ਟਰੂਡੋ ਸਾਹਿਬ ਨੂੰ ਇੱਕ ਹੋਰ ਝਟਕਾ- ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਵੱਲੋਂ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ
ਔਟਵਾ (ਪੰਜਾਬੀ ਅਖ਼ਬਾਰ ਬਿਊਰੋ) ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਅਜੇ ਬੀਤੇ ਦਿਨ ਜਗਮੀਤ ਸਿੰਘ ਵੱਲੋਂ ਸਮਝੌਤਾ ਤੋੜੇ ਜਾਣ ਦੇ ਸਦਮੇ ਤੋਂ ਉਭਰੀ ਵੀ ਨਹੀਂ ਸੀ ਕਿ ਅੱਜ ਪਾਰਟੀ ਦੇ ਨੈਸ਼ਨਲ ਕੈਂਪੇਨ ਡਾਇਰੈਕਟਰ ਜੇਰੇਮੀ ਬਰਾਡਹਰਸਟ ਨੇ ਆਪਣੇ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਜੇਰੇਮੀ ਬਰਾਡਹਰਸਟ ਨੇ ਜਾਰੀ ਕੀਤੇ ਗਏ ਬਿਆਨ ਵਿੱਚ ਆਖਿਆ ਹੈ ਕਿ ਆਪਣੇ ਪਰਿਵਾਰ ਨਾਲ ਚਰਚਾ ਕਰਨ ਅਤੇ ਚੰਗੀ ਤਰ੍ਹਾਂ ਸੋਚਣ ਉਪਰੰਤ ਉਹਨਾਂ ਨੇ ਨੈਸ਼ਨਲ ਕੈਂਪੇਨ ਡਾਇਰੈਕਟਰ ਦੇ ਅਹੁਦੇ ਨੂੰ ਤਿਆਗਣ ਦਾ ਐਲਾਨ ਕੀਤਾ ਹੈ ਅਤੇ 30 ਸਤੰਬਰ ਤੋਂ ਬਾਅਦ ਉਹ ਇਸ ਅਹੁਦੇ ਉੱਪਰ ਨਹੀਂ ਰਹਿਣਗੇ। ਉਹਨਾਂ ਆਖਿਆ ਕਿ ਇਸ ਵਕਤ ਫ਼ੈਡਰਲ ਲਿਬਰਲ ਪਾਰਟੀ , ਪ੍ਰਧਾਨ ਮੰਤਰੀ ਅਤੇ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇੱਕ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਪਾਰਟੀ ਵਿੱਚ ਹੋਰ ਜ਼ਿਆਦਾ ਊਰਜਾ ਲਿਆ ਸਕੇ, ਜੋ ਕਿ ਮੈਂ ਉਮਰ ਦੇ ਇਸ ਪੜਾਅ ਤੇ ਸ਼ਾਇਦ ਨਹੀਂ ਕਰ ਸਕਦਾ। ਉਹਨਾਂ ਆਖਿਆ ਕਿ ਪਿਛਲੇ 20 ਸਾਲਾਂ ਤੋਂ ਤੇ ਖਾਸ ਕਰਕੇ ਪਿਛਲੀਆਂ ਪੰਜ ਨੈਸ਼ਨਲ ਕੈਂਪੇਨਸ ਦੇ ਦੌਰਾਨ ਮੇਰੀ ਪਤਨੀ ਅਤੇ ਬੱਚਿਆਂ ਨੇ ਮੇਰੀ ਇਸ ਡਿਊਟੀ ਲਈ ਕਾਫੀ ਜਿਆਦਾ ਕੁਰਬਾਨੀ ਦਿੱਤੀ ਹੈ ਤੇ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਇੱਕ ਹੋਰ ਸਾਲ ਇਸੇ ਤਰ੍ਹਾਂ ਰਹਿਣਾ ਪਵੇ। With Thanks Photo courtesy : (Adrian Wyld/The Canadian Press)
Jeremy Broadhurst has announced he is stepping down as the Liberal Party’s national campaign director. (Adrian Wyld/The Canadian Press)