ਚਾਰ ਕਲਾਵਾਂ ਦਾ ਧਨੀ -ਸੁਰਜੀਤ ਸੰਧੂ ਆਸਟ੍ਰੇਲੀਆ 

ਗੀਤਕਾਰ, ਗਾਇਕ, ਬਾਲ ਲੇਖਕ ਅਤੇ ਚਿੱਤਰਕਾਰ ਚਾਰ ਕਲਾਵਾਂ ਦਾ ਧਨੀ -ਸੁਰਜੀਤ ਸੰਧੂ ਆਸਟ੍ਰੇਲੀਆ 

ਅਨੇਕਾਂ ਪੰਜਾਬੀ ਰੋਜ਼ੀ ਰੋਟੀ ਲਈ ਵਿਦੇਸ਼ਾਂ ‘ਚ ਵੱਸੇ ਹੋਏ ਹਨ ਅਤੇ ਰੁਜ਼ਗਾਰ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਵੀ ਕਰ ਰਹੇ ਹਨ । ਜਿਸ ਤਹਿਤ ਮਾਂ ਬੋਲੀ ਨਾਲ ਬੇਹੱਦ ਲਗਾਉ ਰੱਖਣ ਵਾਲੇ ਗੀਤਕਾਰ ਸੁਰਜੀਤ ਸੰਧੂ ਆਸਟ੍ਰੇਲੀਆ ਰਹਿੰਦੇ ਹੋਏ ਪੰਜਾਬੀ ਮਾਂ ਬੋਲੀ ਨਾਲ ਅਥਾਹ ਪਿਆਰ ਰੱਖ ਕੇ ਬਹੁਪੱਖੀ ਲੇਖਕ ਬਣ ਗਿਆ ਹੈ ਜਿਨ੍ਹਾਂ ਦਾ ਜਨਮ ਮਾਤਾ ਹਰਜੀਤ ਕੌਰ ਸੰਧੂ ਦੀ ਕੁੱਖੋਂ ਪਿਤਾ ਅਜਮੇਰ ਸਿੰਘ ਸੰਧੂ ਦੇ ਘਰ ਪਿੰਡ ਅਜੀਤਵਾਲ ਜਿ਼ਲ੍ਹਾ ਮੋਗਾ (ਪੰਜਾਬ) ‘ਚ ਹੋਇਆ । ਸੰਧੂ ਦੇ ਮਾਤਾ ਵਧੀਆ ਲੇਖਿਕਾ ਹੋਣ ਕਰਕੇ ਲਿਖਣ ਦੀ ਗੁੜ੍ਹਤੀ ਉਨ੍ਹਾਂ ਨੂੰ ਪਰਿਵਾਰ ਚੋਂ ਹੀ ਮਿਲੀ ਹੈ।

