ਟਰੂਡੋ ਅਤੇ ਟਰੰਪ ਵਿਚਕਾਰ ਗੱਲਬਾਤ- ਡਗ ਫੋਰਡ ਬਿਜਲੀ ਟੈਰਿਫ ਲਾਉਣ ਲਈ ਤਿਆਰ

ਕਨੇਡਾ ਅਮਰੀਕਾ ਟਰੇਡ ਵਾਰ –
ਕੈਲਗਰੀ ਪੰਜਾਬੀ ਅਖ਼ਬਾਰ ਬਿਊਰੋ) ਕਨੇਡਾ ਅਮਰੀਕਾ ਦਰਮਿਆਨ ਚੱਲ ਰਹੀ ਟਰੇਡ ਵਾਰ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਹੈ ਕਿ ਉਹਨਾਂ ਦੀ ਬੀਤੇ ਦਿਨ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਈ ਗੱਲਬਾਤ ਬੜੀ ਕਲਰਫੁਲ ਜਾਂ ਰੰਗੀਨ ਸੀ ਪਰ ਨਾਲ ਹੀ ਪ੍ਰਧਾਨ ਮੰਤਰੀ ਨੇ ਆਖਿਆ ਕਿ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਟ੍ਰੇਡ ਵਾਰ ਅਜੇ ਨੇੜ ਭਵਿੱਖ ਵਿੱਚ ਜਾਰੀ ਰਹੇਗੀ ਅੱਜ ਓਟਵਾ ਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਆਖਿਆ ਕਿ ਉਹਨਾਂ ਦੀ ਰਾਸ਼ਟਰਪਤੀ ਟਰੰਪ ਨਾਲ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਹੋਈ ਪਰ ਮੁੱਖ ਮੁੱਦਾ ਟਰੇਡ ਵਾਰ ਹੀ ਸੀ ਜੋ ਰਾਸ਼ਟਰਪਤੀ ਵੱਲੋਂ ਕੈਨੇਡਾ ਨਾਲ ਸ਼ੁਰੂ ਕੀਤੀ ਗਈ ਹੈ। ਉਹਨਾਂ ਆਖਿਆ ਕਿ ਕੈਨੇਡਾ ਮਜ਼ਬੂਤੀ ਨਾਲ ਟਰੰਪ ਵੱਲੋਂ ਸ਼ੁਰੂ ਕੀਤੀ ਗਈ ਵਪਾਰਕ ਜੰਗ ਦਾ ਮਜ਼ਬੂਤੀ ਨਾਲ ਜਵਾਬ ਦਿੰਦਾ ਰਹੇਗਾ
ਉਧਰ ਵਾਈਟ ਹਾਊਸ ਦੀ ਪ੍ਰੈਸ ਸੈਕਰੇਟਰੀ ਕੈਰੋਲੀਨ ਲੀਵਿਟ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਵਿਚਾਲੇ ਦੋਸਤਾਨਾ ਮਾਹੌਲ ਵਿੱਚ ਗੱਲਬਾਤ ਹੋਈ ਹੈ ਹਾਲਾਂਕਿ ਪ੍ਰੈਸ ਸੈਕਟਰੀ ਵੱਲੋਂ ਵੀ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਗਵਰਨਰ ਟਰੂਡੋ ਕਹਿ ਕੇ ਸੰਬੋਧਨ ਕੀਤਾ ਗਿਆ ਇਸ ਦੇ ਨਾਲ ਹੀ ਉਸ ਵੱਲੋਂ ਆਖਿਆ ਗਿਆ ਕਿ ਕੈਨੇਡਾ ਅਤੇ ਮੈਕਸੀਕੋ ਵਾਲੇ ਪਾਸਿਓਂ ਅਮਰੀਕਾ ਚ ਫੈਂਟਾਨਲ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਵੱਡਾ ਵਾਧਾ ਹੋਇਆ ਹੈ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਅੱਜ ਐਲਾਨ ਕੀਤਾ ਹੈ ਕਿ ਉਹਨਾਂ ਵੱਲੋਂ ਮੈਕਸੀਕੋ ਦੇ ਜਿਆਦਾਤਰ ਉਤਪਾਦਾਂ ਉੱਪਰ ਲਗਾਇਆ ਗਿਆ 25 ਫੀਸਦੀ ਟੈਰਿਫ ਇੱਕ ਮਹੀਨੇ ਲਈ ਰੋਕਿਆ ਜਾ ਰਿਹਾ ਹੈ ਡੋਨਲਡ ਟਰੰਪ ਦਾ ਇਹ ਬਿਆਨ ਕਮਰਸ ਸੈਕਰੇਟਰੀ ਹੋਵਡ ਲੁਟਨਿਕ ਦੇ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿੱਚ ਉਹਨਾਂ ਆਖਿਆ ਸੀ ਕਿ ਕੈਨੇਡਾ ਤੇ ਮੈਕਸੀਕੋ ਉੱਪਰ ਲਗਾਏ ਗਏ ਟੈਰੀਫ਼ਾਂ ਵਿੱਚ ਦੇਰੀ ਹੋ ਸਕਦੀ ਹੈ ਹੈ। ਟਰੰਪ ਨੇ ਟਰੁਥ ਸੋਸ਼ਲ ਉੱਪਰ ਪਾਈ ਪੋਸਟ ਵਿੱਚ ਆਖਿਆ ਹੈ ਕਿ ਅਸੀਂ ਮਿਲ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਅਤੇ ਫੈਂਟਾਨਿਲ ਨੂੰ ਅਮਰੀਕਾ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਕਾਫੀ ਮਿਹਨਤ ਕਰ ਰਹੇ ਹਾਂ

ਇਸੇ ਦੌਰਾਨ ਓਂਟਾਰੀਓ ਦੇ ਪ੍ਰੀਮੀਅਰ ਨੇ ਆਖਿਆ ਹੈ ਕਿ ਉਹਨਾਂ ਵੱਲੋਂ ਅਮਰੀਕਾ ਦੇ ਤਿੰਨ ਸੂਬਿਆਂ ਵਿੱਚ ਦਿੱਤੀ ਜਾ ਰਹੀ ਬਿਜਲੀ ਸਪਲਾਈ ਉੱਪਰ 25 ਫੀਸਦੀ ਟੈਰਿਫ ਸੋਮਵਾਰ ਤੋਂ ਲਾਗੂ ਹੋ ਜਾਣਗੇ ਡਗ ਫ਼ੋਰਡ ਜੋ ਕਿ ਸੀਐਨਐਨ ਉੱਪਰ ਸਵਾਲਾਂ ਦਾ ਜਵਾਬ ਦੇ ਰਹੇ ਸਨ ਨੇ ਆਖਿਆ ਕਿ ਸੋਮਵਾਰ ਤੋਂ ਅਮਰੀਕਾ ਦੇ ਤਿੰਨ ਸੂਬਿਆਂ ਦੇ ਡੇਢ ਮਿਲੀਅਨ ਘਰਾਂ ਅਤੇ ਵਪਾਰਕ ਅਦਾਰਿਆਂ ਨੂੰ ਦਿੱਤੀ ਜਾਂਦੀ ਬਿਜਲੀ ਉੱਪਰ 25 ਫੀਸਦੀ ਟੈਰਿਫ ਲੱਗ ਜਾਣਗੇ ਦੱਸਣਾ ਬਣਦਾ ਹੈ ਕਿ ਬੀਤੇ ਦਿਨ ਫੋਰਡ ਨੇ ਆਖਿਆ ਸੀ ਕਿ ਉਹਨਾਂ ਵੱਲੋਂ ਮਿਸ਼ੀਗਨ ਨਿਊਯਾਰਕ ਸਟੇਟ ਅਤੇ ਮਿਨੀਸੋਟਾ ਨੂੰ ਦਿੱਤੀ ਜਾਂਦੀ ਬਿਜਲੀ ਉੱਪਰ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਐਲਾਨੇ 25 ਫੀਸਦੀ ਟੈਰਫਾਂ ਦੇ ਬਰਾਬਰ ਹੀ ਟੈਰਿਫ ਲਗਾ ਦਿੱਤੇ ਜਾਣਗੇ