ਉੱਤਰੀ ਅਮਰੀਕਾ ਦੇ ਮੁੱਖ ਭਾਈਵਾਲਾਂ ‘ਚ ਸ਼ੁਰੂ ਹੋਈ ਟੈਰਿਫ ਜੰਗ ਸ਼ੁਰੂ
👉ਡੋਨਾਲਡ ਟਰੰਪ ਦੇ ਟੈਰਿਫ ਲਗਾਉਣ ਤੋਂ ਬਾਅਦ ਕੈਨੇਡਾ ਨੇ ਵੀ ਲਗਾਇਆ ਬਰਾਬਰ ਟੈਰਿਫ
👉ਇੱਕ ਮਿਲੀਅਨ ਲੋਕਾਂ ਦੇ ਰੁਜ਼ਗਾਰ ਖੁਸਣ ਦਾ ਖਤਰਾ
(ਗੁਰਮੁੱਖ ਸਿੰਘ ਬਾਰੀਆ)
ਉੱਤਰੀ ਅਮਰੀਕਾ ‘ਚ ਮੁੱਖ ਵਪਾਰਕ ਭਾਈਵਾਲਾਂ ਕੈਨੇਡਾ , ਅਮਰੀਕਾ ਅਤੇ ਮੈਕਸੀਕੋ ਦੇ ਆਪਸੀ ਰਿਸ਼ਤੇ ਅੱਜ ਉਸ ਵਕਤ ਨਵੇਂ ਦੌਰ ‘ਚ ਦਾਖਿਲ ਹੋ ਗਏ ਜਦੋਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਹਿਲਾਂ ਕੀਤੇ ਹੋਏ ਟੈਰਿਫ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਉੰਦੇ ਹੋਏ ਕੈਨੇਡਾ ਅਤੇ ਮੈਕਸੀਕੋ ਤੋਂ ਆਯਾਤ ਹੋਣ ਵਾਲੇ ਪਦਾਰਥਾਂ ‘ਤੇ 25 ਫੀਸਦੀ ਟੈਰਿਫ ਅੱਜ ਰਾਤ ਤੋਂ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਹੈ , ਕੈਨੇਡਾ ਦੀ ਐਨਰਜੀ ਸਪਲਾਈ ‘ਤੇ ਇਹ ਟੈਰਿਫ 10 ਫੀਸਦੀ ਲਾਗੂ ਹੋਵੇਗਾ ।
ਦੂਜੇ ਪਾਸੇ ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਕਰਦਿਆਂ ਅਮਰੀਕਨ ਪਦਾਰਥਾਂ ‘ਤੇ 25 ਫੀਸਦੀ ਟੈਰਿਫ ਲਗਾਉਣ ਦਾ ਫੈਸਲਾ ਕੀਤਾ ਹੈ । ਦੋਵਾਂ ਦੇਸ਼ਾਂ ਵੱਲੋਂ ਪਰਸਪਰ ਲਗਾਏ ਜਾਣ ਵਾਲੇ ਟੈਰਿਫ ਨਾਲ ਉੱਤਰੀ ਅਮਰੀਕਾ ‘ਚ ਸਟਾਕ ਐਕਸਚੈਂਜ ਵੱਡੀ ਪੱਧਰ ‘ਤੇ ਪ੍ਰਭਾਵਿਤ ਹੋਈ ਅਤੇ ਕੈਨੇਡੀਅਨ ਡਾਲਰ ‘ਚ ਗਿਰਾਵਟ ਆਉਣ ਦੇ ਸੰਕੇਤ ਮਿਲ ਰਹੇ ਹਨ ।
ਅੱਜ ਕਰੀਬ 11.00 ਕੁ ਵਜੇ ਮੀਡੀਆ ਨਾਲ ਗੱਲ ਕਰਦਿਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਹੁਣ ਟੈਰਿਫ ਨੂੰ ਟਾਲਣ ਲਈ ਗੱਲਬਾਤ ਕਰਨ ਦੀ ਗੁਜਾਇੰਸ਼ ਬਾਕੀ ਨਹੀਂ ਹੈ । ਇਸਦੇ ਨਾਲ ਹੀ ਉਹਨਾਂ ਨੇ ਦੋ ਅਪ੍ਰੈਲ ਤੋਂ.ਦੁਨੀਆਂ ਭਰ ਦੇ ਦੇਸ਼ਾਂ ਖਿਲਾਫ਼ ਪਰਸਪਰ ਟੈਰਿਫ ਲਗਾਉਣ ਦਾ ਐਲਾਨ ਵੀ ਕਰ ਦਿੱਤਾ ਹੈ ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਬਰਾਬਰ 25 ਫੀਸਦੀ ਦਾ ਟੈਰਿਫ ਅਮਰੀਕਨ ਵਸਤੂਆਂ ‘ਤੇ ਲਗਾਉਣ ਦਾ ਫੈਸਲਾ ਕੀਤਾ ਹੈ । ਪ੍ਰਧਾਨ ਮੰਤਰੀ ਇਹ ਵੀ ਵੀ ਕਿਹਾ ਹੈ ਕਿ ਜਦੋਂ ਤੱਕ ਅਮਰੀਕਾ ਦਾ ਟੈਰਿਫ ਲਾਗੂ ਰਹੇਗਾ , ਕੈਨੇਡਾ ਵੀ ਪ੍ਰਭਾਵਸ਼ਾਲੀ ਟੈਰਿਫ ਲਾਗੂ ਰੱਖੇਗਾ । ਕੈਨੇਡਾ ਦੇ ਬਹੁਤ ਸਾਰੇ ਆਗੂਆਂ ਨੇ ਅਮਰੀਕਾ ਦੇ ਇਸ ਟੈਰਿਫ ਨੂੰ ਗੈਰ-ਵਾਜ਼ਬ ਦੱਸਿਆ ਹੈ ।
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਵੀ ਆਪਣੀ ਪ੍ਰਤੀਕਿਰਿਆ ‘ਚ ਕਿਹਾ ਹੈ ਕਿ ਜੇ ਅਮਰੀਕਾ ਇਹ ਟੈਰਿਫ ਲਗਾ ਰਿਹਾ ਹੈ ਤਾਂ ਓਨਟਾਰੀਓ ਅਮਰੀਕਾ ਨੂੰ ਸਪਲਾਈ ਹੁੰਦੀ ਬਿਜਲੀ ਅਤੇ ਬਹੁਮੁੱਲੇ ਖਣਿਜ ਪਦਾਰਥ (ਨਿੱਕਲ) ਦੀ ਸਪਲਾਈ ਰੋਕ ਦੇਵੇਗਾ ।
ਦੱਸਣਯੋਗ ਹੈ ਕਿ ਉਪਰੋਕਤ ਟੈਰਿਫ ਦੇ ਪਹਿਲੇ ਪ੍ਰਭਾਵ ‘ਚ ਇਕ ਮਿਲੀਅਨ ਲੋਕਾਂ ਰੁਜ਼ਗਾਰ ਖੁਸਣ ਦਾ ਖਤਰਾ ਹੈ ਅਤੇ ਮਹਿੰਗਾਈ ਵੀ ਦਰ ਲਈ ਵਧੇਗੀ