ਘਰਾਂ ਵਿੱਚ ਜਬਰਦਸਤੀ ਵੜਕੇ ਲੁੱਟਾਂ ਖੋਹਾਂ ਕਰਨ ਵਾਲੇ 17 ਜਣੇ ਪੁਲਿਸ ਅੜਿੱਕੇ ਆਏ

ਟੌਰਾਂਟੋ (ਪੰਜਾਬੀ ਅਖ਼ਬਾਰ ਬਿਊਰੋ) ਗਰੇਟਰ ਟਰਾਂਟੋ ਏਰੀਆ ਵਿੱਚ ਹਥਿਆਰਾਂ ਦੀ ਨੋਕ ਤੇ ਘਰਾਂ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਲੁੱਟਾਂ ਖੋਹਾਂ ਕਰਨ ਅਤੇ ਨਸ਼ਾ ਤਸਕਰੀ ਦੇ ਦੋਸ਼ਾਂ ਦੇ ਤਹਿਤ ਪੁਲਿਸ ਨੇ ਇੱਕ ਵੱਡੇ ਗਰੋਹ ਦਾ ਪਰਦਾਫਾਸ਼ ਕਰਦਿਆਂ 17 ਜਣਿਆਂ ਨੂੰ ਗ੍ਰਫਤਾਰ ਕੀਤਾ ਹੈ ਅਤੇ ਉਹਨਾਂ ਉੱਪਰ 80 ਤੋਂ ਵੱਧ ਚਾਰਜਜ ਲਗਾਏ ਗਏ ਹਨ ਪੁਲਿਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਸਾਲ ਕ੍ਰਿਸਮਸ ਮੌਕੇ ਵੌਨ ਦੇ ਇੱਕ ਘਰ ਵਿੱਚ ਬੰਦੂਕ ਦੀ ਨੋਕ ਤੇ ਲੁੱਟ ਖੋਹ ਦੀ ਵਾਰਦਾਤ ਹੋਣ ਉਪਰੰਤ ਯੌਰਕ ਰੀਜਨਲ ਪੁਲਿਸ ਵੱਲੋਂ ਪ੍ਰੋਜੈਕਟ ਸਕਾਈ ਫਾਲ ਤਹਿਤ ਜਾਂਚ ਸ਼ੁਰੂ ਕੀਤੀ ਗਈ ਸੀ ਅਤੇ ਜਿਵੇਂ ਜਿਵੇਂ ਜਾਂਚ ਅੱਗੇ ਵਧੀ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਗਿਰੋਹ ਪੂਰੀ ਯੋਜਨਾ ਦੇ ਨਾਲ ਗ੍ਰੇਟਰ ਟਰਾਂਟੋ ਏਰੀਆ ਵਿੱਚ ਲੁੱਟਾਂ ਖੋਹਾਂ ਨੂੰ ਅੰਜਾਮ ਦਿੰਦਾ ਹੈ ਤੇ ਨਸ਼ਾ ਤਸਕਰੀ ਦਾ ਕੰਮ ਕਰਦਾ ਹੈ। ਪੀਲ ਰੀਜਨਲ ਪੁਲਿਸ ਦੇ ਟੋਰਾਂਟੋ ਪੁਲਿਸ ਸਰਵਿਸ ਦੇ ਸਹਿਯੋਗ ਦੇ ਨਾਲ ਕੁੱਲ 48 ਸਰਚ ਵਾਰੰਟ ਲੈ ਕੇ ਇਹ ਗਿਰਫਤਾਰੀਆਂ ਕੀਤੀਆਂ ਗਈਆਂ ਹਨ ਅਤੇ ਫੜੇ ਗਏ ਲੋਕਾਂ ਕੋਲੋਂ ਹੈਂਡਗੰਜ ਸ਼ਾਰਟਗਨਜ਼ ਅਤੇ 14 ਮਿਲੀਅਨ ਡਾਲਰ ਦੀਆਂ ਡਰੱਗਸ ਬਰਾਮਦ ਕੀਤੀਆਂ ਗਈਆਂ ਹਨ ਯੋਰਕ ਰੀਜਨਲ ਪੁਲਿਸ ਦੇ ਡਿਪਟੀ ਪੁਲਿਸ ਚੀਫ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ 17 ਜਣਿਆਂ ਵਿੱਚੋਂ ਛੇ ਜਣੇ ਹੋਰਨਾਂ ਮਾਮਲਿਆਂ ਵਿੱਚ ਜਮਾਨਤ ਤੇ ਚੱਲ ਰਹੇ ਸਨ
