ਐਧਰੋਂ ਓਧਰੋਂ

ਟਰੰਪ ਉੱਪਰ ਇੱਕ ਹੋਰ ਹਮਲਾ ਹੋਣੋ ਬਚਿਆ, ਸ਼ੱਕੀ ਹਮਲਾਵਰ ਫੜਿਆ ਗਿਆ


ਫਲੋਰੀਡਾ(ਪੰਜਾਬੀ ਅਖ਼ਬਾਰ ਬਿਊਰੋ) ਅਮਰੀਕੀ ਜਾਂਚ ਏਜੰਸੀ ਐੱਫ਼ਬੀਆਈ ਨੇ ਕਿਹਾ ਕਿ ਫਲੋਰਿਡਾ ਦੇ ਵੈਸਟ ਪਾਮ ਬੀਚ ਵਿੱਚ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਗੋਲਫ਼ ਕਲੱਬ ਵਿਚ ਉਨ੍ਹਾਂ ਦੀ ਹੱਤਿਆ ਦੀ ਕੋਸ਼ਿਸ਼ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਕਰੀਬ 9 ਹਫ਼ਤੇ ਪਹਿਲਾਂ ਇੱਕ ਬੰਦੂਕਧਾਰੀ ਵੱਲੋਂ 13 ਜੁਲਾਈ ਨੂੰ ਇਕ ਰੈਲੀ ਦੌਰਾਨ ਟਰੰਪ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਗਈ ਸੀ।ਹਾਲ ਹੀ ਦੀ ਘਟਨਾ ਵਿਚ ਟਰੰਪ ਜਿੱਥੇ ਗੋਲਫ ਖੇਡ ਰਹੇ ਸਨ ਉੱਥੋਂ ਕੁੱਝ ਦੂਰੀ ’ਤੇ ਲੁਕ ਕੇ ਬੈਠੇ ਅਮਰੀਕੀ ਸਿਕਰੇਟ ਸਰਵਿਸ ਦੇ ਏਜੰਟ ਨੇ ਦੇਖਿਆ ਕਿ 400 ਗਜ਼ ਦੀ ਦੂਰੀ ’ਤੇ ਝਾੜੀਆਂ ਵਿਚ ਇੱਕ ਅਸਾਲਟ ਟਾਈਪ  ਰਾਈਫਲ ਦੀ ਨਾਲੀ ਦਿਖ ਰਹੀ ਸੀ, ਜਿਸ ’ਤੇ ਏਜੰਟ ਵੱਲੋਂ ਗੋਲੀ ਚਲਾਉਣ ’ਤੇ ਬੰਦੂਕਧਾਰੀ ਰਾਈਫ਼ਲ ਛੱਡ ਕੇ ਫ਼ਰਾਰ ਹੋ ਗਿਆ ਪਰ ਬਾਅਦ ਵਿਚ ਅਧਿਕਾਰੀ ਨੇ ਉਸਨੂੰ ਕਾਬੂ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ਤੋਂ ਦੋ ਬੈਗ, ਨਿਸ਼ਾਨਾ ਲਗਾਉਣ ਲਈ ਵਰਤੀ ਜਾਣ ਵਾਲੀ ਦੂਰਬੀਨ ਅਤੇ ਕੈਮਰਾ ਵੀ ਮਿਲੇ ਹਨ।ਟਰੰਪ ਨੇ ਆਪਣੇ ਸਮਰਥਕਾਂ ਨੂੰ ਕਿਹਾ, ‘‘ਮੈਂ ਠੀਕ ਹਾਂ ਅਤੇ ਮੈਨੂੰ ਕੋਂਈ ਚੀਜ਼ ਨਹੀਂ ਰੋਕ ਸਕਦੀ।’’  ਹਿਰਾਸਤ ਵਿਚ ਲਏ ਗਏ ਵਿਅਕਤੀ ਦਾ ਨਾਂ ਰਿਆਨ ਰਾਉਥ ਹੈ।ਉਸ ਨੂੰ ਫਲੋਰੀਡਾ ਦੀ ਫੈਡਰਲ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਲਗਭਗ ਅੱਠ ਮਿੰਟ ਤੱਕ ਸੁਣਵਾਈ ਹੋਈ ਜਿਸ ਵਿੱਚ ਉਸ ਉੱਪਰ ਹਥਿਆਰਾਂ ਨਾਲ ਸੰਬੰਧਿਤ ਚਾਰਜ ਲਗਾਏ ਗਏ ਹਨ ਅਤੇ ਜਾਂਚ ਉਪਰੰਤ ਉਸ ਉੱਪਰ ਹੋਰ ਕਈ ਗੰਭੀਰ ਚਾਰਜਜ ਲਗਾਏ ਜਾਣ ਦੀ ਸੰਭਾਵਨਾ ਹੈ

Show More

Related Articles

Leave a Reply

Your email address will not be published. Required fields are marked *

Back to top button
Translate »