ਕੇਸਰੀ ਪੰਜਾਬ 24 ਵੱਲੋਂ ਪੰਜਾਬੀ ਲੋਕ ਨਾਚ ਮਹਾਂਮੁਕਾਬਲਾ 21 ਜੁਲਾਈ ਨੂੰ ਮਲੋਟ ਵਿਖੇ – ਵੀਰਪਾਲ ਕੌਰ ਸਿੱਧੂ

ਬਠਿੰਡਾ , 17 ਜੁਲਾਈ ( ਸੱਤਪਾਲ ਮਾਨ ) : – ਅਜੋਕੇ ਸਮੇਂ ਵਿੱਚ ਸਾਡੇ ਪੰਜਾਬੀ ਸਭਿਆਚਾਰ ਤੇ ਆਧੁਨਿਕ ਪ੍ਰਭਾਵ ਕਾਰਨ ਸਮਾਜਿਕ ਰਿਸ਼ਤਿਆਂ ,  ਪਰਿਵਾਰਕ ਸਬੰਧਾਂ ਅਤੇ ਸਾਡੇ ਪੰਜਾਬੀ ਪਹਿਰਾਵੇ ਤੇ ਪੱਛਮੀ ਦੇਸ਼ਾਂ ਦੇ ਲੋਕਾਂ ਵਾਲਾ ਰਹਿਣ – ਸਹਿਣ ਭਾਰੂ ਹੋ ਰਿਹਾ ਹੈ। ਜਿਵੇਂ ਕਿ ਪੰਜਾਬੀ ਰਿਸ਼ਤਿਆਂ ਦੇ ਨਾਵਾਂ ਦੇ ਮੂੰਹ – ਮੁਹਾਂਦਰੇ ਬਦਲਣ ਦੇ ਨਾਲ ਹੀ ਪੰਜਾਬੀ ਪਹਿਰਾਵਿਆਂ ਵਿੱਚ ਬੜੀ ਤੇਜੀ ਨਾਲ ਤਬਦੀਲੀ ਆ ਰਹੀ ਹੈ।

ਇਸ ਪੱਛਮੀ ਪ੍ਰਭਾਵ ਨੂੰ ਕੁੱਝ ਹੱਦ ਤੱਕ ਠੱਲ੍ਹ ਪਾਉਣ ਲਈ ਮਾਲਵੇ ਦੀਆਂ ਮੁਟਿਆਰਾਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨ ਦਾ ਉਪਰਾਲਾ ਕਰ ਰਹੀ ਹਾਂ , ਤਾਂ ਜੋ ਸਾਡੀਆਂ ਮੁਟਿਆਰਾਂ  ਇਸ ਪ੍ਰਭਾਵ ਤੋਂ ਬਚਕੇ ਸਾਡੇ ਪੁਰਾਤਨ ਵਿਰਸੇ ਨਾਲ ਜੁੜੀਆਂ ਰਹਿਣ। ਕਿਉਂਕਿ  ਨਵੀਂ ਪੀੜ੍ਹੀ ਨੂੰ ਸਾਡੇ ਸਭਿਆਚਾਰ ਨਾਲ ਜੁੜੇ ਰੱਖਣ ਲਈ ਇਨ੍ਹਾਂ ਦਾ ਬੜਾ ਯੋਗਦਾਨ ਰਿਹਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਕੇਸਰੀ ਪੰਜਾਬ 24 ਦੀ ਸੰਚਾਲਕਾਂ ਵੀਰਪਾਲ ਕੌਰ ਸਿੱਧੂ ਨੇ। ਉਹਨਾਂ ਦੱਸਿਆ ਕਿ ਇਸ  ਮਕਸਦ ਲਈ ਪੰਜਾਬ ਕੇਸਰੀ 24 ਦੇ ਬੈਨਰ ਹੇਠ ” ਧੀ ਕੇਸਰੀ ਪੰਜਾਬ ਦੀ ”  ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਸ ਤਹਿਤ ਪੰਜਾਬ ਦੇ ਵੱਖ – ਵੱਖ ਸ਼ਹਿਰਾਂ ਵਿੱਚ ਮੁਟਿਆਰਾਂ ਦੇ ਪੰਜਾਬੀ ਲੋਕ ਨਾਚ ਦੇ ਆਡੀਸ਼ਨ ਕਰਵਾਏ ਜਾ ਰਹੇ ਹਨ। ਜਿਸ ਵਿੱਚ 6 ਸਾਲ ਤੋਂ 18 ਸਾਲ ਤੱਕ ਦੀਆਂ ਮੁਟਿਆਰਾਂ ਦੇ ਮੁਕਾਬਲਿਆਂ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਹੁਣ ਇਸ ਮੁਕਾਬਲੇ ਦਾ ਆਡੀਸ਼ਨ 21 ਜੁਲਾਈ ਨੂੰ ਸਿੰਘ ਸਭਾ ਸੀਨੀਅਰ ਸੈਕੰਡਰੀ ਸਕੂਲ ਮਲੋਟ ਵਿਖੇ ਕਰਵਾਇਆ ਜਾਵੇਗਾ। ਵੀਰਪਾਲ ਨੇ ਦੱਸਿਆ ਕਿ ਇਸ ਆਡੀਸ਼ਨ ਤੋਂ ਪਹਿਲਾਂ ਹੋਏ ਆਡੀਸ਼ਨਾ ਵਿੱਚ ਮਾਲਵੇ ਦੀਆਂ ਮੁਟਿਆਰਾਂ ਵੱਲੋਂ ਵੱਧ – ਚੜਕੇ ਹਿੱਸਾ ਲਿਆ ਗਿਆ ਹੈ ਅਤੇ ਮਲੋਟ ਵਿਖੇ ਹੋ ਰਹੇ ਇਸ ਸਮਾਗਮ ਵਿੱਚ ਵੀ ਵੱਡੀ ਗਿਣਤੀ ਵਿੱਚ ਮੁਟਿਆਰਾਂ ਸ਼ਮੂਲੀਅਤ ਕਰ ਰਹੀਆਂ ਹਨ। ਇਸ ਮੌਕੇ ਪੁਰਾਤਨ ਪੰਜਾਬੀ ਸਭਿਆਚਾਰ ਨਾਲ ਸਬੰਧਤ ਵਿਸ਼ਾਲ ਪ੍ਰਦਰਸ਼ਨੀ ਵੀ ਲਾਈ ਜਾਵੇਗੀ , ਜੋ ਸਾਡੇ ਪੁਰਾਣੇ ਪੰਜਾਬ ਦੀ ਯਾਦ ਦਵਾਏਂਗੀ। ਇਸ ਸਮਾਗਮ ਵਿੱਚ ਡਾਇਰੈਕਟਰ ਮਨਪ੍ਰੀਤ ਸਿੰਘ , ਜੋਨੀ ਸੋਨੀ , ਮੀਨੂੰ ਭਾਂਡਾ ਅਤੇ ਹਰਪ੍ਰੀਤ ਸਿੰਘ ਹੈਪੀ ਦਾ  ਵਿਸੇਸ਼ ਸਹਿਯੋਗ ਹੈ।

Exit mobile version