ਚਾਅ
ਚਾਅ, ਖੁਸ਼ੀਆਂ ਦਾ ਨਾਮ ਨਹੀਂ,
ਨਾ ਹੀ ਸੁਪਨਿਆਂ ਦਾ ਕੋਈ ਭੇਦ ਹੈ।
ਇਹ ਤਾਂ ਇੱਕ ਤਰੰਗ ਹੈ,
ਪਾਣੀ ਦੇ ਬੁਦਬੁਦੇ ਨਿਆਈਂ,
ਜੋ ਕੁਝ ਕੁ ਪਲਾਂ ਦੀ
ਜ਼ਿੰਦਗੀ ਭੋਗ ਕੇ
ਮਰ ਜਾਂਦੇ ਨੇ,
ਸਾਹਾਂ ਅੰਦਰ,
ਧਾਹਾਂ ਅੰਦਰ,
ਤੇ ਜੜ੍ਹ ਕਰ ਜਾਂਦੇ ਨੇ,
ਚਾਅ ਉਤਪੰਨ ਕਰਨ ਦੇ
ਖਿਆਲ ਨੂੰ,
ਜਿਊਣ ਦੇ ਸਵਾਲ ਨੂੰ…
ਸ਼ੇਅਰ
- ਉਲਝਣ ਮੇਂ ਥੀ ਕਿ ਖੁਦ-ਪ੍ਰਸਤ ਜਾਂ ਖੁਦਾ-ਪ੍ਰਸਤ ਹੂੰ ਮੈਂ
ਜਮਾਨੇ ਨੇ ਔਰਤ ਕਹਿਕਰ ਮੁਝੇ ਕਮਸ਼ਕਸ਼ ਸੇ ਫਾਰਗ ਕਰ ਦੀਆ - ਮਹਿਫਲ ਦੀ ਰਾਸਗੀ ਭਲਾ ਕਦੋਂ ਗਵਾਰ ਸੀ
ਚੁੱਪ ਦਾ ਹਨੇਰ ਮੇਰੇ ਚੁਤਰਫ਼ੇ ਜੂ ਸਵਾਰ ਸੀ - ਮਲਾਲ ਰਹੇਗਾ ਉਮਰ ਭਰ, ਉਸ ਗੁਫ਼ਤਗੂ ਪਰ ਹਮੇਂ
ਮਸਲਾ ਬਣਾਕਰ ਜਿਸਕੋ, ਤੁਮਨੇ ਕਿਨਾਰਾ ਕਰ ਲਿਆ - ਕੁਛ ਤੋਂ ਰਹਿਮ ਕਰ ਇਮਿਤਹਾਨ-ਏ-ਜ਼ਿੰਦਗੀ
ਕਿ ਆਜ ਫਿਰ ਉਠਾ ਰਹਾ ਹੂੰ ਜਨਾਜ਼ਾ
ਮੈ ਏਕ ਔਰ ਯਕੀਨ ਕਾ - ਸਿਤਮ ਜ਼ਰੀਫ਼ੀ ਹੈ ਜਾਂ ਅਦਾ-ਏ-ਮੁਹੱਬਤ
ਤੇਰੀ ਕੁਰੱਖਤ ਕਾ ਅੰਦਾਜ਼ ਭੀ ਕਾਬਿਲ-ਏ-ਤਰੀਫ਼ ਹੈ
ਡਾ. ਯਾਦਵਿੰਦਰ ਕੌਰ (ਯਾਦ)
ਪੰਜਾਬ, ਭਾਰਤ
ਮੋਬਾਇਲ ਨੰ;9915859993