ਕੈਲਗਰੀ ਤੋਂ ਪੰਜਾਬੀ ਮੂਲ ਦੇ 3 ਮੈਂਬਰ ਪਾਰਲੀਮੈਂਟ ਬਣੇ

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਦੀਆਂ ਫੈਡਰਲ ਚੋਣਾਂ 2025 ਦੌਰਾਨ ਕੈਲਗਰੀ ਤੋਂ ਪੰਜਾਬੀ ਮੂਲ ਦੇ ਤਿੰਨ ਉਮੀਂਦਵਾਰਾ ਨੇ ਜਿੱਤ ਪ੍ਰਾਪਤ ਕੀਤੀ ਹੈ । ਕੈਲਗਰੀ ਈਸਟ ਤੋਂ ਪਹਿਲਾਂ ਦੋ ਵਾਰੀ ਐਮ ਪੀ ਰਹੇ ਕੰਜ਼ਰਵੇਟਿਵ ਪਾਰਟੀ ਦੇ ਉਮੀਂਦਵਾਰ ਜਸਰਾਜ ਹੱਲਣ ਨੇ ਤੀਜੀ ਵਾਰ 31798 ਵੋਟਾਂ ਲੈਕੇ ਆਪਣੇ ਨੇੜਲੇ ਵਿਰੋਧੀ ਲਿਬਰਲ ਉਮੀਂਦਵਾਰ ਪਰੀਤੀ ਉਬਰਾਇ ਨੂੰ 15198 ਵੋਟਾਂ ਦੇ ਫਰਕ ਨਾਲ ਹਾਰ ਦਿੱਤੀ। ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਉਮੀਂਦਵਾਰ ਅਮਨਪ੍ਰੀਤ ਸਿੰਘ ਗਿੱਲ ਨੂੰ 25427 ਵੋਟਾਂ ਮਿਲੀਆਂ ਜਦ ਕਿ ਉਹਨਾਂ ਦੇ ਨੇੜਲੇ ਵਿਰੋਧੀ ਲਿਬਰਲ ਪਾਰਟੀ ਦੇ ਉਮੀਂਦਵਾਰ ਹਫੀਜ਼ ਮਲਿਕ ਨੂੰ 17225 ਵੋਟਾਂ ਮਿਲੀਆਂ । ਸਕਾਈਵਿਊ ਰਾਈਡਿੰਗ ਦੀ ਵਿਸ਼ੇਸ਼ਤਾ ਇਹ ਰਹੀ ਕਿ 8208 ਵੋਟਾਂ ਦੇ ਫਰਕ ਨਾਲ ਹਾਰਨ ਵਾਲੇ ਹਫੀਜ਼ ਮਲਿਕ ਨੇ ਨਤੀਜੇ ਆਉਣ ਉਪਰੰਤ ਖੁਦ ਜੇਤੂ ਉਮੀਂਦਵਾਰ ਅਮਨਪ੍ਰੀਤ ਗਿੱਲ ਹੋਰਾਂ ਦੇ ਦਫਤਰ ਜਾਕੇ ਉਹਨਾਂ ਨੂੰ ਵਧਾਈ ਦਿੱਤੀ। ਇਸੇ ਰਾਈਡਿੰਗ ਤੋਂ ਐਨ ਡੀ ਪੀ ਦੇ ਉਮੀਂਦਵਾਰ ਰਾਜੇਸ ਅੰਗਰਾਲ ਨੂੰ 1221 ਵੋਟਾਂ ਮਿਲੀਆਂ ਜਦੋਂ ਕਿ ਦੋ ਅਜਾਦ ਉਮੀਂਦਵਾਰਾਂ ਮਿਨੀਸ਼ ਪਟੇਲ ਨੂੰ 982 ਅਤੇ ਅੱਖਾਂ ਦੇ ਡਾਕਟਰ ਜੈਗ ਆਨੰਦ ਨੂੰ ਸਿਰਫ 485 ਵੋਟ ਮਿਲੇ। ਇਹਨਾਂ ਚੋਣਾਂ ਦੌਰਾਨ ਲਿਬਰਲ ਸਰਕਾਰ ਵਿੱਚ ਦੋ ਵਾਰ ਤੋਂ ਮੈਂਬਰ ਪਾਰਲੀਮੈਂਟ ਬਣਦੇ ਆ ਰਹੇ ਜੌਰਜ ਚਾਹਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਕੈਲਗਰੀ ਮੈਕਨਾਈਟ ਤੋਂ ਜੇਤੂ ਰਹੇ ਕੰਜਰਵੇਟਿਵ ਉਮੀਂਦਵਾਰ ਦਲਵਿੰਦਰ ਗਿੱਲ ਨੂੰ 20596 ਵੋਟਾਂ ਦੀ ਪ੍ਰਾਪਤੀ ਨਾਲ ਜੇਤੂ ਕਰਾਰ ਦਿੱਤਾ ਗਿਆ ਜਦੋਂ ਕਿ ਜੌਰਜ ਚਾਹਲ ਨੂੰ 19215 ਵੋਟਾਂ ਲੈਂਦਿਆਂ 1381 ਵੋਟਾਂ ਦੇ ਫਰਕ ਨਾਲ ਹਾਰ ਕਬੂਲਣੀ ਪਈ। ਚੋਣ ਨਤੀਜਿਆਂ ਉਪਰੰਤ ਕੰਜ਼ਰਵੇਟਿਵ ਪਾਰਟੀ ਦੇ ਜੇਤੂ ਰਹੇ ਤਿੰਨੇ ਉਮੀਂਦਵਾਰਾਂ ਜਸਰਾਜ ਹੱਲਣ,ਅਮਨਪ੍ਰੀਤ ਗਿੱਲ ਅਤੇ ਦਲਵਿੰਦਰ ਗਿੱਲ ਨੇ ਇੱਕੋ ਮੰਚ ਉਪਰੋਂ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਜਸਰਾਜ ਹੱਲਣ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਕਿ ਤਿੰਨੇ ਜੇਤੂ ਉਮੀਂਦਵਾਰਾਂ ਦਾ ਇੱਕੋ ਹੀ ਦਫਤਰ ਹੋਵੇਗਾ