         ਸੁਰਜੀਤ ਸੰਧੂ  ‘ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਐ -ਉੱਥੇ ਉੱਥੇ ਚੁਗਣਾ ਪੈਂਦੇ’ ਦੀ ਕਹਾਵਤ ਅਨੁਸਾਰ ਸੰਨ 2009 ‘ਚ ਪਤਨੀ ਹਰਜੀਤ ਕੌਰ ਸੰਧੂ ਅਤੇ ਦੋ ਪੁੱਤਰ ਸੁਖਮਨਦੀਪ ਸਿੰਘ ,ਅਸ਼ਮੀਤ ਸਿੰਘ ਸੰਧੂ ਸਮੇਤ ਪੰਜਾਬ ਛੱਡ ਸੱਤ ਸਮੁੰਦਰੋਂ ਪਾਰ ਆਸਟਰੇਲੀਆ ਦੀ ਧਰਤੀ ਜਾ ਵੱਸੇ ਹਨ ਅਤੇ ਸੁਰਜੀਤ ਸੰਧੂ ਇਕ ਬਹੁਤ ਸੰਜੀਦਾ ਗੀਤਕਾਰ ਸਿੱਧ ਹੋ ਗਿਆ ਹੈ ।ਹੁਣ ਤੱਕ ਉਸ ਦੇ ਅਨੇਕਾਂ ਗੀਤ ਮਾਰਕਿਟ ਵਿੱਚ ਆ ਚੁੱਕੇ ਹਨ। ਜਿਹਨਾਂ ਨੂੰ ਸ੍ਰੋਤਿਆਂ  ਨੇ ਬੜੀ ਸ਼ਿੱਦਤ ਨਾਲ ਸੁਣਿਆ ਹੈ ਅਤੇ ਇੱਕ ਚੰਗੇ ਗੀਤਕਾਰ ਵਜੋਂ ਸੰਧੂ ਦੇ ਨਾਂ ਤੇ ਮੋਹਰ ਲਗਾਈ ਹੈ। ਪਰਮਾਤਮਾ ਦੀ ਮਿਹਰ ਨਾਲ ਸੰਧੂ ਦੇ ਗੀਤਾਂ ਨੂੰ ਅਤਿ ਸੁਰੀਲੀਆਂ ਅਤੇ ਮਕਬੂਲ ਅਵਾਜ਼ਾਂ ਨਸੀਬ ਹੋਈਆਂ ਹਨ ,ਜਿਹਨਾਂ ਵਿੱਚੋਂ ਗਾਇਕਾ ਦੀਪਕ ਢਿੱਲੋਂ,ਜੁਗਨੀ ਢਿੱਲੋਂ, ਰਵਿੰਦਰ ਗਰੇਵਾਲ, ਇੰਦਰਜੀਤ ਨਿੱਕੂ, ਲਵਲੀ ਨਿਰਮਾਣ,ਜੀ,ਐਸ ਪੀਟਰ,ਕੰਨਵਰ ਗਰੇਵਾਲ,ਜਗਜੀਤ ਬੋਪਾਰਾਏ,ਗੁਰਭੇਜ ਬਰਾੜ,ਜਗਪਾਲ ਸੰਧੂ , ਜੇ ਕਿੰਗਰਾ,ਦਵਿੰਦਰ ਦੀਪ,ਜਸਪਾਲ ਮਾਨ, ਹਨੀ ਮਿਰਜ਼ਾ, ਦੌਧਰ ਵਾਲਾ ਕਵੀਸ਼ਰੀ ਜੱਥਾ ਅਤੇ ਢਾਡੀ ਜਸਵਿੰਦਰ ਸਿੰਘ ਬਾਗ਼ੀ ਨਾਮ ਪ੍ਰਮੁੱਖ ਹਨ।ਸੰਧੂ ਸੱਭਿਆਚਾਰ ਦੀ ਪ੍ਰਫੁੱਲਿਤਾ ਨੂੰ ਬਾਖੂਬੀ ਸਮਝਦਾ ਹੈ।ਇਸ ਲਈ ਉਸ ਨੇ ਕਦੇ ਅਜਿਹਾ ਕੁਝ ਨਹੀ ਲਿਖਿਆ ਜੋ ਕਿ ਉਲਾਂਭੇ ਦਾ ਸਬੱਬ ਬਣੇ।

ਸੁਰਜੀਤ ਸੰਧੂ ਆਸਟ੍ਰੇਲੀਆ 

ਗੀਤਾਂ ਬਾਰੇ :

-ਯਾਦ (ਕਨਵਰ ਗਰੇਵਾਲ)-ਕਬੂਤਰ(ਦੀਪਕ ਢਿੱਲੋਂ),ਹਵਾ (ਲਵਲੀ ਨਿਰਮਾਣ)-ਬੀ. ਏ.(ਲਵਲੀ ਨਿਰਮਾਣ)-ਚੁਬਾਰਾ(ਜਗਜੀਤ ਬੋਪਾਰਾਏ)

