਾਰ ਲੰਗਰਾਂ ਦੀ ਸੇਵਾ ਬੜੇ ਵੈਰਾਗ ਚ ਆਕੇ ਕਰਦਾ ਹੈ। ਸੋ ਸਿੱਖ ਸੰਗਤ ਜੀ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਬਾਰੇ ਆਪਣੇ ਬੱਚਿਆਂ ਨੂੰ ਵੀ ਜਰੂਰ ਜਾਣਕਾਰੀ ਦਿਓ।
ਵੇਰਵਾ- ਗੁਰਨੈਬ ਸਿੰਘ ਸਾਜਨ, ਪਿੰਡ ਦਿਉਣ ,ਜ਼ਿਲ੍ਹਾ, ਬਠਿੰਡਾ (ਪੰਜਾਬ)
98889-55757