ਕੈਲਗਰੀ ਪੁਲਿਸ ਨੇ ਟੈਂਪਲ ਰੋਡ ਰੇਜ ਘਟਨਾ ਵਿੱਚ ਕਤਲ ਦੇ ਦੋਸ਼ ਵਿੱਚ ਇੱਕ ਵਿਅਕਤੀ ਨੂੰ ਚਾਰਜ ਕੀਤਾ


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਪੁਲਿਸ ਦਾ ਕਹਿਣਾ ਹੈ ਕਿ ਬੀਤੇ ਮੰਗਲਵਾਰ ਨੂੰ ਟੈਂਪਲ ਦੇ ਨਾਰਥ ਈਸਟ ਏਰੀਆ ਵਿੱਚ ਇੱਕ ਸੜਕੀ ਲੜਾਈ ਦੀ ਘਟਨਾ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ ਦੂਜੇ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।

ਜਾਂਚ ਕਰਨ ਵਾਲੀ ਟੀਮ ਦਾ ਕਹਿਣਾ ਹੈ ਕਿ 12 ਦਸੰਬਰ 2023 ਦਿਨ ਮੰਗਲਵਾਰ ਨੂੰ ਦੁਪਹਿਰ 12:30 ਵਜੇ ਦੇ ਕਰੀਬ, ਪੁਲਿਸ ਨੂੰ ਸ਼ੈਵਰਲੇਟ ਗੱਡੀ ਵਿੱਚੋਂ ਇੱਕ ਕਾਲ ਆਈ ਜਿਸ ਵਿੱਚ ਇਹ ਦੱਸਿਆ ਗਿਆ ਕਿ ਨਾਰਥ ਈਸਟ ਦੀਆਂ ਸੜਕਾਂ ‘ਤੇ ਗੱਡੀ ਚਲਾਉਂਦੇ ਹੋਇਆ ਗੱਡੀ ਚਾਲਕ ਉਸ ਨਾਲ ਖਹਿਬੜ ਰਿਹਾ ਹੈ। ਇਹ ਝਗੜਾ 911 ‘ਤੇ ਕਾਲ ਕੀਤੇ ਜਾਣ ਤੋਂ ਥੋੜ੍ਹੀ ਦੇਰ ਪਹਿਲਾਂ ਦੋਵਾਂ ਵਾਹਨਾਂ ਵਿਚਕਾਰ ਹੋਈ ਇੱਕ ਗੈਰ-ਜ਼ਖਮੀ ਹਿੱਟ-ਐਂਡ-ਰਨ ਤੋਂ ਬਾਅਦ ਸ਼ੁਰੂ ਹੋਇਆ ਦੱਸਿਆ ਜਾਂਦਾ ਹੈ। 911 ਨਾਲ ਫੋਨ ‘ਤੇ, ਸ਼ੈਵਰਲੇਟ ਗੱਡੀ ਵਿਚਲੇ ਲੋਕਾਂ ਨੂੰ ਜੀ ਐਮ ਸੀ ਟਰੱਕ ਦੇ ਡਰਾਈਵਰ ਨਾਲੋਂ ਦੂਰ ਰਹਿਣ ਲਈ ਕਿਹਾ ਗਿਆ ਸੀ, ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਜੀ ਐਮ ਸੀ ਵਾਹਨ ਦਾ ਪਿੱਛਾ ਕਰਦੇ ਰਹੇ।


ਪੁਲਿਸ ਦੇ ਅਨੁਸਾਰ, ਝਗੜਾ ਲਗਾਤਾਰ ਵਧਦਾ ਗਿਆ, ਅਤੇ ਟਰੱਕ ਦਾ ਡਰਾਈਵਰ 64 ਸਟਰੀਟ ਨੇੜੇ ਟੈਂਪਲ ਡਰਾਈਵ ‘ਤੇ ਆਪਣੀ ਗੱਡੀ ਤੋਂ ਬਾਹਰ ਨਿਕਲ ਆਇਆ। ਪੁਲਿਸ ਦਾ ਮੰਨਣਾ ਹੈ ਕਿ ਉਸਨੇ ਸ਼ੈਵਰਲੇਟ ਗੱਡੀ ਦੇ ਯਾਤਰੀ ਪਾਸੇ ਨੂੰ ਲੱਤ ਮਾਰ ਦਿੱਤੀ ਸੀ। ਫਿਰ ਕਾਰ ਰੁਕੀ ਅਤੇ ਟਰੱਕ ਦੇ ਡਰਾਈਵਰ ਨਾਲ ਟਕਰਾ ਗਈ, ਜਿਸ ਨੂੰ ਟੱਕਰ ਮਾਰ ਕੇ ਨੇੜੇ ਦੇ ਦਰੱਖਤ ਨਾਲ ਧੱਕਾ ਦਿੱਤਾ ਗਿਆ। ਜੀਐਮਸੀ ਟਰੱਕ ਦੇ ਡਰਾਈਵਰ ਨੂੰ ਮੌਕੇ ’ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਕਾਰ ਵਿੱਚ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਗੱਡੀ ਚਲਾ ਰਹੇ 34 ਸਾਲਾ ਸਟੀਵਨ ਐਲਨ ਦੇ ਖਿਲਾਫ ਕਤਲ ਦੇ ਦੋਸ਼ ਲਗਾਏ ਹਨ। ਨਾਲ ਬੈਠੇ ਯਾਤਰੀ ਨੂੰ ਬਿਨਾਂ ਕਿਸੇ ਚਾਰਜ ਦੇ ਛੱਡ ਦਿੱਤਾ ਗਿਆ।

Exit mobile version