ਟਰੰਪ ਉੱਪਰ ਗੋਲੀ ਚਲਾਉਣ ਵਾਲਾ ਕੰਮ ਉੱਪਰ ਇਹ ਆਖ ਕੇ ਆਇਆ ਸੀ ,ਅਖੇ ਮੈਂਨੂੰ ਇੱਕ ਦਿਨ ਦੀ ਹੀ ਛੁੱਟੀ ਦੇ ਦੇਵੋ

ਯੂ ਐਸ ਏ (ਪੰਜਾਬੀ ਅਖ਼ਬਾਰ ਬਿਊਰੋ) ਸ਼ਨੀਵਾਰ ਨੂੰ ਪੈਂਸਲਵੇਨੀਆ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ  ਟਰੰਪ ਤੇ ਹਮਲਾ ਕਰਨ ਵਾਲੇ ਵਿਅਕਤੀ ਬਾਰੇ ਕਈ ਨਵੇਂ ਤੱਥ ਸਾਹਮਣੇ ਆ ਰਹੇ ਹਨ ਹੁਣ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਤਾਂ ਹਮਲਾਵਰ ਨੇ ਸ਼ਨੀਵਾਰ ਦੀ ਆਪਣੀ ਇਸ ਕਾਰਵਾਈ ਲਈ ਆਪਣੇ ਕੰਮ ਤੋਂ ਇੱਕ ਦਿਨ ਦੀ ਛੁੱਟੀ ਲਈ ਸੀ ਅਤੇ ਆਪਣੇ ਬੋਸ ਨੂੰ ਆਖਿਆ ਗਿਆ ਸੀ ਕਿ ਉਸਨੇ ਕੋਈ ਕੰਮ ਕਰਨਾ ਹੈ ਇਸ ਕਰਕੇ ਛੁੱਟੀ ਚਾਹੀਦੀ ਹੈ ਅਤੇ ਨਾਲ ਹੀ ਉਸਨੇ ਆਪਣੇ ਨਾਲ ਕੰਮ ਕਰਨ ਵਾਲੇ ਲੋਕਾਂ ਨੂੰ ਕਿਹਾ ਸੀ ਕਿ ਉਹ ਐਤਵਾਰ ਨੂੰ ਵਾਪਸ ਕੰਮ ਤੇ ਆ ਜਾਵੇਗਾ ਵਰਨਨ ਯੋਗ ਹੈ ਕਿ ਅਜੇ ਤੱਕ ਜਾਂਚ ਕਰਤਾ ਇਸ ਸਿੱਟੇ ਤੱਕ ਨਹੀਂ ਪਹੁੰਚੇ ਹਨ ਕਿ ਥੋਮਸ ਮੈਥਓ ਕਰੂਕਸ   ਨੇ ਟਰੰਪ ਦੇ ਉੱਪਰ ਹਮਲਾ ਕਿਉਂ ਕੀਤਾ ਜਾਂ ਉਸ ਦਾ ਮੰਤਵ ਕੀ ਸੀ ਇਸ ਲਈ ਉਹ ਉਸਦੀ ਜ਼ਿੰਦਗੀ ਦੇ ਨਾਲ ਜੁੜੀਆਂ ਵੱਖ ਵੱਖ ਕਾਰਵਾਈਆਂ ਨੂੰ ਜੋੜ ਕੇ ਵੇਖਣ ਦੀ ਕੋਸ਼ਿਸ਼ ਕਰ ਰਹੇ ਹਨ।

Exit mobile version