ਪੰਜਾਬੀਆਂ ਦੀ ਬੱਲੇ ਬੱਲੇ

ਕੈਨੇਡਾ ਵਿੱਚ ਬਲਜਿੰਦਰ ਸੇਖਾ King Charles ||| ਐਵਾਰਡ ਨਾਲ ਸਨਮਾਨਿਤ

ਟੋਰਾਂਟੋ ( ਬਿਊਰੋ ਰਿਪੋਰਟ) ਕੈਨੇਡਾ ਦੇ ਸ਼ਹਿਰ ਬਰੈਂਪਟਨ ਪੱਛਮੀ ਦੇ ਵਿਧਾਇਕ (MPP) ਅਮਰਜੋਤ ਸੰਧੂ ਨੇ ਆਪਣੇ ਹਲਕੇ ਵਿੱਚ ਰਹਿੰਦੇ ਕਲਾਕਾਰ ਤੇ ਮੀਡੀਆ ਰਿਪੋਰਟਰ ਬਲਜਿੰਦਰ ਸੇਖਾ ਨੂੰ ਕਲਾ ਤੇ ਮੀਡੀਆ ਦੇ ਖੇਤਰ ਵਿੱਚ ਪਾਏ ਯੋਗਦਾਨ ਵਜੋ King Charles III Coronation Medal ਨਾਲ ਸਨਮਾਨਿਤ ਕੀਤਾ । ਸਾਡੇ ਨਾਲ ਗੱਲਬਾਤ ਕਰਦਿਆਂ ਬਲਜਿੰਦਰ ਸੇਖਾ ਨੇ ਇਸ ਲਈ ਮਾਨਯੋਗ ਗਵਰਨਰ ਜਨਰਲ ਕੈਨੇਡਾ ਤੇ ਓਨਟਾਰੀਓ ਸੂਬੇ ਦੇ ਪ੍ਰੀਮੀਅਰ ਡੱਗ ਫੋਰਡ ਦੀ ਅਗਵਾਈ ਵਾਲੀ ਸਰਕਾਰ ਤੇ ਹਲਕੇ ਦੇ ਵਿਧਾਇਕ ਅਮਰਜੋਤ ਸੰਧੂ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ।ਇਸ ਮੌਕੇ ਬਲਜਿੰਦਰ ਸੇਖਾ ਨੇ ਕਿਹਾ ਕਿਅੱਜ ਮੈਂ ਬਹੁਤ ਹੀ ਮਾਣ ਅਤੇ ਨਿਮਰਤਾ ਮਹਿਸੂਸ ਕਰਦਾ ਹਾਂ ਕਿ ਮੈਨੂੰ King Charles III Coronation Medal ਮਿਲਿਆ ਹੈ, ਜੋ ਕਿ ਕੈਨੇਡਾ ਦੇ Media ਅਤੇ community services ਵਿੱਚ ਕੀਤੇ ਮੇਰੇ ਯੋਗਦਾਨ ਲਈ ਦਿੱਤਾ ਗਿਆ ਹੈ। ਵਰਨਣਯੋਗ ਹੈ ਕਿ ਇਹ ਪ੍ਰਸਿੱਧ recognition King Charles III ਅਤੇ Queen Camilla ਦੇ coronation ਮੌਕੇ ’ਤੇ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣੀ ਭਾਈਚਾਰੇ ਵਿੱਚ ਮਹੱਤਵਪੂਰਨ ਕੰਮ ਕੀਤਾ ਹੈ।

ਇਸ prestigious medal ਦੇ recipient ਵਜੋਂ ਚੁਣਿਆ ਜਾਣਾ ਸਿਰਫ਼ ਮੇਰੀ ਵਿਅਕਤੀਗਤ ਸਨਮਾਨ ਹੀ ਨਹੀਂ, ਸਗੋਂ ਮੀਡੀਆ ਅਤੇ community services ਦੀ ਦੇਣ ਹੈ, ਜੋ community ਨੂੰ ਇਕੱਠਾ ਕਰਨ ਅਤੇ ਸਕਰਾਤਮਕ ਬਦਲਾਅ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।।

