‘ਗਾ ਲੈ ਕੋਈ ਗੀਤ, ਕੋਈ ਲਿਖ ਲੈ ਕਹਾਣੀਆਂ। ਤੁਰ ਜਾਣਾ ਜਿੰਦੇ ਇੱਥੇ ਯਾਦਾਂ ਰਹਿ ਜਾਣੀਆਂ’ ਹਾਂ ਜੀ ਯਾਦਾਂ ਦੀਆਂ ਪੈੜਾਂ ਵਾਹ ਗਿਆ ਪੰਜਾਬੀ ਲਿਖਾਰੀ ਸਭਾ(ਰਜਿ.) ਸਿਆਟਲ ਦਾ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ,
(ਸਿਆਟਲ): ਸਾਲ ਭਰ ਸਾਉਣ ਦੀਆਂ ਫੁਹਾਰਾਂ ਨੂੰ ‘ਜੀ ਆਇਆਂ’ ਕਹਿਣ ਵਾਲੇ ਅਮਰੀਕਾ ਦੇ ਸ਼ਹਿਰ ਸਿਆਟਲ ਵਿਖੇ ਮਾਂ ਬੋਲੀ ਪੰਜਾਬੀ ਦੇ ਸਰਵਪੱਖੀ ਵਿਕਾਸ ਲਈ ਨਿਰੰਤਰ ਯਤਨ ਕਰ ਰਹੀ ਪੰਜਾਬੀ ਲਿਖਾਰੀ ਸਭਾ ਸਿਆਟਲ (ਰਜਿ.) ਵੱਲੋਂ Coriander Indian Curry House, 20934,108TH Ave SE KENT WA 98031 ਸਿਆਟਲ ਵਿਖੇ, ਅਗਸਤ ਮਹੀਨੇ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ। ਸਮਾਜਿਕ ਸੱਭਿਆਚਾਰਕ ਹਲਕਿਆਂ ਵਿੱਚ ਸਿਆਟਲ ਇਲਾਕੇ ਦੀ ਹਰਮਨ ਪਿਆਰੀ ਰਹੀ ਸ਼ਖਸ਼ੀਅਤ ਸਵਰਗੀ ਪ੍ਰੋ. ਨਿਰੰਜਨ ਸਿੰਘ ਸਹੋਤਾ (ਐਮ.ਏ. ਪੰਜਾਬੀ ਅਤੇ ਹਿਸਟਰੀ,) ਜੋ ਕਿ ਰੀਟਾਇਰਮੈਂਟ ਤੋਂ ਬਾਅਦ ਆਪਣੇ ਅੰਤਲੇ ਸੁਵਾਸਾਂ 1999 ਤੱਕ, ਸਿਆਟਲ ਦੀ ਮੋਹ-ਜਕੜ ਵਿੱਚ ਰਹੇ।ਉਹਨਾਂ ਦੀ ਨਿੱਘੀ ਯਾਦ ਵਿੱਚ ਪਰਿਵਾਰ ਦੇ ਸਹਿਯੋਗ ਨਾਲ ਸਭਾ ਨੇ ਯਾਦਗਾਰੀ ਸਮਾਗਮ ਰਚਾਇਆ ਜਿਸ ਵਿੱਚ ਸ਼੍ਰੀਮਤੀ ਕੁਲਵੰਤ ਕੌਰ ਸਹੋਤਾ ਸੁਪਤਨੀ ਸਵ. ਨਿਰੰਜਨ ਸਿੰਘ ਸਹੋਤਾ, ਅੰਮ੍ਰਿਤਪਾਲ ਸਿੰਘ ਸਹੋਤਾ ਅਤੇ ਕਮਲਜੀਤ ਸਿੰਘ ਸਹੋਤਾ ਸਮੇਤ ਸਮੂਹ ਪਰਿਵਾਰ ਹਾਜ਼ਰ ਰਹੇ। ਨਿਰੰਤਰ ਵਹਿੰਦੀ ਕਾਵਿ ਦੀ ਧਾਰਾ, ਸੰਗੀਤਮਈ ਫ਼ਿਜ਼ਾ, ਸੱਭਿਆਚਾਰਕ ਰੰਗਤ ਵਾਲੇ ਇਸ ਸਮਾਗਮ ਵਿੱਚ ਸ਼ਬਦ-ਖਜ਼ਾਨਾ, ਪੁਸਤਕਾਂ ਦੇ ਰੂਪ ਵਿੱਚ ਮਾਂ ਬੋਲੀ ਪੰਜਾਬੀ ਦੀ ਝੋਲੀ ਪਾਇਆ ਗਿਆ।
ਅਟੱਲ ਸਚਾਈਆਂ ਅਤੇ ਜ਼ਿੰਦਗੀ ਨੂੰ ਖੁਸ਼ੀਆਂ ਭਰਪੂਰ ਬਣਾਉਣ ਦੇ ਵਿਦਵਾਨਾਂ ਵੱਲੋਂ ਪੇਸ਼ ਵਿਚਾਰਾਂ ਨੂੰ ਸਾਂਝੇ ਕਰਦਿਆਂ ਸਭਾ ਦੇ ਸਕੱਤਰ ਪ੍ਰਿਤਪਾਲ ਸਿੰਘ ਟਿਵਾਣਾ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਸੱਜਣਾਂ ਦੇ ਆਗਮਨ ਤੇ ਅਦਬੀ-ਸਤਿਕਾਰ ਕਰਦਿਆਂ ਪ੍ਰੋਗਰਾਮ ਦਾ ਆਗ਼ਾਜ਼ ਗੀਤਾਂ ਵਰਗੇ ਸ਼ਬਦਾਂ ਨਾਲ ਕੀਤਾ।ਸਭਾ ਦੇ ਪ੍ਰਧਾਨ ਬਲਿਹਾਰ ਲੇਹਲ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਕਿਹਾ ਅਤੇ ਪ੍ਰੋਗਰਾਮ ਦੀ ਰੂਪ ਰੇਖਾ ਸਾਂਝੀ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਛੋਟੀ ਜਿਹੀ ਬੱਚੀ ਬਿਸਮਨ ਕੌਰ ਟਿਵਾਣਾ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਿਰ ਝੁਕਾਉਂਦਿਆ ਕੀਤੀ ।
ਸਹੋਤਾ ਪਰਿਵਾਰ ਵੱਲੋਂ ਸਹੋਤਾ ਜੀ ਦੀ ਕਲਮ-ਪੂੰਜੀ ਸਾਰੀਆਂ ਰਚਨਾਵਾਂ ਨੂੰ ਕਿਤਾਬੀ ਰੂਪ ਦੇ ਕੇ ਤਿੰਨ ਪੁਸਤਕਾਂ ‘ਮਜਬੂਰੀਆਂ’, ‘ਕਿੰਤੂ ਪ੍ਰੰਤੂ’, ‘ਕੀ ਕਰਾਂ ’ ਕਾਵਿ-ਸੰਗ੍ਰਹਿ ਪੰਜਾਬੀ-ਸਾਹਿਤ ਭੰਡਾਰ ਵਿੱਚ ਸੁਰੱਖਿਅਤ ਕੀਤੇ ਗਏ। ਇਹਨਾਂ ਕਿਤਾਬਾਂ ਉਪਰ ਵਿਚਾਰ ਚਰਚਾ ਕਰਦਿਆਂ ਸ਼ਿੰਦਰਪਾਲ ਸਿੰਘ ਔਜਲਾ,ਅਵਤਾਰ ਸਿੰਘ ਆਦਮਪੁਰੀ, ਹਰਦਿਆਲ ਸਿੰਘ ਚੀਮਾ,ਮਿੱਤਰਪਾਲ ਸਿੰਘ, ਹਰਰਤਨ ਸਿੰਘ, ਮਲਕੀਤ ਸਿੰਘ ਗਿੱਲ,ਜਸਕਰਨ ਸਿੰਘ ਸਰਾਓ ਅਤੇ ਪ੍ਰਿਤਪਾਲ ਸਿੰਘ ਟੀਵਾਣਾ ਸਿਰਕੱਢ-ਸ਼ਖਸ਼ੀਅਤਾਂ ਨੇ ਕਿਤਾਬਾਂ ਦੇ ਵਿਸ਼ੇ ਅਤੇ ਕਲਾ ਪੱਖਾਂ ਤੇ ਚਾਨਣਾ ਪਾਉਦਿਆਂ ਸਹੋਤਾ ਜੀ ਦੀਆਂ ਕਈ ਰਚਨਾਵਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ।
ਬਠਿੰਡਾ (ਭਾਰਤ) ਤੋਂ ਵਿਸ਼ੇਸ਼ ਤੌਰ ਤੇ ਸਿਆਟਲ ਪਹੁੰਚੇ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕਰ ਰਹੀ ਲੇਖਿਕਾ, ਨਿਰਦੇਸ਼ਕਾ, ਅਦਾਕਾਰਾ ਅਤੇ ਸਮਾਜ ਸੇਵਿਕਾ ਸੁਖਵੀਰ ਕੌਰ ਸਰਾਂ, ਆਪਣੇ ਪਰਿਵਾਰ ਸਮੇਤ ਹਾਜ਼ਰ ਸੀ। ਉਹਨਾਂ ਦੀਆਂ ਹੁਣੇ ਜਿਹੇ ਛਪੀਆਂ ਦੋ ਕਾਵਿ-ਪੁਸਤਕਾਂ ‘ਰੀਝਾਂ ਦੀ ਫੁਲਕਾਰੀ’ ਅਤੇ ‘ਰੇਤ ‘ਤੇ ਪੈੜਾਂ’ ਨੂੰ ਲੋਕ-ਅਰਪਣ ਕੀਤਾ ਗਿਆ। ਕਿਤਾਬਾਂ ਬਾਰੇ ਜਾਣ ਪਹਿਚਾਣ ਲੇਖਿਕਾ ਰਾਜਦੇਵ ਕੌਰ ਸਿੱਧੂ ਅਤੇ ਰਾਜੇਸ਼ ਕੌਰ ਵਿਰਕ ਨੇ ਕਰਵਾਈ,ਜਦੋਂ ਕਿ ਬਲਿਹਾਰ ਸਿੰਘ ਲੇਹਲ ਨੇ ਸੁਖਵੀਰ ਕੌਰ ਸਰਾਂ ਦੀ ਸਮੁੱਚੀ ਸ਼ਖਸ਼ੀਅਤ ‘ਤੇ ਚਾਨਣਾ ਪਾਇਆ।
ਕਵਿਤਾਵਾਂ ਅਤੇ ਗੀਤ-ਸੰਗੀਤ ਨਾਲ ਭਰਪੂਰ ਕਵੀ ਦਰਬਾਰ ਵਿੱਚ ਹਾਜ਼ਰ ਕਵੀਆਂ ਅਤੇ ਗਾਇਕਾਂ ਵੱਲੋਂ ਵੱਖ ਵੱਖ ਵਿਸ਼ਿਆਂ ਨਾਲ ਸੰਬੰਧਿਤ ਰਚਨਾਵਾਂ ਵਿੱਚ ਕਾਵਿ ਦੀ ਹਰ ਇਕ ਵੰਨਗੀ ਕਵਿਤਾ, ਗੀਤ, ਗ਼ਜ਼ਲ ਆਦਿ ਦਾ ਰੰਗ ਹਾਜ਼ਰ ਸੀ। ਸਭਾ ਦੇ ਸਹਾਇਕ ਸਕੱਤਰ ਸਾਧੂ ਸਿੰਘ ਝੱਜ, ਪ੍ਰਸਿੱਧ ਗਾਇਕ ਅਤੇ ਗੀਤਕਾਰ ਬਲਬੀਰ ਸਿੰਘ ਲਹਿਰਾ,ਸਾਬਕਾ ਪ੍ਰਧਾਨ ਹਰਦਿਆਲ ਸਿੰਘ ਚੀਮਾ ਵਹਿਣੀਵਾਲ, ਸਾਬਕਾ ਪ੍ਰਧਾਨ ਅਵਤਾਰ ਸਿੰਘ ਆਦਮਪੁਰੀ,ਜਗੀਰ ਸਿੰਘ,ਕਵਿੱਤਰੀ ਨਵਦੀਪ ਕੌਰ ਭੰਦੋਲ ਅਤੇ ਜਸਵਿੰਦਰ ਕੌਰ ਲੇਹਲ ਦੀਆਂ ਪੇਸ਼ ਰਚਨਾਵਾਂ–ਹਰ ਇਕ ਦੀ ਪੇਸ਼ਕਾਰੀ ਨਵੇਂ ਅੰਦਾਜ਼ ਵਿੱਚ ਸੀ।ਸਭਾ ਦੇ ਸਤਿਕਾਰਿਤ ਮੈਂਬਰ ਜੰਗਪਾਲ ਸਿੰਘ ਹਰੀ ਨਾਉ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ, ਡਾ. ਜਸਬੀਰ ਕੌਰ ਨੇ ਆਪਣੇ ਕਾਵਿ ਰਾਹੀਂ ਗੁਰੂ ਸਾਹਿਬਾਨਾਂ ਨੂੰ ਯਾਦ ਕਰਦਿਆਂ ਸਮਾਜ ਦੀ ਦਸ਼ਾ ਦਾ ਵਿਖਿਆਨ ਕੀਤਾ।ਸਾਰੇ ਸਮਾਗਮ ਨੂੰ ਕੈਮਰੇ ਦੀ ਅੱਖ ਵਿੱਚ ਕੈਦ ਕੀਤਾ ਗਿਆ ਅਤੇ ਸੋਸ਼ਲ ਮੀਡੀਏ ਦੇ ਵਿਹੜੇ ਲੈ ਜਾਇਆ ਗਿਆ। ਸਿਆਟਲ ਦੀਆਂ ਜਾਣੀਆ ਪਹਿਚਾਣੀਆਂ ਹਸਤੀਆਂ ਜਿਹਨਾਂ ਵਿੱਚ ਸਾਡੀਆਂ ਭੈਣਾਂ ਅਤੇ ਬੱਚੇ ਵੀ ਸ਼ਾਮਿਲ ਸਨ, ਲਾਲੀ ਸੰਧੂ, ਜਸਬੀਰ ਕੌਰ, ਅਮਰ ਸਿੰਘ ਖ਼ੈਰਾ, ਹਿੰਮਤ ਸਿੰਘ, ਰਣਜੀਤ ਸਿੰਘ ਮਲ੍ਹੀ, ਪਰਮਜੀਤ ਕੌਰ ਟਿਵਾਣਾ, ਫ਼ਤਹਿਜੀਤ ਸਿੰਘ ਸਰਾਂ, ਯਸ਼ਲੀਨ ਕੌਰ ਸਰਾਂ, ਜਗਦੀਪ ਸਿੰਘ ਵਿਰਕ ਬਠਿੰਡਾ, ਅਰਸ਼ਪ੍ਰੀਤ ਕੌਰ ਭੰਦੋਲ, ਸ਼ਾਹ ਨਿਵਾਜ਼, ਸੁਖਦਰਸ਼ਨ ਸਿੰਘ, ਕੁਲਦੀਪ ਸਿੰਘ ਸਰਾਂ, ਮਨਜੀਤ ਕੌਰ, ਰਵਿੰਦਰਜੀਤ ਸਹੋਤਾ, ਕੁਲਵੰਤ ਕੌਰ, ਸੀਤਲ ਸਹੋਤਾ, ਹਰਕੀਰਤ ਕੌਰ, ਸੁਖਦਰਸ਼ਨ ਸਿੰਘ, ਸ਼ਵਿੰਦਰਪਾਲ ਕੌਰ, ਰਮਿੰਦਰ ਕੌਰ ਸੰਧੂ, ਦਲਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਸਰੋਤੇ ਸਮਾਗਮ ਦੀ ਸ਼ੋਭਾ ਵਧਾ ਰਹੇ ਸਨ।
ਸਵ. ਨਿਰੰਜਨ ਸਿੰਘ ਸਹੋਤਾ ਜੀ ਦੀ ਸੁਪਤਨੀ ਕੁਲਵੰਤ ਕੌਰ ਸਹੋਤਾ ਜੀ ਅਤੇ ਮੁੱਖ ਮਹਿਮਾਨ ਸਾਹਿਤਕਾਰਾ ਸੁਖਵੀਰ ਕੌਰ ਸਰਾਂ ਨੂੰ ਸਭਾ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਅੰਮ੍ਰਿਤਪਾਲ ਸਿੰਘ ਸਹੋਤਾ ਅਤੇ ਸਹੋਤਾ ਪਰਿਵਾਰ ਵੱਲੋਂ ਆਏ ਹੋਏ ਮਹਿਮਾਨਾਂ ਲਈ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ।ਸਭਾ ਦਾ ਧੰਨਵਾਦ ਕਰਦਿਆਂ ਸਹੋਤਾ ਪਰਿਵਾਰ ਅਤੇ ਸੁਖਵੀਰ ਕੌਰ ਸਰਾਂ ਨੇ ਪ੍ਰੋਗਰਾਮ ਨੂੰ ਆਪਣੀ ਜ਼ਿੰਦਗੀ ਦੇ ਯਾਦਗਾਰੀ ਪਲ ਕਿਹਾ। ਸਟੇਜ ਸੰਚਾਲਨ ਕਰਿਦਆਂ ਪ੍ਰਿਤਪਾਲ ਸਿੰਘ ਟਿਵਾਣਾ ਅਤੇ ਨਵਦੀਪ ਕੌਰ ਭੰਦੋਲ ਨੇ ਰੌਚਕਤਾ ਬਣਾਈ ਰੱਖੀ।ਅੰਤ ਵਿੱਚ ਸਭਾ ਦੇ ਪ੍ਰਧਾਨ ਬਲਿਹਾਰ ਸਿੰਘ ਲੇਹਲ ਨੇ ਸਭਾ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਸਭਾ ਨੂੰ ਸਿਖਰ ਤੇ ਪਹੁੰਚਾਉਣ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਇਆ, ਆਪਣੀਆਂ ਰਚਨਾਵਾਂ ਨਾਲ ਸਰੋਤਿਆਂ ਦੀ ਸਾਂਝ ਪਵਾਉਂਦਿਆਂ ਉਹਨਾਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਖੂਬਸੂਰਤ ਸ਼ਬਦਾਂ ਵਿੱਚ ਕੀਤਾ।
ਬਲਿਹਾਰ ਸਿੰਘ ਲੇ੍ਹਲ ਪ੍ਰਧਾਨ+1 206 244 4663 ਪ੍ਰਿਤਪਾਲ ਸਿੰਘ ਟਿਵਾਣਾ ਸਕੱਤਰ+1 206 765 9069
ਮੰਗਤ ਕੁਲਜਿੰਦ ਪ੍ਰੈ.ਸਕੱਤਰ +1 425 286 0163