ਕੈਲਗਰੀ ਵਿੱਚ ਭਾਰੀ ਗੜੇਮਾਰੀ ਕਾਰਣ ਲੋਕਾਂ ਦੀਆਂ ਕਾਰਾਂ ਅਤੇ ਘਰਾਂ ਦਾ ਨੁਕਸਾਨ ਹੋਇਆ


ਕੈਲਗਰੀ 6 ਅਗਸਤ 2024(ਪੰਜਾਬੀ ਅਖ਼ਬਾਰ ਬਿਊਰੋ) ਕੈਲਗਰੀ ਵਿੱਚ ਬੀਤੀ ਰਾਤ ਹੋਈ ਗੜੇਮਾਰੀ ਨੇ ਇੱਕ ਵਾਰ ਫਿਰ ਤੋਂ ਭਾਰੀ ਤਬਾਹੀ ਮਚਾਈ । ਵਰਨਣ ਯੋਗ ਹੈ ਕਿ ਇਨਵਾਇਰਮੈਂਟ ਕੈਨੇਡਾ ਵੱਲੋਂ ਸਥਾਨਕ ਸਮੇਂ ਅਨੁਸਾਰ ਰਾਤ ਪੌਣੇ 8 ਵਜੇ ਦੇ ਕਰੀਬ ਇੱਕ ਅਲਰਟ ਜਾਰੀ ਕੀਤਾ ਗਿਆ ਸੀ। ਜਿਸ ਵਿੱਚ ਦੱਸਿਆ ਗਿਆ ਸੀ ਕਿ ਤੂਫਾਨ ਆਉਣ ਵਾਲਾ ਹੈ ਅਤੇ ਗੜੇਮਾਰੀ ਹੋਣ ਵਾਲੀ ਹੈ ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਸੀ ਕਿ ਗੜੇ ਕਾਫੀ ਜਿਆਦਾ ਵੱਡੇ ਹੋਣਗੇ। ਜਿਸ ਤੋਂ ਬਾਅਦ ਲੋਕਾਂ ਨੇ ਆਪੋ ਆਪਣੀਆਂ ਗੱਡੀਆਂ ਨੂੰ ਸੁਰੱਖਿਤ ਥਾਵਾਂ ਤੇ ਖੜੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕਾਫੀ ਹੱਦ ਤੱਕ ਇਸ ਵਿੱਚ ਕਾਮਯਾਬ ਵੀ ਰਹੇ ਪਰ ਬਾਅਦ ਵਿੱਚ ਹੋਈ ਗੜੇਮਾਰੀ ਨੌਰਥ ਈਸਟ ਅਤੇ ਖਾਸ ਕਰਕੇ ਨੌਰਥ ਈਸ ਦੇ ਰੈਡ ਸਟੋਨ ਇਲਾਕੇ ਤੋਂ ਇਲਾਵਾ ਸਾਊਥ ਵੈਸਟ ਵਿੱਚ ਵੱਡੀ ਤਬਾਹੀ ਮਚਾਈ ਹੈ। ਇੱਕ ਵਾਰ ਫਿਰ ਤੋਂ ਉਹ ਮੰਜ਼ਰ ਸਾਹਮਣੇ ਆ ਗਏ ਹਨ ਜੋ ਸਾਲ 2020 ਵਿੱਚ ਹੋਈ ਗੜੇਮਾਰੀ ਕਾਰਨ ਨਜ਼ਰ ਆਏ ਸਨ। ਕਈ ਖੇਤਰਾਂ ਦੇ ਵਿੱਚ ਘਰਾਂ ਦੀਆਂ ਇੱਕ ਇੱਕ ਸਾਈਡ ਦੀਆਂ ਸਾਈਡਿੰਗ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਹਨ ਤੇ ਬਾਹਰ ਖੜੀਆਂ ਗੱਡੀਆਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ। ਭਾਵੇਂ ਇਸ ਵਾਰ ਦਾ ਨੁਕਸਾਨ 2020 ਜਿੰਨਾ ਤਾਂ ਨਹੀਂ ਪਰ ਫਿਰ ਵੀ ਇਸ ਨਾਲ ਹਜ਼ਾਰਾਂ ਘਰ ਪ੍ਰਭਾਵਿਤ ਹੋਏ ਹਨ।

Exit mobile version