ਕੈਲਗਰੀ ਏਅਰਪੋਰਟ ਉੱਪਰ ਗੋਲੀ ਚੱਲੀ,ਇੱਕ ਜਖ਼ਮੀ,ਇੱਕ ਪੁਲਿਸ ਅੜਿੱਕੇ ਆਇਆ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਦੇ ਬਾਹਰ ਗੋਲੀਬਾਰੀ ਤੋਂ ਬਾਅਦ ਬੁੱਧਵਾਰ ਨੂੰ ਕੈਲਗਰੀ ਪੁਲਿਸ ਨੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਹੁੰਚਣ ਤੋਂ ਤੁਰੰਤ ਬਾਅਦ ਇੱਕ ਸ਼ੱਕੀ ਨੂੰ ਗ੍ਰਿਫਤਾਰ ਕਰ ਲਿਆ। ਗੋਲੀ ਲੱਗਣ ਵਾਲੇ ਦੂਜੇ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਜਾਂਚ ਟੀਮ ਨੇ ਇਸ ਖੇਤਰ ਵਿੱਚ ਆਵਾਜਾਈ ਦੀਆਂ ਕਈ ਲੇਨਾਂ ਨੂੰ ਬੰਦ ਕਰ ਦਿੱਤਾ ਗਿਆ ਸੀ, ਜਿਸ ਨਾਲ ਬੈਕਅੱਪ ਅਤੇ ਦੇਰੀ ਹੋਈ ਅਤੇ ਸੈਲ ਫੋਨ ਵੇਟਿੰਗ ਏਰੀਆ ਵਿੱਚ ਜਾਣ ਵਾਲਿਆਂ ਰਸਤਾ ਬੰਦ ਕਰ ਦਿੱਤਾ ਗਿਆ ਅਤੇ ਟਰੈਫਿਕ ਸਕਰੀਨ ਉੱਪਰ ਇਸ ਦੇ ਬੰਦ ਹੋਣ ਦੀ ਸੂਚਨਾ ਦੇ ਨਾਲ ਹੀ ਲਿਿਖਆ ਆ ਰਿਹਾ ਸੀ ਕਿ ਸੌਰਟ ਟਰਮ ਵਾਲੀ ਪਾਰਕਿੰਗ ਲਾਟ ਅੱਧੇ ਘੰਟੇ ਲਈ ਫਰੀ ਹੈ ਤੁਸੀਂ ਬਦਲ ਵੱਜੋਂ ਉਹ ਵਰਤ ਸਕਦੇ ਹੋ,
ਇਹ ਘਟਨਾ ਸੈਲਫੋਨ ਪਾਰਕਿੰਗ ਲਾਟ ਦੇ ਨੇੜੇ ਉਸ ਥਾਂ ਵਾਪਰੀ, ਜਿੱਥੇ ਫਲਾਈਟਾਂ ਤੋਂ ਦੋਸਤਾਂ ਜਾਂ ਪਰਿਵਾਰਿਕ ਮੈਂਬਰਾਂ ਦੇ ਉਤਰਣ ਦੀ ਉਡੀਕ ਕਰਦੇ ਹੋਏ ਡਰਾਈਵਰਾਂ ਲਈ ਮੁਫਤ ਪਾਰਕ ਕਰਨ ਲਈ ਨਿਸਚਤ ਪਾਰਕਿੰਗ ਲਾਟ ਹੈ। ਕੈਲਗਰੀ ਏਅਰਪਰਟ ਨੂੰ ਸਰਵਿਸ ਦੇਣ ਵਾਲੀਆਂ ਟੈਕਸੀਆਂ ਦੀ ਪਾਰਕਿੰਗਿ ਲਾਟ ਵੀ ਇੱਥੇ ਹੀ ਹੈ।
ਪੁਲਿਸ ਦੇ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਗੋਲੀਬਾਰੀ ਇੱਕ “ਰੋਡ ਰੇਜ ਘਟਨਾ” ਸੀ ਅਤੇ ਜਨਤਕ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਸੀ। ਪਰ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

Exit mobile version