ਕੈਲਗਰੀ ਡੇ-ਕੇਅਰ ਵਾਲੀ ਰਸੋਈ ਵਿੱਚੋਂ ਦੋ ਜਿੰਦਾ ਅਤੇ ਘੱਟੋ-ਘੱਟ 20 ਮਰੇ ਹੋਏ ਕਾਕਰੋਚ ਮਿਲੇ

Photo Courtesy:. (Nick Blakeney, CityNews image)

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਅਲਬਰਟਾ ਦੀ ਸਿਹਤ ਮੰਤਰੀ ਐਡਰੀਆਨਾ ਲਾਗਰੇਂਜ ਨੇ ਕੈਲਗਰੀ ਡੇ-ਕੇਅਰਜ਼ ਨਾਲ ਜੁੜੇ ਈ ਕੋਲੀ ਦੇ ਪ੍ਰਕੋਪ ਬਾਰੇ ਇੱਕ ਅਪਡੇਟ ਦਿੰਦਿਆਂ ਕੇਂਦਰੀ ਰਸੋਈ ਨੂੰ ਜਿੰਮੇਵਾਰ ਠਹਿਰਾਉਣ ਨਾਲ ਇਸ ਗੱਲ ਉੱਪਰ ਪੱਕੀ ਮੋਹਰ ਲੱਗ ਗੲੂੀ ਹੈ ਕਿ ਇਹ ਬਿਮਾਰੀ ਰਸੋਈ ਤੋਂ ਹੀ ਸੁਰੂ ਹੋਈ ਹੈ।
ਅਲਬਰਟਾ ਦੇ ਸਿਹਤ ਸਬੰਧੀ ਮੁੱਖ ਮੈਡੀਕਲ ਅਫਸਰ ਨੇ ਕਿਹਾ ਕਿ ਈ ਕੋਲੀ ਦੇ ਪ੍ਰਕੋਪ ਤੋਂ ਪ੍ਰਭਾਵਿਤ ਕੈਲਗਰੀ ਡੇ-ਕੇਅਰਜ਼ ਦੀ ਸੇਵਾ ਕਰਨ ਵਾਲੀ ਕੇਂਦਰੀ ਰਸੋਈ ਵਿੱਚ ਇੰਸਪੈਕਟਰਾਂ ਨੂੰ ਤਿੰਨ ਗੰਭੀਰ ਉਲੰਘਣਾਵਾਂ ਨਜ਼ਰੀ ਪਈਆਂ ਹਨ।
ਡਾਕਟਰ ਮਾਰਕ ਜੋਫੇ ਨੇ ਕਿਹਾ ਕਿ ਭੋਜਨ ਸੰਭਾਲਣ, ਸਵੱਛਤਾ ਅਤੇ ਪੈਸਟ-ਕੰਟਰੋਲ ਨਾਲ ਸਬੰਧਤ 5 ਸਤੰਬਰ ਨੂੰ ਕੀਤੇ ਗਏ ਨਿਰੀਖਣ ਤੋਂ ਇਹਨਾਂ ਅਣਗਹਿਲੀਆਂ ਸਬੰਧੀ ਪਤਾ ਲੱਗਾ ਹੈ, ਨਾਲ ਹੀ ਗੰਧ ਅਤੇ ਬਰਤਨ ਸਟੋਰੇਜ ਨਾਲ ਸਬੰਧਤ ਦੋ ਗੈਰ-ਨਾਜ਼ੁਕ ਅਣਗਹਿਲੀਆਂ ਵੀ ਸਨ[
ਇੱਕ ਆਪਰੇਟਰ ਨੇ ਇੰਸਪੈਕਟਰ ਨੂੰ ਇਹ ਵੀ ਦੱਸਿਆ ਕਿ ਠੰਡੇ ਭੋਜਨ ਨੂੰ 90 ਮਿੰਟ ਜਾਂ ਇਸ ਤੋਂ ਵੱਧ ਸਮੇਂ ਲਈ ਤਾਪਮਾਨ ਕੰਟਰੋਲ ਤੋਂ ਬਿਨਾਂ ਹੋਰ ਥਾਵਾਂ ‘ਤੇ ਲਿਜਾਇਆ ਜਾ ਰਿਹਾ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੋਜਨ ਨੂੰ ਇਸ ਤਰੀਕੇ ਨਾਲ ਸੰਭਾਲਿਆ ਨਹੀਂ ਜਾ ਰਿਹਾ ਸੀ ਜਿਸ ਨਾਲ ਇਹ ਖਾਣਾ ਸੁਰੱਖਿਅਤ ਹੋਵੇ। ਇੰਸਪੈਕਟਰ ਨੂੰ ਸਟਿੱਕੀ ਪੈਡਾਂ ‘ਤੇ ਦੋ ਜਿੰਦਾ ਬਾਲਗ ਕਾਕਰੋਚ ਅਤੇ ਘੱਟੋ-ਘੱਟ 20 ਮਰੇ ਹੋਏ ਕਾਕਰੋਚ ਵੀ ਮਿਲੇ ਹਨ।
ਵਾਇਰਸ ਦੇ ਸਹੀ ਸਰੋਤ ਦਾ ਪਤਾ ਲਗਾਉਣ ਲਈ ਅਲਬਰਟਾ ਹੈਲਥ ਸਰਵਿਿਸਜ਼ ਵੱਲੋਂ ਪਬਲਿਕ ਹੈਲਥ ਲੈਬ ਵਿੱਚ ਕੇਂਦਰੀ ਰਸੋਈ ਤੋਂ 11 ਅਤੇ ਡੇ-ਕੇਅਰ ਸਾਈਟਾਂ ਤੋਂ ਅੱਠ ਭੋਜਨ ਦੇ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

Exit mobile version