ਕੈਲਗਰੀ ਪੁਲਿਸ ਵਾਲੇ ਹੁਣ ਚੈੱਕ ਸਟਾਪ ਲਗਾਕੇ ਗੱਡੀਆਂ ਵਾਲਿਆਂ ਤੋਂ ਫੂਕਾਂ ਮਰਵਾਉਣ ਲੱਗ ਪਏ ਹਨ।


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਭਾਵੇਂ ਕੈਲਗਰੀ ਪੁਲਿਸ ਵੱਲੋਂ ਚੈਕ ਸਟਾਪ ਕੈਲਗਰੀ ਵਿੱਚ ਸਾਲ ਭਰ ਹੀ ਲਗਾਏ ਜਾਂਦੇ ਹਨ ਪਰ ਸਾਲ ਦੇ ਇਹਨੀ ਦਿਨੀ ਉਹ ਕਮਜ਼ੋਰ ਡਰਾਈਵਰਾਂ ਨੂੰ ਸੜਕ ‘ਤੇ ਜਾਣ ਤੋਂ ਰੋਕਣ ਲਈ ਸੜਕਾਂ ਉੱਪਰ ਆਪਣੀਆਂ ਗੱਡੀਆਂ ਦੀ ਹਾਜਿਰੀ ਅਤੇ ਸੁਨੇਹਿਆਂ ਨੂੰ ਵਧਾਉਂਦੇ ਹਨ। ਇਸੇ ਮੁਹਿੰਮ ਤਹਿਤ ਬੀਤੇ ਸ਼ੁੱਕਰਵਾਰ ਦਾ ਚੈਕਸਟੌਪ ਸਟੋਨੀ ਟ੍ਰੇਲ ਸਾਊਥਵੈਸਟ ‘ਤੇ ਆਯੋਜਿਤ ਕੀਤਾ ਗਿਆ ਸੀ।


ਚੈਕਸਟੌਪ ‘ਤੇ ਰੋਕੇ ਗਏ ਸਾਰੇ ਡਰਾਈਵਰਾਂ ਨੂੰ ਸਾਹ ਦਾ ਟੈਸਟ ਦੇਣ ਲਈ ਕਿਹਾ ਜਾਂਦਾ ਹੈ, ਕਿਉਂਕਿ ਮੌਜੂਦਾ ਕਾਨੂੰਨ ਅਧਿਕਾਰੀਆਂ ਨੂੰ ਲਾਜ਼ਮੀ ਅਲਕੋਹਲ ਸਕ੍ਰੀਨਿੰਗ ਦੀ ਮੰਗ ਕਰਨ ਦੀ ਇਜਾਜ਼ਤ ਦਿੰਦਾ ਹੈ।
ਜੇਕਰ ਤੁਸੀਂ ਸਾਹ ਦਾ ਟੈਸਟ ਦੇਣ ਸਮੇਂ ਅਲਕੋਹਲ ਦੀ ਮਾਤਰਾ ਤੁਹਾਡੇ ਸਰੀਰ ਅੰਦਰ ਹੋਣ ਵਾਲੇ ਸਾਬਿਤ ਹੋ ਜਾਂਦੇ ਹੋ, ਤਾਂ ਤੁਹਾਨੂੰ ਤੁਰੰਤ 90-ਦਿਨਾਂ ਦੇ ਲਾਇਸੈਂਸ ਮੁਅੱਤਲੀ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਹਾਡੀ ਗੱਡੀ ਵੀ 90 ਦਿਨਾਂ ਲਈ ਜ਼ਬਤ ਕੀਤੀ ਜਾਂਦੀ ਹੈ ਅਤੇ ਜੁਰਮਾਨਾ $1,000 ਹੈ।
ਜਦੋਂ ਤੁਹਾਨੂੰ ਤੁਹਾਡਾ ਲਾਇਸੈਂਸ ਵਾਪਿਸ ਮਿਲੇਗਾ ਤਾਂ ਇੰਟਰਲਾਕ ਪਰੋਗਰਾਮ ਤਹਿਤ ਇੱਕ ਸਾਲ ਲਈ ਆਪਣੀ ਕਾਰ ਵਿੱਚ ਬਲੋਬੌਕਸ ਭਾਵ ਫੂਕ ਮਾਰਕੇ ਗੱਡੀ ਸਟਰਾਟ ਕਰਨ ਵਾਲਾ ਯੰਤਰ ਲਗਾਕੇ ਰੱਖਣਾ ਪਵੇਗਾ ਤਾਂ ਕਿ ਤੁਸੀਂ ਫਿਰ ਦੁਬਾਰਾ ਸ਼ਰਾਬ ਪੀਕੇ ਗੱਡੀ ਚਲਾਉਣ ਵਾਲੀ ਗਲਤੀ ਨੂੰ ਦੁਹਰਾ ਨਾ ਸਕੋ।

Exit mobile version