ਪਹਿਲ ਗਾਮ ਵਿੱਚ ਅੱਤਵਾਦੀਆਂ ਹੱਥੋਂ ਮਾਰੇ ਗਏ ਮਾਸੂਮਾ ਬੇਗੁਨਾਹਾਂ ਦੇ ਨਾਂ
ਕਾਸ਼ !
ਕਿੰਨਾ ਚੰਗਾ ਹੁੰਦਾ ! ਜੇ ਇਸ ਧਰਤ ਉੱਤੇ
ਕੋਈ ਧਰਮ ਹੀ ਨਾ ਹੁੰਦਾ ।
ਕੇਵਲ ਇਨਸਾਨੀਅਤ ਹੀ ਇੱਕੋ ਇੱਕ
ਸੱਚਾ ਧਰਮ ਹੁੰਦਾ ।
ਫਿਰ ਇੱਥੇ ਹੀ ਬਹਿਸ਼ਤ ਅਤੇ ਇੱਥੇ ਹੀ
ਸਵਰਗ ਹੁੰਦਾ।
ਏਕ ਨੂਰ ਤੇ ਸਭ ਜਗ ਉਪਜਿਆ
ਕੌਣ ਭਲੇ ਕੌਣ ਮੰਦੇ ।
ਏਕਸ ਕਾਦਰ ਦੀ ਸਿਰਜੀ
ਇਹ ਸਾਰੀ ਕਾਇਨਾਤ
ਏਕ ਪਿਤਾ ਏਕਸ ਕੇ ਹਮ ਬਾਰਿਕ ।
ਫੇਰ ਰੋਜ ਹੈਵਾਨੀਅਤ ਤੇ ਬਹਿਸ਼ਤ ਦਾ
ਨੰਗਾ ਨਾਚ ਨਾ ਹੁੰਦਾ।
ਕੀੜੀ ਨੂੰ ਵੀ ਪੈਰਾਂ ਥੱਲੇ ਮਿੱਧਣ ਲੱਗਿਆਂ
ਰੂਹ ਕੰਬਦੀ ਦਿਲ ਬੇਚੈਨ ਹੁੰਦਾ।
ਨਾ ਕੋਈ ਮੂਲੀਆਂ ਗਾਜਰਾਂ ਵਾਂਗ
ਟੋਟੇ ਟੋਟੇ ਕਰਕੇ ਸੁੱਟਦਾ ।
ਬੇਗੁਨਾਹਾਂ ਨੂੰ ਗੋਲੀਆਂ ਨਾਲ ਭੁੰਨਿਆ ਨਾ ਜਾਂਦਾ ।
ਨਿਹੱਥੇ ਮਸੂਮਾਂ ਨੂੰ ਚੁਣ ਚੁਣ ਕੇ
ਤੜਬਾ ਤੜਪਾ ਕੇ ਮਾਰਿਆ ਨਾ ਜਾਂਦਾ ।
ਹਰ ਰੋਜ਼ ਸਰਵੋਤਮ ਜੂਨ ਸ਼ਰਮਸ਼ਾਰ ਨਾ ਹੁੰਦੀ
ਕਿੰਨਾ ਚੰਗਾ ਹੁੰਦਾ ਜੇ ਇਸ ਧਰਤ ਉੱਤੇ
ਕੋਈ ਧਰਮ ਹੀ ਨਾ ਹੁੰਦਾ ।
ਇਨਸਾਨ ਹੈਵਾਨ ਨਾ ਹੁੰਦਾ,ਸ਼ੈਤਾਨ ਨਾ ਹੁੰਦਾ,
ਕੇਵਲ ਇਨਸਾਨ ਹੀ ਹੁੰਦਾ।
ਲੇਖਕ ਅੰਮ੍ਰਿਤ ਢਿੱਲੋਂ ਕੈਲਗਰੀ