ਪੱੱਖੋ ਕਲਾਂ, (ਸੁਖਜਿੰਦਰ ਸਮਰਾ ) ਬੇ.ਕੇ.ਯੂ.ਡਕੌਂਦਾ ਅਤੇ ਬੀ.ਕੇ.ਯੂ ਕਾਦੀਆਂ ਦੇ ਅਹੁਦੇਦਾਰਾਂ ਦੀ ਇੱਕ ਮੀਟਿੰਗ ਪੱਖੋ ਕਲਾਂ ਵਿਖੇ ਹੋਈ । ਇਸ ਸਮੇਂ ਅਗੂਆਂ ਵੱਲੋਂ ਇੱਕ ਲਿਖਤੀ ਮਤਾ ਪਾ ਕੇ ਪਿੰਡ ਵਿੱਚ ਸਰਕਾਰ ਵੱਲੋਂ ਲਗਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦੇ ਵਿਰੋਧ ਵਿੱਚ ਲਾਮਬੰਦੀ ਕੀਤੀ । ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਹਰ ਵਰਗ ਨੂੰ 300 ਯੂਨਿਟ ਮੁਫਤ ਦੇਣ ਦਾ ਐਲਾਨ ਕਰਕੇ ਹੋਂਦ ਵਿੱਚ ਆਈ ਹੈ ਅਤੇ ਦੂਜੇ ਪਾਸੇ ਚਿੱਪ ਵਾਲੇ ਮੀਟਰ ਲਾ ਕੇ ਲੋਕਾਂ ਤੇ ਹੋਰ ਸਿਕੰਜਾ ਕਸਣ ਦੀਆਂ ਵਿਉਂਤਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਸਮੇਂ ਪਿੰਡ ਇਕਾਈ ਪ੍ਰਧਾਨ ਬੂਟਾ ਸਿੰਘ , ਬਲਜੀਤ ਸਿੰਘ ਬੱਲ੍ਹੀ, ਬਲਦੇਵ ਸਿੰਘ , ਨਛੱਤਰ ਸਿੰਘ ਸਮਰਾ, ਗੁਰਚਰਨ ਸਿੰਘ, ਸੇਵਕ ਸਿੰਘ ਢਿੱਲੋਂ, ਜੀਤ ਸਿੰਘ, ਬਿੱਕਰ ਸਿੰਘ , ਬਲਵੀਰ ਸਿੰਘ ਆਦਿ ਹਾਜ਼ਰ ਸਨ। ਕੈਪਸ਼ਨ – ਮੀਟਿੰਗ ਸਮੇਂ ਮਤਾ ਪੇਸ਼ ਕਰ ਰਹੇ ਕਿਸਾਨ ਆਗੂ