ਕੁਰਸੀ ਦੇ ਆਲੇ ਦੁਆਲੇ

ਟਰੂਡੋ ਸਰਕਾਰ ਨੂੰ ਕੋਈ ਖਤਰਾ ਨਹੀਂ ,ਦੋ ਪਾਰਟੀਆਂ ਹੱਕ ਵਿੱਚ ਡਟੀਆਂ

ਔਟਵਾ 19 ਸਤੰਬਰ 2024(ਪੰਜਾਬੀ ਅਖ਼ਬਾਰ ਬਿਊਰੋ) ਬੀਤੇ ਦਿਨ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਤੇ ਲੀਡਰ ਪੀਅਰੇ ਪੋਲੀਵਰ ਨੇ ਐਲਾਨ ਕੀਤਾ ਸੀ ਕਿ ਉਹਨਾਂ ਵੱਲੋਂ ਅਗਲੇ ਹਫਤੇ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਸਰਕਾਰ ਦੇ ਖਿਲਾਫ ਬੇ-ਭਰੋਸਗੀ ਮਤਾ ਪੇਸ਼ ਕੀਤਾ ਜਾਵੇਗਾ। ਹੁਣ ਬਲਾਕ ਕਿਊਬਿਕਾ ਅਤੇ ਐਨਡੀਪੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਕੰਜ਼ਰਵੇਟਿਵ ਪਾਰਟੀ ਦੇ ਇਸ ਮਤੇ ਦਾ ਸਮਰਥਨ ਨਹੀਂ ਕਰਨਗੇ ਤੇ ਇਸ ਦੇ ਵਿਰੋਧ ਵਿੱਚ ਵੋਟ ਪਾਉਣਗੇ। ਬਲਾਕ ਕਿਊਬਿਕਾ ਦੇ ਲੀਡਰ ਅਤੇ ਐਨਡੀਪੀ ਲੀਡਰ ਨੇ ਸਪਸ਼ਟ ਤੌਰ ਤੇ ਕਹਿ ਦਿੱਤਾ ਕਿ ਉਹ ਕੰਜ਼ਰਵੇਟਿਵ ਪਾਰਟੀ ਦੀ ਇਸ ਖੇਡ ਦਾ ਹਿੱਸਾ ਨਹੀਂ ਬਣਨਗੇ 

Show More

Related Articles

Leave a Reply

Your email address will not be published. Required fields are marked *

Back to top button
Translate »