ਦੋ ਗੱਲਾਂ(ਜਗਜੀਤ ਬੋਪਾਰਾਏ)-ਮਿੱਠੇ-ਮਿੱਠੇ ਬੋਲ (ਜਗਜੀਤ ਬੋਪਾਰਾਏ)-ਚੰਨ ਵੇ(ਜਗਜੀਤ ਬੋਪਾਰਾਏ)ਚੱਕ ਦੇਣਗੇ(ਗੁਰਭੇਜ ਬਰਾੜ)-ਡਾਂਗ(ਗੁਰਭੇਜ ਬਰਾੜ)-ਸਾਡਾ ਚੰਨ(ਜੀ ਐਸ ਪੀਟਰ)-ਵਾਅਦੇ(ਜੀ ਐਸ ਪੀਟਰ)ਦਿਲ ਦੇ ਦਰਵਾਜੇ(ਜੀ ਐਸ ਪੀਟਰ)-ਪਾਣੀ(ਜਗਪਾਲ ਸੰਧੂ)ਬੰਦ ਬੋਤਲੇ(ਜਗਪਾਲ ਸੰਧੂ)ਲਹਿੰਗਾ (ਜੇ ਕਿੰਗਰਾ)-ਬੱਸ (ਜੇ ਕਿੰਗਰਾ-ਜਸਪ੍ਰੀਤ ਢਿੱਲੋੰ)ਗੁਰੂ ਨਾਨਕ ਮੇਰਾ ਨਾਨਕ(ਜੇ ਕਿੰਗਰਾ)ਕੁਦਰਤ( ਜੇ ਕਿੰਗਰਾ)ਨਵਾਂ ਸਾਲ(ਜਸਪਾਲ ਮਾਨ-ਸੱਸੇ ਨੀ ਤੇਰਾ ਲਾਡਲਾ(ਗਾਇਕਾ ਗਗਨਜੀਤ)ਸੋਹਣੀਏ(ਪਰਵਿੰਦਰ ਭੋਲਾ)-ਬਾਬੁਲ(ਡਾ:ਬਲਜੀਤ ਮੋਗਾ)-ਫੁਲਕਾਰੀ-(ਡਾ:ਬਲਜੀਤ ਮੋਗਾ)ਫੇਸਬੁੱਕ(ਪਵਨ ਦੱਦਾਹੂਰ)-ਹਵਾ ਖਰਾਬ(ਪਵਨ ਦੱਦਾਹੂਰ)ਰੁਮਾਲ (ਦਵਿੰਦਰ ਟੂਸਾ)ਸਾਡਾ ਬਾਬਾ ਨਾਨਕ(ਦਵਿੰਦਰ ਟੂਸਾ)-ਲੌਂਗ ਰੂਟ (ਮਲਕੀਤ ਧਾਲੀਵਾਲ)ਰੁਸਨਾ- (ਮੀਤ ਧਾਲੀਵਾਲ)ਦਲੇਰੀ-( ਹਨੀ ਮਿਰਜ਼ਾ)ਆਪਣੇ ਵਿਆਹ ਵਿੱਚ- (ਹਨੀ ਮਿਰਜ਼ਾ ਤੇ ਦੀਪਕ ਢਿੱਲੋਂ)-ਖਾਲਸਾ ਜੀ- (ਦੌਧਰ ਵਾਲਾ ਕਵੀਸ਼ਰੀ ਜੱਥਾ)ਰਾਜ ਕਰੇਗਾ ਖਾਲਸਾ (ਢਾਡੀ ਜਸਵਿੰਦਰ ਸਿੰਘ ਬਾਗ਼ੀ )

