ਕੈਲਗਰੀ ਵਿੱਚ ਕਬੱਡੀ ਟੂਰਨਾਂਮੈਂਟ 5 ਅਗਸਤ ਵਾਲੇ ਦਿਨ ਪ੍ਰੇਰੀਵਿੰਡਜ਼ ਪਾਰਕ ਵਿਖੇ ਹੋਵੇਗਾ

ਕੈਲਗਰੀ ਵਿੱਚ ਕਬੱਡੀ ਟੂਰਨਾਂਮੈਂਟ 5 ਅਗਸਤ ਵਾਲੇ ਦਿਨ ਪ੍ਰੇਰੀਵਿੰਡਜ਼ ਪਾਰਕ ਵਿਖੇ ਹੋਵੇਗਾ
ਪਰਬੰਧਕੀ ਟੀਮ ਅਤੇ ਖੇਡ ਪ੍ਰੇਮੀਆਂ ਦੀ ਹਾਜਿ਼ਰੀ ਵਿੱਚ ਪੋਸਟਰ ਰਿਲੀਜ ਹੋਇਆ

ਕੈਲਗਰੀ (ਪੰਜਾਬੀ ਅਖ਼ਬਾਰ ਬਿਊਰੋ) 5 ਅਗਸਤ 2023 ਵਾਲੇ ਦਿਨ ਕੈਲਗਰੀ ਦੇ ਪ੍ਰੇਰੀਵਿੰਡਜ਼ ਪਾਰਕ ਦੀਆਂ ਗਰਾਊਂਡਾਂ ਵਿੱਚ ਮਾਰਟਿਨਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋਂ ਜਗਰਾਜ ਬਰਾੜ ਮਾਹਲਾ,ਨਵੀ ਅੱਚਰਵਾਲ ,ਪੰਮਾ ਸੇਖਦੌਲਤ, ਬੱਬੂ ਮਾਣੂਕੇ,ਪੰਮਾਂ ਰਣਸੀਹਖੁਰਦ,ਬਿੱਲਾ ਮਨਸੂਰਵਾਲ,ਤਰਸੇਮ ਗਿੱਲ,ਪੰਮਾਂ ਬਨਵੈਤ,ਜਸਜੀਤ ਸਿੰਘ,ਸਿੰਦਾ ਅੱਚਰਵਾਲ,ਰਾਜ ਬੱਧਨੀ,ਲਖਵਿੰਦਰ ਗਿੱਲ ਕਪੂਰਾ ਅਤੇ ਉਹਨਾਂ ਦੇ ਸਹਿਯੋਗੀਆਂ ਵੱਲੋਂ 13ਵਾਂ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਸਵੇਰ ਦੇ 10 ਵਜੇ ਤੋਂ ਲੈਕੇ ਆਮ ਦੇ 6:30 ਵਜੇ ਤੱਕ ਕੌਡੀਆਂ ਪੈਣਗੀਆਂ। ਕਬੱਡੀ ਖਿਡਾਰੀ ਸਵਰਨੇ ਵੈਲੀ ਦਾ ਵਿਸ਼ੇਸ ਸਨਮਾਨ ਕੀਤਾ ਜਾਵੇਗਾ। ਬੈਸਟ ਰੇਡਰ ਅਤੇ ਬੈਸਟ ਸਟੌਪਰ ਨੁੰ ਪੰਜ ਪੰਜ ਸੌ ਡਾਲਰ ਅਤੇ ਕੱਪ ਸਨਮਾਨ ਵੱਜੋਂ ਦਿੱਤੇ ਜਾਣਗੇ। ਪੰਜਾਬ ਹਰਿਆਣਾ ਅਤੇ ਪਾਕਿਸਤਾਨ ਤੋਂ 6 ਟੀਮਾਂ ਹਿੱਸਾ ਲੈ ਰਹੀਆਂ ਹਨ। ਰੱਸਾਕਸੀ ਦੇ ਮੁਕਾਬਲੇ ਵੀ ਹੋਣਗੇ।ਇਸ ਮੌਕੇ ਗੁਰੁ ਕਾ ਲੰਗਰ ਅਤੁੱਟ ਵਰਤੇਗਾ। ਪਾਣੀ ਦੀ ਸੇਵਾ ਸਕਾਈਲਾਈਨ ਪ੍ਰੌਪਰਟੀ ਵਾਲੇ ਸੈਮ ਬਰਾੜ ਹੋਰੀਂ ਕਰਨਗੇ। ਪਹਿਲਾ ਇਨਾਮ ਭੰਡਾਲ ਬਰਦਰਜ਼ ਅਤੇ ਦੂਸਰਾ ਇਨਾਮ ਸੁੰਦਰ ਬਿਲਡਿੰਗ ਸਪਲਾਈ ਕੈਲਗਰੀ ਵਾਲੇ ਜੌਹਲ ਭਰਾਵਾਂ ਵੱਲੋਂ ਦਿੱਤਾ ਜਾਵੇਗਾ। ਇਸ ਸਬੰਧੀ ਬੀਕਾਨੇਰ ਸਵੀਟਸ ਉੱਪਰ ਸਪਾਂਸਰਸਿੱਪ ਲਈ ਵੱਡੀ ਮੱਦਦ ਕਰਨ ਵਾਲੇ ਬਿਜਨਿਸਮੈਨ ਵੀਰਾਂ ਅਤੇ ਕੈਲਗਰੀ ਸਹਿਰ ਦੇ ਪਤਵੰਤੇ ਸੱਜਣਾਂ ਦੀ ਹਾਜਿਰੀ ਵਿੱਚ ਪੋਸਟਰ ਰਿਲੀਜ਼ ਕੀਤਾ ਗਿਆ । ਪਰਬੰਧਕੀ ਟੀਮ ਵੱਲੋਂ ਸਮੂਹ ਖੇਡ ਪ੍ਰੇਮੀਆਂ ਨੂੰ 5 ਅਗਸਤ ਵਾਲੇ ਦਿਨ ਕੈਲਗਰੀ ਦੇ ਪ੍ਰੇਰੀਵਿੰਡਜ਼ ਪਾਰਕ ਵਿਖੇ ਪਹੁੰਚਣ ਲਈ ਖੁੱਲਾ ਸੱਦਾ ਹੈ।
