ਕੈਲਗਰੀ ਵਿੱਚ ਸਾਢੇ ਚਾਰ ਮਿਲੀਅਨ ਦੀ ਡਰੱਗ ਸਮੇਤ 7 ਫੜੇ ਗਏ


ਕੈਲਗਰੀ(ਪੰਜਾਬੀ ਅਖ਼ਬਾਰ ਬਿਊਰੋ) ਅਲਬਰਟਾ ਲਾਅ ਇਨਫੋਰਸਮੈਂਟ ਰਿਸਪਾਂਸ ਟੀਮ ਵੱਲੋਂ ਸੱਤ ਕੈਲਗਰੀ ਵਾਸੀਆਂ ਨੂੰ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਜਾਂਚ ਵਿੱਚ ਚਾਰਜ ਕੀਤਾ ਗਿਆ ਹੈ । ਵੱਖ ਅਪ੍ਰੇਸ਼ਨਾ ਤਹਿਤ ਪੂਰੇ ਸ਼ਹਿਰ ਵਿੱਚੋਂ $4.5 ਮਿਲੀਅਨ ਦੀ ਕੀਮਤ ਦੇ ਨਸ਼ੀਲੇ ਪਦਾਰਥ ਅਤੇ ਲਗਭਗ $1 ਮਿਲੀਅਨ ਦੀ ਨਕਦੀ ਜ਼ਬਤ ਕੀਤੀ ਹੈ। ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਸਾਲ ਭਰ ਚੱਲੀ ਪ੍ਰੋਜੈਕਟ ਕਾਰਲੋਸ ਜਾਂਚ ਦੇ ਨਤੀਜੇ ਵੱਜੋਂ 31 ਜੁਲਾਈ ਅਤੇ 1 ਅਗਸਤ ਦਰਮਿਆਨ ਕਈ ਗ੍ਰਿਫਤਾਰੀਆਂ ਕੀਤੀਆਂ ਗਈਆਂ। ਨਸ਼ੀਲੇ ਪਦਾਰਥਾਂ ਦੀ ਤਸਕਰੀ, ਮਨੀ ਲਾਂਡਰਿੰਗ, ਅਪਰਾਧਿਕ ਸਾਜ਼ਿਸ਼ ਅਤੇ ਸੰਗਠਿਤ ਅਪਰਾਧ ਸਮੇਤ ਅਪਰਾਧਾਂ ਲਈ ਫੜੇ ਗਏ ਇਹਨਾਂ 7 ਵਿਅਕਤੀਆਂ ਉੱਪਰ ਕੁੱਲ 33 ਦੋਸ਼ ਲਗਾਏ ਗਏ ਹਨ।
ਪੁਲਿਸ ਦਾ ਕਹਿਣਾ ਹੈ ਕਿ ਕੈਲਗਰੀ ਪੁਲਿਸ ਸੇਵਾ ਦੇ ਨਾਲ-ਨਾਲ ਸ਼ਹਿਰ ਦੀ ਸੰਗਠਿਤ ਅਪਰਾਧ ਟੀਮ ਦੀ ਅਗਵਾਈ ਵਿੱਚ ਅਗਸਤ 2022 ਵਿੱਚ ਕੈਲਗਰੀ ਦੇ ਕਈ ਘਰਾਂ ਦੀ ਪਹਿਲੀ ਵਾਰ ਤਲਾਸ਼ੀ ਲਈ ਗਈ ਸੀ।
ਕਾਰਜਕਾਰੀ ਸਟਾਫ ਸਾਰਜੈਂਟ ਡੈਮੀਅਨ ਪੀਅਰਸਨ ਨੇ ਇੱਕ ਬਿਆਨ ਵਿੱਚ ਕਿਹਾ। ਹੈ ਕਿ “ਕੈਲਗਰੀ ਵਿੱਚ ਨਸ਼ੀਲੇ ਪਦਾਰਥਾਂ ਦੇ ਇੱਕ ਵੱਡੇ ਸਰੋਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਖਤਮ ਕਰ ਦਿੱਤਾ ਗਿਆ ਹੈ ਅਤੇ ਇਹ ਗ੍ਰਿਫਤਾਰੀਆਂ ਜਨਤਕ ਸੁਰੱਖਿਆ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ।” ਫੜੇ ਗਏ ਵਿਅਕਤੀਆਂ ਵਿੱਚ ਮਿਨਹ ਹੋਆਂਗ ਨਗੁਏਨ, 43, ਜੋਸੇਫ ਨਗੁਏਨ, 29, ਹੈ ਨਗੁਏਨ, 40, ਕਿਮ ਲਿਮ, 37, ਕੋਰਟਨੀ ਡੇਨਿਸ, 55, ਡੇਰੇਕ ਵੋਂਗ,28, ਅਤੇ ਮਾਰਕੋਸ ਟੈਲੋ, 28, ਸਾਲ ,ਇਹ ਸਾਰੇ ਕੈਲਗਰੀ ਦੇ ਰਹਿਣ ਵਾਲੇ ਹਨ, ਜਿਹਨਾਂ ਨੂੰ ਜਾਂਚ ਦੇ ਸਬੰਧ ਵਿੱਚ ਚਾਰਜ ਕੀਤਾ ਗਿਆ ਹੈ।ਪੁਲਿਸ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜਿਨ੍ਹਾਂ ਨੂੰ ਆਪਣੇ ਭਾਈਚਾਰੇ ਵਿੱਚ ਡਰੱਗ ਜਾਂ ਗਰੋਹ ਦੀ ਗਤੀਵਿਧੀ ਦਾ ਸ਼ੱਕ ਹੈ, ਉਹ ਸਥਾਨਕ ਪੁਲਿਸ ਨੂੰ 403-266-1234 ‘ਤੇ ਕਾਲ ਕਰ ਸਕਦੇ ਹਨ ਜਾਂ ਗੁਮਨਾਮ ਤੌਰ ‘ਤੇ ਅਪਰਾਧ ਰੋਕਣ ਵਾਲਿਆਂ ਨਾਲ ਸੰਪਰਕ ਕਰ ਸਕਦੇ ਹਨ।

Exit mobile version