                  ਕਿਸਾਨੀ ਸੰਘਰਸ਼,ਕਿਸਾਨਾਂ ਦੇ ਦਰਦ ਅਤੇ ਕਿਸਾਨਾਂ ਦੇ ਜਜਬਾਤਾਂ ਨੂੰ ਆਪਣੀ ਕਲਮ ਰਾਹੀਂ ਦਰਜਨਾਂ ਗੀਤ ਕਲਮਬੰਦ ਕਰਨ ਵਾਲਾ ਪਹਿਲਾ ਗੀਤਕਾਰ – ਸੁਰਜੀਤ ਸੰਧੂ ਹੈ ਜਿਸ ਨੇ ਹੁਣ ਤੱਕ ਸਭ ਤੋਂ ਵੱਧ ਕਿਸਾਨੀ ਨੂੰ ਸਮਰਪਿਤ ਗੀਤ ਲਿਖ ਕੇ ਅਤੇ ਵੱਖ-ਵੱਖ ਪੰਜਾਬੀ ਲੋਕ ਗਾਇਕਾਂ ਦੀ ਮਿੱਠੀਆਵਾਜ਼ ਵਿੱਚ ਰਿਕਾਰਡ ਕਰਵਾ ਕੇ ਸ੍ਰੋਤਿਆਂ ਦੀ ਝੋਲੀ ਪਾਏ ਹਨ। ਜਿਵੇਂ 

-ਕਣਕਾਂ ਹਵਾਵਾਂ (ਰਵਿੰਦਰ ਗਰੇਵਾਲ)-ਕਿਸਾਨਾਂ ਦੀ ਜੁਗਨੀ-(ਇੰਦਰਜੀਤ ਨਿੱਕੂ)-ਮੰਦੜਾ ਹਾਲ ਕਿਸਾਨੀ ਦਾ-(ਦਵਿੰਦਰ ਟੂਸਾ)ਸਰਕਾਰਾਂ -( ਜਸਵਿੰਦਰ ਜੱਸੀ)-ਹੂਕ ਮਿੱਟੀ ਦੀ-(ਸੁਖਨੈਬ ਸਿੰਘ)ਲਲਕਾਰ-(ਗੁਰਮਹਿਕ ਸਿੱਧੂ)ਦਿੱਲੀ ਦਾ ਤੱਖਤ -ਗਾਇਕ-(ਹਨੀ ਮਿਰਜ਼ਾ) ਹਨ