ਮੈਂ ਆਪਣੇ ਸਾਰੇ ਪੰਜਾਬੀ ਭਾਈਚਾਰੇ ਅਤੇ ਸਪੋਰਟਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਹਮੇਸ਼ਾ ਹੌਸਲਾ ਦਿੱਤਾ। ਇਹ ਸਨਮਾਨ ਮੈਨੂੰ ਹੋਰ ਵੀ ਵਧੇਰੇ ਜੋਸ਼ ਅਤੇ dedication ਨਾਲ community ਦੀ service ਕਰਨ ਲਈ ਪ੍ਰੇਰਿਤ ਕਰਦਾ ਹੈ।ਵਰਨਣਯੋਗ ਹੈ ਕਿ
ਮੋਗਾ ਜਿਲ੍ਹੇ ਦੇ ਬਾਘਾਪੁਰਾਣਾ ਨੇੜਲੇ ਪਿੰਡ ਸੇਖਾ ਕਲਾਂ ਦੇ ਜੰਮਪਲ ਬਲਜਿੰਦਰ ਸੇਖਾ ਨੇ ਕੈਨੇਡਾ ਦੇ ਵਿੱਚ ਕਲਾ ਤੇ ਪ੍ਰਿੰਟ ਮੀਡੀਆ ਖੇਤਰ ਨਿਰਸਵਾਰਥ ਵਿੱਚ ਵੱਡਾ ਯੋਗਦਾਨ ਪਾਇਆ ਹੈ । ਇਸ ਮੌਕੇ ਓਨਟਾਰੀਓ ਦੇ ਟਰਾਂਸਪੋਰਟ ਮੰਤਰੀ ਪ੍ਰਬਮੀਤ ਸਿੰਘ ਸਰਕਾਰੀਆ , ਗ੍ਰਾਹਮ ਮੈਕਗ੍ਰੇਗਰ ਸੂਬੇ ਦੇ ਇੰਮੀਗਰੇਸਨ ਮੰਤਰੀ ਤੇ ਵਿਧਾਇਕ ਹਰਦੀਪ ਗਰੇਵਾਲ ਆਦਿ ਨੇ ਬਲਜਿੰਦਰ ਸੇਖਾ ਨੂੰ ਵਧਾਈ ਦਿੱਤੀ ਕਿੱਤੇ ਵਜੋਂ ਬਲਜਿੰਦਰ ਸੇਖਾ ਰੀਅਲ ਇਸਟੇਟ ਤੇ ਫ਼ਾਈਨਸ ਦੀਆ ਸੇਵਾਵਾਂ ਵੀ ਦਿੰਦੇ ਹਨ । ਇਸ ਖ਼ਬਰ ਦੇ ਮਿਲਦਿਆਂ ਹੀ ਕੈਨੇਡੀਅਨ ਤੇ ਪੰਜਾਬੀ ਭਾਈਚਾਰੇ ਨੇ ਖੁਸ਼ੀ ਦੀ ਲਹਿਰ ਦੌੜ ਗਈ ਹੈ।

Baljinder Sekha honored with King Charles |||Award in Canada
Toronto (Bureau Report) The MPP of Canadian city of Brampton West, Amarjot Sandhu, honored the artist and media reporter Baljinder Sekha living in his constituency with the King Charles III Coronation Medal for his contribution to the field of arts and media. Talking to us, Baljinder Sekha thanked the government led by the Honorable Governor General of Canada and the Premier of the province of Ontario, Doug Ford, and the Member of Provincial Parliament of the constituency, Amarjot Sandhu, for this honor. On this occasion, Baljinder Sekha said that
Today I feel very proud and humbled that I have received the King Charles III Coronation Medal, which has been given for my contribution to the media and community services of Canada. It is worth mentioning that this famous recognition is given on the occasion of the coronation of King Charles III and Queen Camilla to those people who have done important work in their community.

Being selected as the recipient of this prestigious medal is not only a personal honor for me, but also a gift from the media and community services, which play an important role in bringing the community together and bringing about positive change.

I sincerely thank all my Punjabi Canadian community and supporters, who have always encouraged me. This honor motivates me to serve the community with even more enthusiasm and dedication. It is worth mentioning that
Baljinder Sekha, born in Sekha Kalan village near Baghapurana in Moga district, has made a great contribution to the art and print media sector in Canada. On this occasion, Ontario Transport Minister Prabmeet Singh Sarkaria, Graham McGregor, Immigration Minister of Ontario and Mpp Hardeep Grewal etc. congratulated Baljinder Sekha. Baljinder (Sekha ) Sara also provides real estate and finance services by profession. Upon receiving this news, the Canadian and Punjabi community have been overjoyed.

Show More

Related Articles

Leave a Reply

Your email address will not be published. Required fields are marked *

Back to top button
Translate »