ਕੈਨੇਡਾ ਦੇ ਪ੍ਰਧਾਨ ਮੰਤਰੀ ਵੱਜੋਂ ਜਸਟਿਨ ਟਰੂਡੋ ਦਾ ਵੀਰਵਾਰ ਨੂੰ ਆਖਰੀ ਦਿਨ

ਸ਼ੁੱਕਰਵਾਰ ਨੂੰ ਸੰਭਾਲਣਗੇ ਮਾਰਕ ਕਾਰਨੀ ਪ੍ਰਧਾਨ ਮੰਤਰੀ ਦਾ ਅਹੁਦਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਹਾਲ ਚੋਂ ਆਪਣੀ ਕੁਰਸੀ ਚੁੱਕੀ ਤੇ ਮੀਡੀਆ ਲਈ ਤਸਵੀਰ ਕਰਵਾਈ।

ਔਟਵਾ(ਪੰਜਾਬੀ ਅਖ਼ਬਾਰ ਬਿਊਰੋ) ਲਿਬਰਲ ਪਾਰਟੀ ਨੇ ਨਵੇਂ ਆਗੂ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਕੈਨੇਡਾ ਦੇ 24ਵੇਂ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕਣਗੇ। ਸਹੁੰ ਚੁੱਕ  ਸਮਾਗਮ ਰਿਿਡਊ ਹਾਲ ਸਥਿਤ ਦੇਸ਼ ਦੀ ਗਵਰਨਰ ਜਨਰਲ ਮੈਰੀ ਸਾਈਮਨ ਦੇ ਗ੍ਰਹਿ ਵਿਖੇ ਹੋਵੇਗਾ। ਇਸ ਮੌਕੇ ਕਾਰਨੀ ਕੈਬਨਿਟ ਦੇ ਬਾਕੀ ਮੰਤਰੀ ਵੀ ਸਹੁੰ ਚੁੱਕਣਗੇ ।ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗਵਰਨਰ ਜਨਰਲ ਹਾਊਸ ਪਹੁੰਚ ਕੇ ਰਸਮੀ ਤੌਰ ’ਤੇ ਆਪਣਾ ਅਸਤੀਫਾ ਦੇਣਗੇ। ਖ਼ਬਰ ਲਿਖੇ ਜਾਣ ਤੱਕ ਨਵੀਂ ਕੈਬਨਿਟ ਵਿੱਚ ਮੰਤਰੀਆਂ ਦੇ ਨਾਵਾਂ ਨੂੰ ਲੈ ਕੇ ਭੇਤ ਬਰਕਰਾਰ ਸੀ। ਜਾਣਕਾਰੀ  ਅਨੁਸਾਰ ਨਵਾਂ ਮੰਤਰੀ ਮ਼ੰਡਲ ਮੌਜੂਦਾ ਮੰਤਰੀ ਮੰਡਲ  ਤੋਂ ਕਾਫੀ ਛੋਟਾ ਹੋਵੇਗਾ। ਇਸੇ ਦੌਰਾਨ ਅੱਜ ਅਹੁਦੇ ਤੋਂ ਹਟ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੇਸ਼ ਦੇ ਨਾਮ ਇੱਕ ਛੋਟਾ ਜਿਹਾ ਸੰਦੇਸ਼ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਪ੍ਰਧਾਨ ਮੰਤਰੀ ਦਫਤਰ ਵਿੱਚ ਆਪਣੇ ਆਖਰੀ ਦਿਨ ਦਾ ਜ਼ਿਕਰ ਕਰਦਿਆਂ ਆਖਿਆ ਕਿ ਬਤੌਰ ਕਨੇਡੀਅਨ ਉਹ ਆਪਣੀਆਂ ਬਣਦੀਆਂ ਜਿੰਮੇਵਾਰੀਆਂ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ।  ਟਰੂਡੋ ਨੇ ਆਖਿਆ ਕਿ ਉਹਨਾਂ ਨੂੰ ਕਨੇਡੀਅਨ ਹੋਣ ਤੇ ਮਾਣ ਹੈ।
ਅੰਦਰੂਨੀ ਤੌਰ ਤੇ ਚਰਚੇ ਇਹ ਵੀ ਚੱਲ ਰਹੇ ਹਨ । ਮਾਰਕ ਕਾਰਨੀ ਸਹੁੰ ਚੁੱਕਣ ਤੋਂ ਕੁਝ ਦਿਨਾਂ ਬਾਅਦ ਕੈਨੇਡਾ ਵਿੱਚ ਜਲਦੀ ਪਾਰਲੀਮੈਂਟ ਚੋਣਾ ਦਾ ਐਲਾਨ ਕਰ ਸਕਦੇ ਹਨ । ਇਹ ਚੋਣਾਂ 28 ਅਪ੍ਰੈਲ ਜਾਂ 5 ਮਈ 2025 ਨੂੰ ਹੋ ਸਕਦੀਆਂ ਹਨ।

ਪ੍ਰਧਾਨ ਮੰਤਰੀ ਵਜੋਂ ਜਸਟਿਨ ਟਰੂਡੋ ਅਸਤੀਫਾ ਦੇ ਦੇਣਗੇ । ਉਹਨਾਂ ਦੇ ਥਾਂ ਮਾਰਕ ਕਾਰਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦਾ ਸੰਭਾਲਣਗੇ ।

Exit mobile version