ਝੂਟੇ ਮਾਟੇ ਕਰਦੇ ਕਰਦੇ 500 ਸੈਲਾਨੀ ਪਹਾੜੀ ਦੀ ਚੋਟੀ ਉੱਪਰ ਹੀ ਫਸੇ।


ਕੈਲਗਰੀ( ਪੰਜਾਬੀ ਅਖ਼ਬਾਰ ਬਿਊਰੋ)
ਬੈਂਫ ਵਿਖੇ ਝੂਟੇ ਮਾਟੇ ਕਰਦੇ ਕਰਦੇ 500 ਦੇ ਕਰੀਬ ਸੈਲਾਨੀ ਪਹਾੜੀ ਦੀ ਚੋਟੀ ਉੱਪਰ ਹੀ ਫਸ ਗਏ। ਕੈਲਗਰੀ ਦੇ ਨੇੜੇ ਹੀ ਪੈਂਦੇ ਸੈਲਾਨੀ ਏਰੀਆ ਬੈਂਫ ਵਿਖੇ ਬਿਜਲੀ ਬੰਦ ਹੋਣ ਕਾਰਨ ਬੈਂਫ ਗੰਡੋਲਾ ਬੰਦ ਹੋ ਗਿਆ, ਜਿਸ ਕਾਰਣ ਸੈਂਕੜੇ ਸੈਲਾਨੀ ਪਹਾੜੀ ਦੀ ਚੋਟੀ ‘ਤੇ ਫਸ ਗਏ ਸਨ।

ਜੇਕਰ ਉਹ ਪਹਾੜੀ ਰਸਤੇ ਆਉਂਦੇ ਸਨ ਤਾਂ ਲੱਗਪੱਗ ਸਾਢੇ ਪੰਜ ਕਿਲੋਮੀਟਰ ਦਾ ਵਿੰਗਾ ਟੇਡਾ ਰਸਤਾ ਅਖਤਿਆਰ ਕਰਨਾ ਪੈਣਾਂ ਸੀ। ਪਰ ਬਜੁਰਗਾਂ ਅਤੇ ਬੱਚਿਆਂ ਲਈ ਇਸ ਰਸਤੇ ਆਉਣਾ ਮੁਸਕਿਲ ਸੀ। ਸੋਮਵਾਰ ਦੀ ਰਾਤ ਪਾਰਕ ਦੀ ਗੰਡੋਲਾ ਰਾਈਡ ਬੰਦ ਹੋਣ ਤੋਂ ਬਾਅਦ, ਸੈਂਕੜੇ ਲੋਕਾਂ ਨੂੰ ਅਚਾਨਕ ਬੈਂਫ ਦੇ ਸਲਫਰ ਮਾਉਂਟੇਨ ਪਹਾੜੀ ਦੇ ਸਿਖਰ ‘ਤੇ ਵਿਜ਼ਟਰ ਸੈਂਟਰ ਵਿੱਚ ਹੀ ਰਾਤ ਬਿਤਾਉਣੀ ਪਈ । ਫਸੇ ਹੋਏ ਲੋਕਾਂ ਨੂੰ ਤੋਹਫਿਆਂ ਵਾਲੀ ਦੁਕਾਨ ਤੋਂ ਕੰਬਲ ਅਤੇ ਸਵੈਟਰ ਮਹਿੰਗੇ ਮੁੱਲ ਖਰੀਦਣੇ ਪਏ । ਮੰਨਿਆ ਜਾਂਦਾ ਹੈ ਕਿ ਰਾਤ 8:30 ਵਜੇ ਬਿਜਲੀ ਚਲੀ ਗਈ ਸੀ। ਜਿਸ ਕਾਰਣ ਪਹਾੜੀ ਤੋਂ ਹੇਠਾਂ ਉੱਪਰ ਜਾਣ ਵਾਲੀ ਗੰਡੋਲਾ ਬੰਦ ਹੋ ਗਈ ਸੀ ਆਰ ਸੀ ਐਮ ਪੀ ਅਤੇ ਸੈਲਾਨੀ ਏਰੀਆ ਦੇ ਮੁਲਾਜਮਾਂ ਵੱਲੋਂ ਲੋਕਾਂ ਨੂੰ ਹੇਠਾ ਲੈਕੇ ਆਉਣ ਲਈ ਦੋ ਹੈਲੀਕੈਪਟਰਾਂ ਦੀ ਵਰਤੋਂ ਕੀਤੀ ਗਈ । ਵਰਨਣ ਯੋਗ ਹੈ ਕਿ ਬੈਂਫ ਏਰੀਆਂ ਵਿੱਚ ਪਹਾੜ ਦੀ ਉਚਾਈ ਉੱਪਰ ਰੈਸਟੋਰੈਂਟ ਅਤੇ ਸੈਲਾਨੀਆਂ ਦੇ ਘੁੰਮਣ ਲਈ ਇਹ ਏਰੀਆ ਬਣਿਆ ਹੋਇਆ ਹੈ ਜਿਸ ਉੱਪਰ ਜਾਣ ਲਈ ਲੋਹੇ ਦੀ ਮੋਟੀ ਤਾਰ ਦੇ ਸਹਾਰੇ (ਗੰਡੋਲਾ ) ਡੋਲੀਆਂ ਰਾਹੀਂ ਉੱਪਰ ਜਾਇਆ ਜਾਂਦਾ ਹੈ । ਸੀ ਟੂ ਸਕਾਈ ਨਾਂ ਦਾ ਇਹ ਪ੍ਰਜੈਕਟ ਦੇ ਇਸ ਘਟਨਾ ਨਾਲ ਚਰਚਾ

Exit mobile version