ਕੈਲਗਰੀ ਫੂਡ ਬੈਂਕ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਲੋਕ ਆ ਰਹੇ ਹਨ।

ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਇੱਕ ਰਿਪੋਰਟ ਅਨੁਸਾਰ ਕੈਲਗਰੀ ਫੂਡ ਬੈਂਕ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਲੋਕ ਆ ਰਹੇ ਹਨ।ਇਸ ਸਾਲ ਪਹਿਲੀ ਵਾਰ ਉਸ ਦਰਵਾਜ਼ੇ ਵਿੱਚੋਂ ਲੰਘਣਾ ਪਿਆ, ਜਿਸ ਨੂੰ ਫੁਡ ਬੈਂਕ ਦੇ ਦਰਵਾਜੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹਨਾਂ ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹਨਾਂ ਨੂੰ ਫੂਡ ਬੈਂਕ ਦੀ ਲੋੜ ਪਵੇਗੀ। ਇਹ ਸ਼ਬਦ ਕਿਸੇ ਇੱਕ ਦੇ ਨਹੀਂ ਸਗੋਂ ਕੈਲਗਰੀ ਵਸਦੇ ਉਹਨਾਂ ਬਹੁਤ ਸਾਰ ਲੋਕਾਂ ਦੇ ਮੂੰਹੋਂ ਨਿਕਲੇ ਹਨ ਜਿਹੜੇ ਇਹਨੀ ਦਿਨੀ ਫੂਡ ਬੈਂਕ ਦਾ ਸਹਾਰਾ ਲੈ ਰਹੇ ਹਨ।

ਫੂਡ ਬੈਂਕ ਕੈਨੇਡਾ ਦੀ ਸਾਲਾਨਾ ਹੰਗਰਕਾਉਂਟ ਰਿਪੋਰਟ ਦੇ ਅਨੁਸਾਰ, ਸੰਸਥਾ ਨੇ ਮਾਰਚ 2023 ਵਿੱਚ ਮਾਰਚ 2022 ਦੇ ਮੁਕਾਬਲੇ 32 ਪ੍ਰਤੀਸ਼ਤ ਦਾ ਵਾਧਾਂ ਦੇਖਿਆ ਹੈ। ਮਾਰਚ 2023 ਵਿੱਚ ਕੈਨੇਡਾ ਵਿੱਚ ਫੂਡ ਬੈਂਕ ਆਉੇਣ ਵਾਲਿਆਂ ਦੀ ਗਿਣਤੀ ਮਾਰਚ 2019 ਦੇ ਮੁਕਾਬਲੇ 78.5 ਫੀਸਦੀ ਵੱਧ ਸੀ।
ਕੈਲਗਰੀ ਫੂਡ ਬੈਂਕ ਦੀ ਪ੍ਰਧਾਨ ਅਤੇ ਸੀਈਓ ਮੇਲਿਸਾ ਫਰੌਮ ਦਾ ਕਹਿਣਾ ਹੈ ਕਿ ਉਹ ਯਕੀਨੀ ਤੌਰ ‘ਤੇ ਆਪਣੀਆਂ ਸੇਵਾਵਾਂ ਦੀ ਲੋੜ ਵਿੱਚ ਵਾਧਾ ਦੇਖ ਰਹੇ ਹਨ।“ਅਸੀਂ ਕੈਲਗਰੀ ਫੂਡ ਬੈਂਕ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਲੋਕਾਂ ਨੂੰ ਆਉਂਦੇ ਦੇਖ ਰਹੇ ਹਾਂ, ਪਰ ਇਹ ਚੰਗੀ ਗੱਲ ਹੈ ਕਿ ਅਸੀਂ ਇੱਥੇ ਹਾਂ ਅਤੇ ਅਸੀਂ ਉਨ੍ਹਾਂ ਦੀ ਮਦਦ ਕਰ ਰਹੇ ਹਾਂ। ਅਸੀਂ ਹਰ ਰੋਜ਼ ਲਗਭਗ 700 ਐਮਰਜੈਂਸੀ ਫੂਡ ਹੈਂਪਰ ਵੰਡ ਰਹੇ ਹਾਂ।
“ਸਾਡੇ ਕੋਲ ਦੂਜੇ ਪ੍ਰਾਂਤਾਂ ਤੋਂ ਪਰਵਾਸ ਦੀ ਸਭ ਤੋਂ ਵੱਧ ਗਿਣਤੀ ਹੈ, ਸਾਡੇ ਸੂਬੇ ਵਿੱਚ ਆਉਣ ਵਾਲੇ ਯੂਕਰੇਨੀ ਸ਼ਰਨਾਰਥੀਆਂ ਦੀ ਸਭ ਤੋਂ ਉੱਚੀ ਦਰ ਦੇ ਨਾਲ-ਨਾਲ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਵੱਡੀ ਹੈ।
“ਜੇ ਤੁਸੀਂ ਵੀ ਕੋਈ ਅਜਿਹੇ ਵਿਅਕਤੀ ਹੋ ਜਿਸ ਕੋਲ ਖਾਣ ਲਈ ਕਾਫ਼ੀ ਨਹੀਂ ਹੈ ਅਤੇ ਤੁਸੀਂ ਖਾਣਾ ਛੱਡ ਰਹੇ ਹੋ ਤਾਂ ਜੋ ਤੁਹਾਡੇ ਬੱਚੇ ਖਾ ਸਕਣ, ਤਾਂ ਅਜਿਹੀ ਹਾਲਤ ਵਿੱਚ ਅਸੀਂ ਇੱਥੇ ਹਾਜਿਰ ਹਾਂ। ਕੈਲਗਰੀ ਫੂਡ ਬੈਂਕ ਨਾਲ ਸੰਪਰਕ ਕਰਨ ਲਈ ਕਾਲ ਕਰਨ ਤੋਂ ਝਿਜਕ ਮਹਿਸੂਸ ਨਾ ਕਰੋ।

Exit mobile version