ਗਾਇਕਾ ਮੈਂਡੀ ਕਾਲਰਾ ਨੇ ਜੀ ਟੀ ਰੋਡ ਤੇ ਪਾਇਆ ਬੰਗਲਾ
ਬਠਿੰਡਾ , 28 ਨਵੰਬਰ ( ਸੱਤਪਾਲ ਮਾਨ ) : – ਇਹਨਾਂ ਦਿਨਾਂ ਵਿੱਚ ਪੰਜਾਬੀ ਗਾਇਕਾ ਮੈਂਡੀ ਕਾਲਰਾ ਦਾ ਨਵਾਂ – ਨਕੋਰ ਗੀਤ ” ਬੰਗਲਾ ” ਹਰ ਸਰੋਤੇ ਦੇ ਕੰਨੀ ਪੈ ਰਿਹਾ ਹੈ। ਜੋ ਬੀਤੇ ਦਿਨ ਹੀ ਮਾਰਕੀਟ ਵਿੱਚ ਰਿਲੀਜ਼ ਕੀਤਾ ਗਿਆ ਹੈ। ਗੀਤ ਦੇ ਬੋਲ ਹਨ :–
” ਪਾਦੇ ਵੇ ਰੁਕਾਨ ਦੇ ਲਈ ਘੈਂਟ ਬੰਗਲਾ , ਜੀ ਟੀ ਰੋਡ ਦੇ ਉੱਤੇ “
ਇਸ ” ਬੰਗਲਾ ” ਗੀਤ ਨੂੰ ਪ੍ਰੋਡਿਊਸਰ ਗੈਰੀ ਬਰਾੜ ਜੈਲਦਾਰ ਅਤੇ ਬਰੋਵਨੀ ਰਿਕਾਰਡਜ਼ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਜਿਸਦਾ ਗੀਤਕਾਰ ਹੈ ਗੁਰਚਰਨ ਲਸਾੜਾ ਅਤੇ ਇਸ ਗੀਤ ਨੂੰ ਸੰਗੀਤਕ ਧੁੰਨਾਂ ਦਿੱਤੀਆਂ ਹਨ ਨੈਕਸ ਬਿੱਟ ( ਗੁਰਮੇਲ ਗਿੱਲ ) ਨੇ , ਜਦਕਿ ਇਸਦਾ ਵੀਡੀਓ ਤਿਆਰ ਕੀਤਾ ਹੈ ਜੌਨੀ ਖਹਿਰਾ ਨੇ। ਜਿਸ ਵਿੱਚ ਕੈਮਰਾਮੈਨ ਨੇ ਗੀਤ ਨੂੰ ਵੱਖ – ਵੱਖ ਦਿਲ ਟੁੰਬਵੇ ਦ੍ਰਿਸ਼ਾ ਵਿੱਚ ਫਿਲਮਾਂਕਣ ਕਰਕੇ ਸਰੋਤਿਆਂ ਲਈ ਰੌਚਿਕਤਾ ਵਧਾਈ ਹੈ। ਗੀਤ ਸਬੰਧੀ ਪ੍ਰੋਡਿਊਸਰ ਗੈਰੀ ਬਰਾੜ ਦਾ ਕਹਿਣਾ ਹੈ ਕਿ ਗਾਇਕਾ ਮੈਂਡੀ ਕਾਲਰਾ ਨੇ ਇਸ ਗੀਤ ਨੂੰ ਬੜੇ ਆਨੰਦਮਈ ਢੰਗ ਨਾਲ ਗਾ ਕੇ ਸਰੋਤਿਆਂ ਨੂੰ ਰੱਜਵੀਂ ਖੁਰਾਕ ਦਿੱਤੀ ਹੈ , ਜਿਸਨੂੰ ਸਭਨਾਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸੇ ਤਰ੍ਹਾਂ ਗਾਇਕਾ ਮੈਂਡੀ ਕਾਲਰਾ ਦਾ ਕਹਿਣਾ ਹੈ ਕਿ ਗੀਤਕਾਰ ਗੁਰਚਰਨ ਲਸਾੜਾ ਦੀ ਕਲਮ ਬੜੀ ਸੁੰਦਰ ਹੈ। ਜਿਸਨੂੰ ਮੈਂ ਬੜੀ ਰੂਹ ਨਾਲ ਗਾ ਕੇ ਗੀਤ ਨਾਲ ਪੂਰਾ ਇਨਸਾਫ਼ ਕੀਤਾ ਹੈ। ਉਸਨੇ ਆਪਣੇ ਸਹਿਯੋਗੀਆਂ ਗੀਤਕਾਰ ਭਿੰਦਰ ਨਾਭੀ ਅਤੇ ਸੁਖਾ ਜੱਸੀ ਵਾਲੇ ਦਾ ਵੀ ਧੰਨਵਾਦ ਕੀਤਾ। ਮੈਂਡੀ ਕਾਲਰਾ ਨੇ ਇਸ ਗੀਤ ਲਈ ਸਭਨਾਂ ਸਰੋਤਿਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ , ਤਾਂ ਜੋ ਉਸਦਾ ਹੌਸਲਾ ਹੋਰ ਬੁਲੰਦ ਹੋ ਸਕੇ