ਕੈਨੇਡਾ ਆਉਣ ਵਾਲਿਆਂ ਲਈ ਬੂਹੇ ਭੀੜੇ ਹੋਣ ਲੱਗੇ
ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕੈਨੇਡਾ ਸਰਕਾਰ ਵੱਲੋਂ ਪਹਿਲੀ ਵਾਰ ਦੇਸ਼ ਵਿੱਚ ਆਉਣ ਵਾਲੇ ਟੈਂਪਰਰੀ ਰੈਜੀਡੈਂਟਸ ਜਾਂ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਾਸਤੇ ਟਾਰਗੇਟ ਸੈਟ ਕੀਤਾ ਜਾ ਰਿਹਾ ਹੈ
ਇਸ ਸਬੰਧੀ ਅੱਜ ਐਲਾਨ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਆਖਿਆ ਕਿ ਫੈਡਰਲ ਸਰਕਾਰ ਦੀ ਯੋਜਨਾ ਅਗਲੇ ਤਿੰਨ ਸਾਲਾਂ ਵਿੱਚ ਕੁੱਲ ਆਬਾਦੀ ਦੇ ਛੇ ਇਸ਼ਾਰੀਆ ਦੋ ਫੀਸਦੀ ਟੈਂਪਰੇਰੀ ਰੈਜੀਡੈਂਸ ਦੀ ਗਿਣਤੀ ਘਟਾ ਕੇ ਪੰਜ ਫੀਸਦ ਤੇ ਲਿਆਉਣਾ ਹੈ। ਇਸ ਦਾ ਪਹਿਲਾ ਟੀਚਾ ਸਤੰਬਰ ਵਿੱਚ ਲਈ ਸੈੱਟ ਕੀਤਾ ਗਿਆ ਹੈ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਕਿ ਹਰ ਸਾਲ ਕੈਨੇਡਾ ਵਿੱਚ ਆਉਣ ਵਾਲੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਬੀਤੇ ਸਮੇਂ ਵਿੱਚ ਕੈਨੇਡਾ ਨੂੰ ਇਕ ਤਰੀਕੇ ਨਾਲ ਟੈਂਪਰੇਰੀ ਵਰਕਰਾਂ ਜਾਂ ਅਸਥਾਈ ਕਾਮਿਆਂ ਦੀ ਆਦਤ ਪੈ ਗਈ ਹੈ। ਇਸ ਲਈ ਹੁਣ ਜਰੂਰਤ ਹੈ ਕਿ ਸਿਸਟਮ ਨੂੰ ਸੁਚਾਰੂ ਢੰਗ ਨਾਲ ਚੱਲਦਾ ਰੱਖਣ ਲਈ ਇਸ ਵਿੱਚ ਬਦਲਾਅ ਕੀਤੇ ਜਾਣ। ਉਹਨਾਂ ਕਿਹਾ ਕਿ ਇਸ ਲਈ ਸੂਬਾਈ ਟੈਰੀਟੋਰੀਅਲ ਅਤੇ ਫੈਡਰਲ ਮੰਤਰੀਆਂ ਦੇ ਨਾਲ ਮਈ ਮਹੀਨੇ ਵਿੱਚ ਗੱਲਬਾਤ ਕੀਤੀ ਜਾਵੇਗੀ ਕਿਉਂਕਿ ਸੂਬਿਆਂ ਨੂੰ ਤੇ ਟੈਰੀਟਰੀਜ ਨੂੰ ਉਹਨਾਂ ਦੀਆਂ ਆਪਣੀਆਂ ਲੋੜਾਂ ਅਤੇ ਸਮਰੱਥਾ ਦਾ ਪਤਾ ਹੈ