ਟਰੂਡੋ ਤੁਰ ਚੱਲਿਐ ਪਰ ਚੱਲਿਐ ਚਿੱਚੜ ਚਾਲ !


ਔਟਵਾ(ਪੰਜਾਬੀ ਅਖ਼ਬਾਰ ਬਿਊਰੋ) ਆਪਣੇ ਸਾਥੀ ਸੰਸਦ ਮੈਂਬਰਾਂ ਦੇ ਦਬਾਅ ਹੇਠ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਫੈਸਲਾ ਲਿਆ ਹੈ ਕਿ ਲਿਬਰਲ ਪਾਰਟੀ ਦਾ ਨਵਾਂ ਆਗੂ ਚੁਣ ਲੈਣ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਦਾ ਅਹੁਦਾ ਅਤੇ ਲਿਬਰਲ ਪਾਰਟੀ ਦੇ ਆਗੂ ਦਾ ਅਹੁਦਾ ਛੱਡ ਦੇਣਗੇ। ਪ੍ਰਧਾਨ ਮੰਤਰੀ ਟਰੂਡੋ ਨੇ ਅੱਜ ਸਵੇਰੇ ਗਵਰਨਰ ਜਨਰਲ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਸਦਨ 24 ਮਾਰਚ 2025 ਤੱਕ ਠੱਪ ਰੱਖਣ ਦਾ ਫੈਸਲਾ ਲਿਆ ਗਿਆ ਹੈ। ਟਰੂਡੋ ਸਾਹਿਬ ਦੇ ਸਾਥੀ ਪਾਰਲੀਮੈਂਟ ਮੈਂਬਰਾਂ ਵਿੱਚੋਂ ਵੱਡੀ ਗਿਣਤੀ ਵਿੱਚ ਹੁਣ ਉਸਦੇ ਵਿਰੋਧ ਵਿੱਚ ਖਲੋਤੇ ਹਨ ਜਿਸ ਕਾਰਣ ਇਹਨੀ ਦਿਨੀ ਅਜਿਹੀ ਸਥਿੱਤੀ ਬਣ ਗਈ।
ਕੈਨੇਡਾ ਵਿੱਚ ਆਮ ਚੋਣਾਂ ਅਕਤੂਬਰ 2025 ਵਿੱਚ ਹੋਣੀਆਂ ਤੈਅ ਹਨ ਪਰ ਕੁਰਸੀ ਮੋਹ ਟਰੂਡੋ ਸਾਹਿਬ ਕੁਰਸੀ ਵੱਲ ਖਿੱਚ ਰਿਹਾ ਹੈ। ਆਉਣ ਵਾਲੇ ਦਿਨੀ ਰਾਜਨੀਤਕ ਚੁੰਝ ਚਰਚਾ ਦੀ ਗਰਮਾਹਟ ਰਹੇਗੀ

Exit mobile version