ਗਾਇਕਾ ਮੈਂਡੀ ਕਾਲੜਾ ਪਾਵੇਗੀ ਧੁੰਮਾਂ ਆਪਣੇ ਗੀਤ ” ਫੁਲਕਾਰੀ ” ਨਾਲ
ਸਭਨਾਂ ਸਰੋਤਿਆਂ ਦੀ ਮਨਪਸੰਦ ਬਣੇਗਾ ਇਹ ਗੀਤ
ਬਠਿੰਡਾ , ( ਸੱਤਪਾਲ ਮਾਨ ) : – ਆਪਣੀ ਸੁਰੀਲੀ ਆਵਾਜ਼ ਤੇ ਸਟੇਜੀ ਦਿਲਕਸ਼ ਅੰਦਾਜ਼ ਵਿੱਚ ਆਪਣੀ ਅਦਾਕਾਰੀ ਨਾਲ ਸਰੋਤਿਆਂ ਨੂੰ ਮੰਤਰ – ਮੁਗਧ ਕਰਨ ਵਾਲੀ ਗਾਇਕਾ ਮੈਂਡੀ ਕਾਲੜਾ ਹੁਣ ਆਪਣੇ ਨਵੇਂ ਤੇ ਨਵੇਕਲੇ ਗੀਤ ” ਫੁਲਕਾਰੀ ” ਲੈ ਕੇ ਸਰੋਤਿਆਂ ਦੀ ਕਚਿਹਰੀ ਵਿੱਚ ਹਾਜਰ ਹੋਣ ਜਾ ਰਹੀ ਹੈ। ਗੀਤ ਦੇ ਟਾਇਟਲ ਫੁਲਕਾਰੀ ਤੋਂ ਹੀ ਅਸੀਂ ਭਲੀਭਾਂਤ ਅੰਦਾਜ਼ਾ ਲਾ ਸਕਦੇ ਹਾਂ , ਕਿ ਇਹ ਗੀਤ ਉੱਚਪਾਏ ਅਤੇ ਸਭਨਾਂ ਦੇ ਸੁਨਣਯੋਗ ਹੋਵੇਗਾ। ਗੀਤ ਦੇ ਬੋਲ ਹਨ :
ਗਿੱਧੇ ਵਿੱਚ ਗਿੱਧੇ ਵਿੱਚ ਕੌਣ ਨੱਚਦੀ ,ਲੈ ਕੇ ਸਿਰ ਉਤੇ ਸੂਹੀ ਫੁਲਕਾਰੀ …… ।
ਇਸ ਗੀਤ ਦਾ ਕਲਮਕਾਰ ਨਿਰਭੈ ਚੁੱਘਾ ਹੈ , ਸੰਗੀਤਕਾਰ ਹੈ ਦਵਿੰਦਰ ਕੈਂਥ ਜਦਕਿ ਇਸਦਾ ਪ੍ਰੋਡਿਊਸਰ ਦਲਵੀਰ ਸਿੰਘ ਡਾਲੀ ( ਇਟਲੀ ) ਹੈ। ਇੱਕ ਸੰਖੇਪ ਗੱਲਬਾਤ ਦੌਰਾਨ ਗਾਇਕਾ ਮੈਂਡੀ ਕਾਲੜਾ ਨੇ ਦੱਸਿਆ ਕਿ ਉਸਨੇ ਇਹ ਗੀਤ ਬੜੀ ਮਿਹਨਤ ਤੇ ਲਗਨ ਨਾਲ ਗਾਇਆ ਹੈ। ਜਿਸ ਤੋਂ ਮੈਨੂੰ ਉਮੀਦ ਹੈ ਕਿ ਉਸਦੀ ਗਾਇਕੀ ਦੇ ਚਹੇਤੇ , ਮੇਰੇ ਪਹਿਲਾਂ ਵਾਲੇ ਗੀਤਾਂ ਦੀ ਤਰ੍ਹਾਂ ਹੀ ਉਸਦੇ ਇਸ ਗੀਤ ਨੂੰ ਵੀ ਮਹਾਂਮੂੰਹੀ ਪਿਆਰ ਤੇ ਸਤਿਕਾਰ ਦੇਣਗੇ। ਮੈਂਡੀ ਕਾਲੜਾ ਨੇ ਗੀਤਕਾਰ , ਸੰਗੀਤਕਾਰ ਅਤੇ ਪ੍ਰੋਡਿਊਸਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਬਦੌਲਤ ਮੇਰੇ ਇਸ ਗੀਤ ” ਫੁਲਕਾਰੀ ” ਨੂੰ ਸਰੋਤੇ ਜਰੂਰ ਕਬੂਲ ਕਰਨਗੇ। ਮੈਂਡੀ ਕਾਲੜਾ ਦੀ ਗਾਇਕੀ ਤੋਂ ਸਰੋਤਿਆਂ ਨੂੰ ਬੜੈ ਆਸਾਂ ਹਨ।