ਕਲਮੀ ਸੱਥ
ਘਰ ਤਾਂ ਹੁੰਦੇ ਨੇ ਭੈਣ , ਭਰਾਵਾਂ ਨਾਲ—
ਘਰ
ਘਰ ਦੀ ਖੂਬਸੂਰਤੀ
ਇੱਟਾਂ ਦੀਆਂ ਕੰਧਾਂ
ਨਾਲ
ਕੀਮਤੀ ਫਰਨੀਚਰ ਨਾਲ
ਖੂਬਸੂਰਤ ਘਾਹ ਦੇ ਲਾਨ
ਜੋ ਕਿੰਨੀ ਵੀ ਤਰਤੀਬ ਨਾਲ
ਕਟਿੰਗ ਕੀਤਾ ਹੋਵੇ
ਨਾਲ ਨਹੀਂ
ਘਰ ਤਾਂ ਹੁੰਦੇ ਨੇ
ਭੈਣ , ਭਰਾਵਾਂ ਨਾਲ
ਜੋ ਘਰ ਦੀਆਂ ਕੰਧਾਂ ਹੁੰਦੇ ਨੇ
ਤੇ
ਤੇ ਛੱਤ ਹੁੰਦਾ ਏ ਪਿਉ
ਭਾਵੇਂ ਉਹ ਘਾਹ -ਫੂਸ ਦੀ ਹੀ ਹੋਵੇ
ਤੇ ਮਾਂ ਦੀ ਮਮਤਾ ਹੁੰਦੀ ਏ
ਜੋ ਠੰਢ ਬਖਸ਼ਦੀ ਹੈ ਗਰਮੀ ਵਿੱਚ
ਤੇ ਨਿੱਘ ਦਿੰਦੀ ਹੈ ਸਰਦੀਆਂ ਵਿੱਚ
ਤੇ ਬੱਚੇ ਪਨੀਰੀ ਹੁੰਦੇ ਨੇ
ਤੇ ਪਨੀਰੀ ਹੌਲੀ ਹੌਲੀ ਵੱਡੀ ਹੁੰਦੀ ਹੈ
ਤੇ ਦਰਖਤ ਬਣ ਫਲਦੀ- ਫੁੱਲਦੀ ਹੈ
ਤੇ!!!!!
ਤੇ ਜਦੋਂ ਵੀ ਹਨੇਰੀ ,ਝੱਖੜ ਝੁੱਲਦੇ ਨੇ
ਛੱਤ ਉੱਡ ਜਾਂਦੀ ਹੈ ਤੇ
ਤੇ ਕੰਧਾਂ ਢਹਿ ਜਾਂਦੀਆਂ ਹਨ
ਤੇ ਉਦੋ ਉਹੋ ਘਰ,ਘਰ ਨਹੀ
ਮਕਾਨ ਬਣ ਜਾਦਾ ਹੈ।
ਡਾ: ਸਤਿੰਦਰਜੀਤ ਕੌਰ ਬੁੱਟਰ
ਬਹੁਤ ਵਧੀਆ ਲਿਖਤ ਹੈ