ਕੁੜੀ ਦੋ ਪਰਿਵਾਰਾਂ ਦੀ
ਉਹ ਵੀ ਧੀ ਸੀ ਰੱਜੇ ਪੁੱਜੇ ਸਰਦਾਰਾਂ ਦੀ
ਅੱਜ ਹੋਏ ਪਏ ਬੁਰੇ ਹਾਲ ਜਿਸਦੇ
ਕਦੇ ਰੰਗ ਜੱਚ ਦੇ ਸੀ ਗੂੜੇ ਉਹਨੂੰ
ਅੱਜ ਹੋਏ ਪਏ ਬੁਰੇ ਹਾਲ ਜਿਸਦੇ
ਉਮਰ ਸੀ ਉੱਨੀ ਵਰਿਆਂ ਦੀ
ਬਾਪ ਮਰੇ ਤੇ ਤੋਰਿਆਂ ਮੁਕਲਾਵਾਂ ਜਿਸਦਾ
ਕਿ ਮਰਦ ਸ਼ਰਾਬੀ ਤੇ ਲੋਬੀ ਦਾਜ਼ ਦੇ
ਮੈਂ ਹਾਲ ਹੁਣ ਸੁਣਾਵਾਂ ਜਿਸਦਾ
ਪਰਛਾਵਾਂ ਵੀ ਮਾਰਨ ਆਉਦਾ
ਜਦ ਵੀ ਉਹ ਕੱਲੀ ਕਿਤੇ ਬਹਿੰਦੀ ਆਂ
ਕਦੇ ਮੁੱਖ ਤੇ ਹਾਸਾ ਆਇਆਂ ਨਾ
ਅੱਜ ਕੱਲ ਉਹ ਡਰੀ ਤੇ ਸਹਿਮੀ ਰਹਿੰਦੀ ਆਂ
ਕੰਮਾਂ ਕਾਰਾਂ ਚ ਰੁਲ ਗਈ ਕੁੜੀ
ਕੌਣ ਚਾਹਵੇ ਜਿੰਦਗੀ ਨਾ ਹਸੀਨ ਹੋਵੇ
ਜਦ ਛੇਵਾਂ ਜਣੇਪਾ ਤੋਰਿਆਂ ਪੇਕੇ
ਜਿਵੇਂ ਉਹ ਬੱਚੇ ਜੰਮਣ ਵਾਲੀ ਮਸੀਨ ਹੋਵੇ
ਮਾਂ ਬਾਜੋਂ ਭਲਾ ਕੌਣ ਪਹਿਚਾਣੇ
ਹੁਣ ਭਾਬੀਆਂ ਨੇ ਵੀ ਚੁੱਪੀ ਤੋੜੀ ਆਂ
ਤੇਰੇ ਜੰਮਣੇ ਲੋਟ ਨਾ ਆਏ
ਇਹ ਕਹਿਕੇ ਨਣਦ ਘਰੋਂ ਮੋੜੀ ਆਂ
ਦਰਦ ਚ ਕੁਰਲਾਵੇ ਕੁੜੀ ਦੋ ਪਰਿਵਾਰਾਂ ਦੀ -ਜਦ ਜਿਊਣ ਦੇ ਬੰਦ ਸਾਰੇ ਰਾਹ ਨਿਕਲੇ
ਇੱਕ ਹੋਰ ਨੰਨੀ ਪਰੀ ਦਾ ਰੋਣਾ ਸੁਣਕੇ – ਉਹਦੇ ਸਰਕਾਰੀ ਬੈੱਡ ਤੇ ਸਾਹ ਨਿਕਲੇ…
ਅਮਨ ਗਿੱਲ
ਪਿੰਡ ਰਾਣਵਾਂ ( ਮਾਲੇਰਕੋਟਲਾ)
ਮੋ. 8288972132