                ਸੁਰਜੀਤ ਸੰਧੂ ਸਿਰਫ ਇੱਕ ਗੀਤਕਾਰ ਹੀ ਨਹੀ ਸਗੋਂ ਉਹ ਲੇਖਣੀ ਦੀ ਹਰ ਵੰਨਗੀ ਵਿੱਚ ਮੁਹਾਰਤ ਰੱਖਦਾ ਹੈ ਜਿਸ ਤਰਾਂ ਬਾਲ ਸਾਹਿਤ,ਕਵਿਤਾ ਆਦਿ।ਸੁਰਜੀਤ ਸੰਧੂ ਦੀ ਪਲੇਠੀ ਬਾਲ ਸਾਹਿਤ ਪੁਸਤਕ “ਨਿੱਕੇ-ਨਿੱਕੇ ਤਾਰੇ” ਜਿਸ ਨੂੰ ਵਿਸ਼ਵ ਭਰ ਵਿੱਚ ਮਣਾਮੂੰਹੀ ਪਿਆਰ ਮਿਲਿਆ ਪਿਛਲੇ ਸਾਲ ਕਈ ਦੇਸ਼ਾਂ ਵਿੱਚ ਲੋਕ ਅਰਪਣ ਹੋਈ। ਉਸ ਦੀ ਦੂਸਰੀ ਬਾਲ ਸਾਹਿਤ ਪੁਸਤਕ “ ਬਾਲ ਪਿਆਰੇ” ਜੋ ਪਿਛਲੇ ਦਿਨੀ ਉਸ ਦੇ ਨਾਨਕੇ ਪਿੰਡ ਵੈਰੋਕੇ (ਮੋਗਾ) ਵਿਖੇ ਲੋਕ ਅਰਪਣ ਹੋਈ। ਜਿਸਨੂੰ ਮਣਾਮੂੰਹੀ ਪਿਆਰ ਮਿਲਿਆ। ਸੁਰਜੀਤ ਨੇ ਇਸ ਬਾਲ ਪੁਸਤਕ ਦੀਆਂ ਕਵਿਤਾਵਾਂ ਦੇ ਨਾਲ-ਨਾਲ ਉਹਨਾਂ ਦੀਆਂ ਤਸਵੀਰਾਂ ਵੀ ਖੁਦ ਬਣਾਈਆਂ ਹਨ। ਉਹ ਇੱਕ ਬਹੁਤ ਵਧੀਆ ਚਿੱਤਰਕਾਰ ਵੀ ਹੈ। ਸੁਰਜੀਤ ਸੰਧੂ ਚਾਰ ਕਲਾਵਾਂ ਦਾ ਪਲੇਠਾ ਲੇਖਕ ਹੈ । ਉਹ ਗੀਤਕਾਰ, ਗਾਇਕ, ਬਾਲ ਸਾਹਿਤਕਾਰ ਅਤੇ ਚਿੱਤਰਕਾਰ ਹੈ। ਉਸ ਦੇ “ਸਮੁੰਦਰੋਂ ਪਾਰ ਦੇ ਦੀਵੇ”ਨਾਮਕ ਸਾਂਝੇ ਕਾਵਿ-ਸੰਗ੍ਰਹਿ ਵਿੱਚ ਦੱਸ ਕਵਿਤਾਵਾਂ ਅਤੇ “ਪੰਜਾਂ ਪਾਣੀਆਂ ਦੇ ਗੀਤ” ਨਾਮਕ ਗੀਤ ਸੰਗ੍ਰਿਹ ਵਿੱਚ ਦੱਸ ਗੀਤ ਸ਼ਾਮਿਲ ਕੀਤੇ ਗਏ ਹਨ।ਸੁਰਜੀਤ ਸੰਧੂ ਦੇ ਸਮੁੱਚੇ ਪਰਿਵਾਰ ਨੂੰ ਪੰਜਾਬੀ ਸਾਹਿਤ ਨਾਲ ਖਾਸਾ ਮੋਹ ਹੈ।ਸੰਧੂ ਦੇ ਮਾਤਾ ਜੀ ਵੀ ਬਹੁਤ ਵਧੀਆ ਲੇਖਕਾ ਹੋਣ ਕਰਕੇ ਸੰਧੂ ਨੂੰ ਕਲਮਗੁੜਤੀ ਚੋਂ ਮਿਲੀ ਹੈ।ਇਸ ਤੋਂ ਵੀ ਕਮਾਲ ਦੀ ਗੱਲ ਇਹ ਹੈ ਕਿ ਉਹਨਾਂ ਦੀ ਧਰਮ-ਪਤਨੀ ਹਰਜੀਤ ਕੌਰ ਸੰਧੂ ਵੀ ਬਹੁਤ ਵਧੀਆ ਲੇਖਿਕਾ ਹੈ।