ਕੁਰਸੀ ਦੇ ਆਲੇ ਦੁਆਲੇ

ਜਗਮੀਤ ਸਿੰਘ ਨੂੰ ਲਿਬਰਲਾਂ ਤੋ ਹਮਾਇਤ ਵਾਪਿਸ ਲੈਣ ਦੀ ਪੀਅਰ ਪੋਇਲੀਵਰ ਨੇ ਕੀਤੀ ਮੰਗ

ਇਸ ਪਤਝੜ ਵਿੱਚ ਚੋਣ ਕਰਾਉਣ ਦੀ ਅਪੀਲ ਕੀਤੀ

ਟੋਰਾਂਟੋ (ਬਲਜਿੰਦਰ ਸੇਖਾ )ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਇਸ ਅਕਤੂਬਰ ਵਿੱਚ ‘ਕਾਰਬਨ ਟੈਕਸ ਚੋਣ’ ਚਾਹੁੰਦੇ ਹਨ।ਪਾਰਟੀ ਦੇ ਆਗੂ ਪੀਅਰ ਪੋਇਲੀਵਰ ਨੇ ਲਿਖਿਆ ਕਿ ਐਨਡੀਪੀ ਪਾਰਟੀ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਕਿਫਾਇਤੀ ਬਣਾਉਣ ਦੇ ਇਰਾਦੇ ਦੇ ਹਮਾਇਤ ਦੇ ਰਹੀ ਇਸ ਦੇ ਬਾਵਜੂਦ, ਕਰਿਆਨੇ ਦੀ ਕੀਮਤ ਜ਼ਿਆਦਾ ਹੈ, ਫੂਡ ਬੈਂਕਾਂ ਵਿੱਚ ਮੰਗ ਵੱਧ ਰਹੀ ਹੈ ਅਤੇ ਬਹੁਤ ਸਾਰੇ ਬੱਚੇ ਅਜੇ ਵੀ ਭੁੱਖੇ ਸਕੂਲ ਜਾਂਦੇ ਹਨ। ਉਹਨਾਵਧਦੀਆਂ ਲਾਗਤਾਂ ਲਈ ਕਾਰਬਨ ਟੈਕਸ ਅਤੇ ਅਰਬਾਂ ਹੋਰ ਖਰਚਿਆਂ ਨੂੰ ਜ਼ਿੰਮੇਵਾਰ ਠਹਿਰਾਇਆ ।

ਕਨੇਡੀਅਨ ਇਸ ਮਹਿੰਗੇ ਗੱਠਜੋੜ ਨੂੰ ਇੱਕ ਹੋਰ ਸਾਲ ਬਰਦਾਸ਼ਤ ਜਾਂ ਸਹਿਣ ਨਹੀਂ ਕਰ ਸਕਦੇ। ਕਿਸੇ ਨੇ ਤੁਹਾਨੂੰ (ਪ੍ਰਧਾਨ ਮੰਤਰੀ ਜਸਟਿਨ) ਟਰੂਡੋ ਨੂੰ ਸੱਤਾ ਵਿੱਚ ਰੱਖਣ ਲਈ ਵੋਟ ਨਹੀਂ ਦਿੱਤੀ। ਤੁਹਾਡੇ ਕੋਲ ਉਸਦੀ ਸਰਕਾਰ ਨੂੰ ਹੋਰ ਸਾਲ ਬਾਹਰ ਕੱਢਣ ਦਾ ਫਤਵਾ ਨਹੀਂ ਹੈ, ”ਪੋਲੀਏਵਰ ਨੇ ਜ਼ੋਰ ਦੇ ਕੇ ਕਿਹਾ। “ਇਸ ਸਾਲ ਦੇ ਅਕਤੂਬਰ ਵਿੱਚ ਕਾਰਬਨ ਟੈਕਸ ਚੋਣ ਸ਼ੁਰੂ ਕਰਨ ਲਈ ਇਸ ਸਤੰਬਰ ਵਿੱਚ ਮਹਿੰਗੇ ਗੱਠਜੋੜ ਵਿੱਚੋਂ ਬਾਹਰ ਨਿਕਲੋ ਅਤੇ ਸਰਕਾਰ ਵਿੱਚ ਅਵਿਸ਼ਵਾਸ ਦਾ ਵੋਟ ਦਿਓ। ਜਾਂ ਤੁਸੀਂ ਹਮੇਸ਼ਾ ਲਈ ‘ਸੇਲਆਊਟ ਸਿੰਘ’ ਵਜੋਂ ਜਾਣੇ ਜਾਂਦੇ ਜਾਵੋਗੇ । ਬੀਤੇ ਦਿਨਾਂ ਦੀਆਂ ਕਨੇਡਾ ਵਿੱਚ ਵਧਦੀਆਂ ਸਰਗਰਮੀਆਂ ਛੇਤੀ ਚੋਣਾਂ ਵੱਲ ਇਸ਼ਾਰਾ ਕਰ ਰਹੀਆਂ ਹਨ ।ਜੇ ਇਸ ਤਰਾਂ ਹੁੰਦਾ ਹੈ ਤਾਂ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਟੁੱਟ ਸਕਦੀ ਹੈ ।ਸ਼ਰਵਿਆਂ ਮੁਤਾਬਿਕ ਅਗਲੀ ਸਰਕਾਰ ਕੰਸ਼ਰਵੇਟਿਵ ਪਾਰਟੀ ਦੀ ਬਣ ਸਕਦੀ ਹੈ

Show More

Related Articles

Leave a Reply

Your email address will not be published. Required fields are marked *

Back to top button
Translate »