ਕੈਨੇਡਾ ਟਾਇਰਫਾਂ ਤੋਂ ਤਾਂ ਹੀ ਬਚ ਸਕਦਾ ਹੈ ਜੇਕਰ ਉਹ ਅਮਰੀਕਾ ਦਾ 51ਵਾਂ ਸੂਬਾ ਬਣ ਜਾਵੇ-ਟਰੰਪ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਧਮਕੀ ਦਿੱਤੀ ਹੈ ਕਿ ਉਨਾਂ ਵੱਲੋਂ ਕੈਨੇਡਾ ਤੋਂ ਇੰਪੋਰਟ ਕੀਤੇ ਜਾਣ ਵਾਲੇ ਸਟੀਲ ਅਤੇ ਐਲਿਮੀਨੀਅਮ ਉੱਪਰ ਟੈਰਿਫ ਦੁਗਣਾ ਕਰ ਦਿੱਤਾ ਜਾਵੇਗਾ ਉਹਨਾਂ ਇੱਕ ਵਾਰ ਫਿਰ ਆਖਿਆ ਕਿ ਕੈਨੇਡਾ ਇਨਾ ਟਾਇਰਫਾਂ ਤੋਂ ਤਾਂ ਹੀ ਬਚ ਸਕਦਾ ਹੈ ਜੇਕਰ ਉਹ ਅਮਰੀਕਾ ਦਾ 51ਵਾਂ ਸੂਬਾ ਬਣ ਜਾਵੇ

ਓਂਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੇ ਬੀਤੇ ਦਿਨ ਅਮਰੀਕਾ ਦੇ ਤਿੰਨ ਸੂਬਿਆਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਉੱਪਰ 25 ਫੀਸਦੀ ਟੈਰਿਫ ਲਗਾ ਦਿੱਤਾ ਸੀ ਪਰ ਅਮਰੀਕਾ ਦੇ ਕਮਰਸ ਮੰਤਰੀ ਹਾਵਰਡ ਲੁਟਨਿਕ ਨਾਲ ਗੱਲਬਾਤ ਤੋਂ ਬਾਅਦ ਡਗ ਫ਼ੋਰਡ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਬਿਜਲੀ ਉੱਪਰ ਲਗਾਏ ਗਏ ਟਾਇਰਫਾਂ ਨੂੰ ਸਸਪੈਂਡ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਅਮਰੀਕਾ ਵੱਲੋਂ ਅਜੇ ਇਹ ਨਹੀਂ ਦੱਸਿਆ ਗਿਆ ਕਿ ਉਹਨਾਂ ਵੱਲੋਂ ਸਟੀਲ ਅਤੇ ਐਲਮੀਨੀਅਮ ਉੱਪਰ ਲਗਾਏ ਜਾਣ ਵਾਲੇ 25 ਫੀਸਦੀ ਟੈਰਫ ਨੂੰ ਲਗਾਇਆ ਜਾਵੇਗਾ ਜਾਂ ਰੋਕ ਦਿੱਤਾ ਜਾਵੇਗਾ
ਓਂਟਾਰੀਓ ਦੇ ਪ੍ਰੀਮੀਅਰ ਡਗਫੋਡ ਵੱਲੋਂ ਅਮਰੀਕੀ ਸੂਬਿਆਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਉੱਪਰੋਂ ਟੈਰਿਫ ਰੋਕੇ ਜਾਣ ਤੇ ਪ੍ਰਤੀਕਿਰਿਆ ਦਿੰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਖਿਆ ਹੈ ਕਿ ਉਹ ਇਸ ਫੈਸਲੇ ਦੀ ਇੱਜਤ ਕਰਦੇ ਹਨ ਪਰ ਨਾਲ ਹੀ ਉਹਨਾਂ ਨੇ ਆਖਿਆ ਕਿ ਕੈਨੇਡਾ ਸਮੇਤ ਦੁਨੀਆਂ ਭਰ ਦੇ ਦੇਸ਼ਾਂ ਵੱਲੋਂ ਅਮਰੀਕਾ ਦੇ ਨਾਲ ਬਰਾਬਰ ਦਾ ਵਤੀਰਾ ਨਹੀਂ ਕੀਤਾ ਜਾ ਰਿਹਾ ਇਸ ਲਈ ਜਿਹੜੇ ਸੈਂਕੜੇ ਟਰਿਲੀਅਨ ਡਾਲਰ ਦੂਜੇ ਦੇਸ਼ਾਂ ਨੂੰ ਗਏ ਹਨ ਉਹ ਉਹਨਾਂ ਨੂੰ ਵਾਪਸ ਚਾਹੁੰਦੇ ਹਨ