“ਸ਼ਬਦਾਂ ਦੀ ਪਰਵਾਜ਼” ਅਤੇ ”ਜਗਦੇ ਹਰਫ਼ਾਂ ਦੀ ਡਾਰ” ਨਾਮੀ ਗਜ਼ਲ ਸੰਗ੍ਰਹਿ ਵਿੱਚ ਉਹਨਾਂ ਨੇ ਵੀ ਆਪਣੀਆ ਦਸ-ਦੱਸ ਗ਼ਜ਼ਲਾਂ  ਨਾਲ ਹਾਜ਼ਰੀ ਲਵਾਈ ਹੈ।ਵਰਨਣਯੋਗ ਹੈ ਕਿ ਹਰਜੀਤ ਕੌਰ ਸੰਧੂ ਪੰਜਾਬ ਦੇ ਪ੍ਰਸਿੱਧ ਗੀਤਕਾਰ ਅਮਰਜੀਤ ਘੋਲੀਆ ਜੀ ਦੀ ਭੈਣ ਹੈ।ਸੰਧੂ ਨੇ ਜਵਾਨੀ ਦੇ ਕੁਲ 25/30 ਸਾਲ ਪਿੰਡ ਸੋਢੀਵਾਲਾ ਨੇੜੇ(ਤਲਵੰਡੀ-ਭਾਈ) ਫਿਰੋਜਪੁਰ,ਆਪਣੀ  ਭੂਆ ਜੀ ਕੋਲ ਬਿਤਾਏ  ਅਤੇ  ਅੱਜ ਵੀ ਉਹ ਪਿੰਡ ਸੋਢੀਵਾਲ ਦੀ ਉਸ ਪਵਿੱਤਰ ਮਿੱਟੀ  ਤੇ ਵੱਸਦੇ ਲੋਕਾਂ ਨੂੰ ਬਹੁਤ ਯਾਦ ਤੇ ਪਿਆਰ ਕਰਦਾ ਹੈ ।ਸੰਧੂ ਆਸਟ੍ਰੇਲੀਆ ਵਿੱਚ ਮਾਂ ਬੋਲੀ ਨੂੰ ਸਾਂਭਣ ਵਾਲੇ ਮੋਹਰੀ ਪੰਜਾਬੀਆਂ ਵਿੱਚ ਸ਼ਾਮਲ ਹੈ।ਸੰਧੂ ਬ੍ਰਿਸਬੇਨ ਦੀ ਇੰਡੋਜ਼ ਪੰਜਾਬੀ ਸਾਹਿਤ ਆਕਾਦਮੀ ਆਫ ਆਸਟ੍ਰੇਲੀਆ (ਇਪਸਾ) ਦਾ ਪ੍ਰਧਾਨ ਹੈ।ਉਹ ਆਪਣੇ ਮਾਮਾ ਸਵ:ਮਲਕੀਤ ਸਿੰਘ ਵੈਰੋਕੇ ਜੀ ਦਾ ਬੇਹੱਦ ਰਿਣੀ ਹੈ। ਜਿਹਨਾਂ ਨੇ ਉਸ ਨੂੰ ਸਮੇਂ-ਸਮੇਂ ਤੇ ਅੱਗੇ ਵਧਣ ਲਈ ਹੱਲਾ-ਸ਼ੇਰੀ ਦਿੱਤੀ।ਅੱਜ ਦੂਰ ਦੁਰਾਡੇ ਜੇਕਰ ਪੰਜਾਬੀਅਤ ਦੀ ਹੋਂਦ ਬਚੀ ਹੈ ਤਾਂ ਸੁਰਜੀਤ ਸੰਧੂ ਵਰਗੇ ਲੇਖਕਾਂ ਦੀ ਬਦੌਲਤ ਹੈ।ਪਰਮਾਤਮਾ ਸੰਧੂ ਦੇ ਸਮੁੱਚੇ ਪਰਿਵਾਰ ਨੂੰ ਖੁਸ਼ੀ,ਤੰਦਰੁਸਤੀ,ਤਰੱਕੀ,ਲੰਬੀ ਉਮਰ ਅਤੇ ਕਲਮ ਨੂੰ ਬਲ ਬਖਸ਼ੇ ਤਾਂ ਕਿ ਉਹ ਇਸੇ ਤਰਾਂ ਮਾਂ ਬੋਲੀ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹਿਣ ।

ਡਾ ਸਾਧੂ ਰਾਮ ਲੰਗੇਆਣਾ, 9878117285

           

ਪੇਸ਼ਕਸ਼ :- ਡਾ ਸਾਧੂ ਰਾਮ ਲੰਗੇਆਣਾ, 9878117285

Exit mobile version