ਕੈਨੇਡਾ ਦੇ ਮੌਜੂਦਾ ਚਾਰ ਮੰਤਰੀਆਂ ਨੇ ਅਗਲੀਆਂ ਚੋਣਾਂ ਲੜ੍ਹਨ ਤੋਂ ਟਾਲਾ ਵੱਟਿਆ

ਔਟਵਾ(ਪੰਜਾਬੀ ਅਖ਼ਬਾਰ ਬਿਊਰੋ) ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਲਿਬਰਲ ਸਰਕਾਰ ਦੀ ਕੈਬਨਟ ਵਿੱਚ ਸ਼ਾਮਿਲ ਚਾਰ ਮੰਤਰੀਆਂ ਨੇ ਮੁੜ ਤੋਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਜਿਹੜੇ ਮੰਤਰੀਆਂ ਵੱਲੋਂ ਮੁੜ ਤੋਂ ਚੋਣਾਂ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਵਿੱਚ ਕੈਬਨਟ ਮੰਤਰੀ ਫਿਲੋਮੇਨਾ ਟੈਸੀ ਖੇਡ ਮੰਤਰੀ ਕਾਰਲਾ ਕੁਆਲਟ੍ਰੋ ਨੈਸ਼ਨਲ ਰੈਵੇਨਿਊ ਮੰਤਰੀ ਮੈਰੀ-ਕਲਾਉਡ ਬਿਬੇਉ ਅਤੇ ਨੋਰਦਨ ਅਫੇਅਰਸ ਮੰਤਰੀ ਡੈਨ ਵੈਂਡਲ ਸ਼ਾਮਿਲ ਹਨ ਕੁਆਲਟ੍ਰੋ ਅਤੇ ਬਿਬੇਉ 2015 ਤੋਂ ਟਰੂਡੋ ਕੈਬਨਟ ਵਿੱਚ ਸ਼ਾਮਿਲ ਹਨ ਜਦੋਂ ਕਿ ਟੈਸੀ ਨੇ 2017 ਅਤੇ ਵੈਂਡਲ ਨੇ 2019 ਵਿੱਚ ਬਤੌਰ ਮੰਤਰੀ ਅਹੁਦਾ ਸੰਭਾਲਿਆ ਸੀ. ਫਿਲੋਮੇਨਾ ਟੈਸੀ ਨੇ ਅੱਜ ਸੋਸ਼ਲ ਮੀਡੀਆ ਤੇ ਜਾਰੀ ਦੋ ਸਫਿਆਂ ਦੇ ਬਿਆਨ ਵਿੱਚ ਆਖਿਆ ਹੈ ਕਿ ਉਹਨਾਂ ਵੱਲੋਂ ਬਹੁਤ ਹੀ ਜਿਆਦਾ ਨਿਜੀ ਕਾਰਨਾ ਕਰਕੇ ਮੁੜ ਤੋਂ ਚੋਣਾਂ ਨਾ ਲੜਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਵਕਤ ਬਿਤਾਉਣਾ ਚਾਹੁੰਦੇ ਹਨ ਦੱਸ ਦਈਏ ਕਿ ਬੀਤੇ ਦਿਨੀ ਇੱਕ ਸਰਵੇਖਣ ਕਰਵਾਇਆ ਗਿਆ ਸੀ ਜਿਸ ਵਿੱਚ ਮੰਤਰੀਆਂ ਕੋਲੋਂ ਪੁੱਛਿਆ ਗਿਆ ਸੀ ਕਿ ਉਹ ਮੁੜ ਚੋਣਾਂ ਲੜਨਾ ਚਾਹੁੰਦੇ ਹਨ ਜਾਂ ਨਹੀਂ ਤਾਂ ਉਹਨਾਂ ਵਿੱਚੋਂ ਸ਼ੁਰੂ ਵਿੱਚ 36 ਚੋਂ 35 ਜਣਿਆਂ ਨੇ ਆਖਿਆ ਸੀ ਕਿ ਉਹ ਫਿਰ ਤੋਂ ਚੋਣਾਂ ਲੜਨਗੇ ਪਰ ਹੁਣ ਤਿੰਨ ਹੋਰ ਜਣਿਆਂ ਨੇ ਵੀ ਮੁੜ ਤੋਂ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ

Exit mobile version