ਕੈਲਗਰੀ ਖ਼ਬਰਸਾਰ
ਕੈਲਗਰੀ ਵਿਖੇ ਗੁਰੂਦਵਾਰਾ ਦਸਮੇਸ ਕਲਚਰਲ ਸੈਂਟਰ ਦੇ ਸਹਿਯੋਗ ਨਾਲ ਮਾਤਾ ਸਾਹਿਬ ਕੌਰ ਜੀ ਦੇ ਨਾਂ ਉੱਪਰ ਆਸਰਾ ਘਰ ਬਣੇਗਾ

ਮੇਅਰ ਜੋਤੀ ਗੌਂਡੇਕ ਨੇ ਉਸਾਰੀ ਸੁਰੂ ਕਰਨ ਮੌਕੇ ਹਾਜਰੀ ਭਰੀ
ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਵਿਖੇ ਘਰੇਲੂ ਹਿੰਸਾ ਦਾ ਸਿ਼ਕਾਰ ਹੋਈਆਂ ਬੇਸਹਾਰਾ ਔਰਤਾਂ ਅਤੇ ਬੱਚਿਆਂ ਲਈ ਗੁਰਦਵਾਰਾ ਦਸਮੇਸ ਕਲਚਰਲ ਸੈਂਟਰ ਵੱਲੋਂ ਸੁਰੂ ਕੀਤੇ ਉਪਰਾਲੇ ਸਦਕਾ ਸੈਡਲਰਿੱਜ ਟਰੇਨ ਸਟੇਸਨ ਦੇ ਨਜਦੀਕ ਮਾਤਾ ਸਾਹਿਬ ਕੌਰ ਜੀ ਟਰਾਂਜਿ਼ਸ਼ਨਲ ਹਾਊਸਿੰਗ ਦੀ ਉਸਾਰੀ ਸਬੰਧੀ ਇੱਕ ਸਮਾਗਮ ਹੋਇਆ ।ਇਸ ਸਮਾਗਮ ਵਿੱਚ ਕੈਲਗਰੀ ਦੀ ਮੇਅਰ ਜੋਤੀ ਗੌਂਡੇਕ ਨੇ ਵਿਸ਼ੇਸ ਤੌਰ ਤੇ ਹਾਜਰੀ ਭਰੀ ।


ਇਸ ਮੌਕੇ ਬੋਲਦਿਆਂ ਉਹਨਾਂ ਆਖਿਆ ਕਿ ਸਾਡੇ ਭਾਈਚਾਰੇ ਸਮੇਤ ਹੋਰਾਂ ਨੂੰ ਵੀ ਅਜਿਹੇ ਸੈਂਟਰ ਦੀ ਲੋੜ ਸੀ । ਗੁਰੂਘਰ ਵੱਲੋਂ ਉਸਾਰੇ ਜਾ ਰਹੇ ਇਸ ਸੈਂਟਰ ਦੀ ਵਿਲੱਖਣਤਾ ਇਹ ਹੋਵੇਗੀ ਕਿ ਇਹ ਸਿਰਫ ਸਿੱਖ ਭਾਈਚਾਰੇ ਲਈ ਹੀ ਨਹੀਂ ਸਗੋਂ ਹੋਰਨਾਂ ਸਭ ਭਾਈਚਾਰਿਆਂ ਦੀਆਂ ਜਰੂਰਤਮੰਦ ਔਰਤਾਂ ਅਤੇ ਬੱਚਿਆਂ ਲਈ ਹੋਵੇਗਾ ।





